ਮੋਦੀ ਨੇ ਗਲਾਸਗੋ ’ਚ ਨੇਪਾਲ ਦੇ ਪ੍ਰਧਾਨ ਮੰਤਰੀ ਨਾਲ ਦੁਵੱਲੇ ਸਬੰਧਾਂ ਤੇ ਕੀਤੀ ਚਰਚਾ

ਏਜੰਸੀ

ਖ਼ਬਰਾਂ, ਪੰਜਾਬ

ਮੋਦੀ ਨੇ ਗਲਾਸਗੋ ’ਚ ਨੇਪਾਲ ਦੇ ਪ੍ਰਧਾਨ ਮੰਤਰੀ ਨਾਲ ਦੁਵੱਲੇ ਸਬੰਧਾਂ ਤੇ ਕੀਤੀ ਚਰਚਾ

IMAGE

ਗਲਾਸਗੋ, 2 ਨਵੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਅਪਣੇ ਨੇਪਾਲੀ ਹਮਰੁਤਬਾ ਸੇਰ ਬਹਾਦੁਰ ਦੇਉਬਾ ਨਾਲ ਮੁਲਾਕਾਤ ਕਰ ਕੇ ਨੇੜਲੇ ਦੁਵੱਲੇ ਸਬੰਧਾਂ ਨੂੰ ਹੋਰ ਮਜਬੂਤ ਕਰਨ, ਜਲਵਾਯੂ ਤਬਦੀਲੀ, ਕੋਵਿਡ-19 ਦਾ ਮੁਕਾਬਲਾ ਕਰਨ ਅਤੇ ਮਹਾਮਾਰੀ ਤੋਂ ਉਭਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ। ਦੇਉਬਾ ਦੇ ਜੁਲਾਈ ’ਚ ਨੇਪਾਲ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਮੋਦੀ ਨਾਲ ਇਹ ਉਨ੍ਹਾਂ ਦੀ ਪਹਿਲੀ ਮੁਲਾਕਾਤ ਹੈ।
  ਗਲਾਸਗੋ ਵਿਚ ਜਲਵਾਯੂ ਤਬਦੀਲੀ ’ਤੇ ਸੰਯੁਕਤ ਰਾਸਟਰ ਸੰਮੇਲਨ ਦੇ ਮੌਕੇ ’ਤੇ ਮੋਦੀ ਅਤੇ ਦੇਉਬਾ ਵਿਚਕਾਰ ਹੋਈ ਇਹ ਬੈਠਕ ਭਾਰਤ ਵਲੋਂ ‘ਛੋਟੇ ਟਾਪੂ ਦੇਸਾਂ ਲਈ ਲਚਕੀਲਾ ਬੁਨਿਆਦੀ ਢਾਂਚਾ’ (ਆਈਆਰਆਈਐਸ) ਪਹਿਲ ਦੀ ਸੁਰੂਆਤ ਕੀਤੇ ਜਾਣ ਤੋਂ ਬਾਅਦ ਹੋਈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨੇਪਾਲ ਦੇ ਪ੍ਰਧਾਨ ਮੰਤਰੀ ਸੇਰ ਬਹਾਦੁਰ ਦੇਉਬਾ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਦੇਉਬਾ ਦੇ ਅਹੁਦਾ ਸੰਭਾਲਣ ਤੋਂ ਬਾਅਦ ਇਸ ਪਹਿਲੀ ਮੁਲਾਕਾਤ ਵਿਚ ਦੋਵਾਂ ਨੇਤਾਵਾਂ ਨੇ ਸਾਡੇ ਨਜ਼ਦੀਕੀ ਦੁਵੱਲੇ ਸਬੰਧਾਂ ਨੂੰ ਹੋਰ ਮਜਬੂਤ ਕਰਨ ਦੇ ਤਰੀਕਿਆਂ ’ਤੇ ਚਰਚਾ ਕੀਤੀ। ਜਲਵਾਯੂ, ਕੋਵਿਡ-19 ਬਾਰੇ ਵੀ ਚਰਚਾ ਕੀਤੀ ਅਤੇ ਮਹਾਮਾਰੀ ਤੋਂ ਉਭਰਨ ਲਈ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ।’ (ਏਜੰਸੀ)