ਡਰੱਗ ਅਤੇ ਰੇਤ ਮਾਫੀਆ ਨਾਲ ਜੁੜੇ ਮੰਤਰੀਆਂ, ਸਿਆਸਤਦਾਨਾਂ ਦੇ ਨਾਵਾਂ ਦਾ ਕਰੋ ਖੁਲਾਸਾ- ਗੁਰਜੀਤ ਔਜਲਾ
'ਸਿੱਧੂ ਨਾਲ ਜੱਫੀ ਪਾਉਣ ਦੀਆਂ ਗੱਲਾਂ ਕਰਦੇ ਹੋ ਇਹ ਵੀ ਵੇਖ ਲਓ'
ਚੰਡੀਗੜ੍ਹ : ਲੋਕ ਸਭਾ ਮੈਂਬਰ ਗੁਰਜੀਤ ਔਜਲਾ ਨੇ ਨਵੀਂ ਪਾਰਟੀ ਬਣਾਉਣ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ 'ਤੇ ਤੰਜ਼ ਕੱਸਿਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ, ਸਿਰਫ ਮੈਂ ਹੀ ਨਹੀਂ, ਪੂਰੀ ਦੁਨੀਆ ਦੇ ਪੰਜਾਬੀਆਂ ਨੂੰ ਉਮੀਦ ਹੈ ਕਿ ਤੁਸੀਂ ਰੇਤ ਅਤੇ ਹੋਰ ਮਾਫੀਆ ਦੁਆਰਾ ਨਸ਼ਿਆਂ ਦੇ ਫੈਲਾਅ ਅਤੇ ਲੁੱਟ ਲਈ ਜ਼ਿੰਮੇਵਾਰ ਮੰਤਰੀਆਂ, ਸਿਆਸੀ ਸ਼ਖਸੀਅਤਾਂ, ਨੌਕਰਸ਼ਾਹਾਂ ਅਤੇ ਪੁਲਿਸ ਅਧਿਕਾਰੀਆਂ ਦੇ ਨਾਵਾਂ ਦਾ ਖੁਲਾਸਾ ਕਰੋਗੇ ਅਤੇ ਸਪੱਸ਼ਟ ਤੌਰ 'ਤੇ ਜੇਕਰ ਤੁਹਾਡੇ ਕੋਲ ਅਜੇ ਵੀ ਰਾਖਵੇਂਕਰਨ ਹਨ ਤਾਂ ਕੋਈ ਹੋਰ ਪਾਰਟੀ ਨਾ ਬਣਾਓ।
ਰਾਜਾ ਵੜਿੰਗ ਦਾ ਕੈਪਟਨ 'ਤੇ ਤੰਜ਼
ਰਾਜਾ ਵੜਿੰਗ ਨੇ ਕੈਪਟਨ ਕੇ ਨਿਸ਼ਾਨਾ ਸਾਧਦਿਆਂ ਕਿਹਾ ਕਿ ''ਕਾਂਗਰਸ ਪ੍ਰਧਾਨ ਨੂੰ ਲਿਖੀ ਚਿੱਠੀ 'ਚ ਤੁਸੀਂ ਆਪਣੇ ਅਸਤੀਫ਼ੇ ਦਾ ਕਾਰਨ ਸਿੱਧੂ ਦੀ ਪਾਕਿਸਤਾਨੀ ਆਰਮੀ ਚੀਫ਼ ਨਾਲ ਜੱਫੀ ਨੂੰ ਦੱਸਿਆ ਹੈ ਪਰ ਹੁਣ ਤੁਸੀਂ ਕਿਸਾਨ ਵਿਰੋਧੀ ਭਾਜਪਾ ਨਾਲ 'ਸੀਟ ਸਾਂਝੀ' ਕਰ ਰਹੇ ਹੋ। ਆਪਣੇ ਨਵੇਂ 'ਬੁਮਛੁਮ' ਦੀਆਂ ਇਹ ਤਸਵੀਰਾਂ ਵੀ ਦੇਖ ਲਓ''
ਪਰਗਟ ਸਿੰਘ ਨੇ ਕੈਪਟਨ ਤੇ ਸਾਧਿਆ ਨਿਸ਼ਾਨਾ
ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਵੀ ਨਵੀਂ ਪਾਰਟੀ ਬਣਾਉਣ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ 'ਤੇ ਤੰਜ਼ ਕੱਸਿਆ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ, ਕਿੰਨੀ ਵਿਅੰਗਾਤਮਕ ਗੱਲ ਹੈ। ਕੈਪਟਨ ਦੀ ਨਵੀਂ ਪਾਰਟੀ ਨਾ ਤਾਂ ‘ਪੰਜਾਬੀਆਂ’ ਲਈ ਨਾ ‘ਲੋਕਾਂ’ ਲਈ ‘ਤੇ ‘ਕਾਂਗਰਸ’ ਲਈ ਤਾਂ ਬਿਲਕੁਲ ਵੀ ਨਹੀਂ ਹੈ”
ਉਨ੍ਹਾਂ ਨੇ ਇਸ ਟਵੀਟ ਨੂੰ ਕੈਪਟਨ ਰਾਹੁਲ ਗਾਂਧੀ ਅਤੇ ਨਵਜੋਤ ਸਿੰਘ ਸਿੱਧੂ ਦੇ ਨਾਲ ਟੈਗ ਕੀਤਾ ਹੈ। ਦੱਸ ਦੇਈਏ ਕਿ ਕੈਪਟਨ ਨੇ ਆਪਣੀ ਨਵੀਂ ਪਾਰਟੀ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਕੈਪਟਨ ਦੀ ਨਵੀਂ ਪਾਰਟੀ ਦਾ ਨਾਂ ‘ਪੰਜਾਬ ਲੋਕ ਕਾਂਗਰਸ’ ਰੱਖਿਆ ਗਿਆ ਹੈ।