ਬਠਿੰਡਾ ਰਿਫਾਇਨਰੀ 'ਚ ਮਜ਼ਦੂਰ ਦੀ ਮੌਤ, ਗੁੱਸੇ 'ਚ ਆਏ ਸਾਥੀਆਂ ਨੇ ਗੱਡੀਆਂ ਨੂੰ ਲਗਾਈ ਅੱਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮ੍ਰਿਤਕ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦਾ ਰਹਿਣ ਵਾਲਾ ਸੀ

Bathinda refinery

 

ਬਠਿੰਡਾ: ਰਾਮਾ ਮੰਡੀ ਸਥਿਤ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਵਿੱਚ ਅੱਜ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਯੂਨਿਟ ਵਿੱਚ ਕੰਮ ਕਰਦੇ ਸਮੇਂ ਇੱਕ ਮਜ਼ਦੂਰ ਦੀ ਮੌਤ ਹੋ ਗਈ।

 

 

ਮ੍ਰਿਤਕ ਦੀ ਪਛਾਣ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਰਹਿਣ ਵਾਲੇ ਅਭਿਸ਼ੇਕ ਵਜੋਂ ਹੋਈ ਹੈ। ਹਾਲਾਂਕਿ ਰਿਫਾਇਨਰੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਕਰਮਚਾਰੀ ਨੇ ਸੁਰੱਖਿਆ ਕਿੱਟ ਵੀ ਪਾਈ ਹੋਈ ਸੀ।

 

 

ਇਸ ਦੇ ਨਾਲ ਹੀ ਮਜ਼ਦੂਰ ਦੀ ਮੌਤ ਤੋਂ ਬਾਅਦ ਉਸ ਦੇ ਸਾਥੀਆਂ ਨੇ ਹੰਗਾਮਾ ਕਰ ਦਿੱਤਾ। ਉਨ੍ਹਾਂ ਨੇ ਭੰਨਤੋੜ ਕਰਨ ਤੋਂ ਬਾਅਦ ਗੱਡੀਆਂ ਨੂੰ ਵੀ ਅੱਗ ਲਗਾ ਦਿੱਤੀ। ਇਸ ਹਾਦਸੇ 'ਚ ਇਕ ਪ੍ਰਵਾਸੀ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਜ਼ਖਮੀ ਹੋ ਗਿਆ।