43 ਸਾਲ ਬਾਅਦ ਜਲੰਧਰ ਦਾ ਮਸ਼ਹੂਰ ਟੀ.ਵੀ ਟਾਵਰ ਹੋਇਆ ਰਿਟਾਇਰ, ਦੂਰਦਰਸ਼ਨ ਦੇ ਪ੍ਰੋਗਰਾਮ ਨਹੀਂ ਕਰੇਗਾ ਪ੍ਰਸਾਰਿਤ
31 ਅਕਤੂਬਰ ਤੋਂ ਬੰਦ ਕੀਤੀਆਂ ਸੇਵਾਵਾਂ
Jalandhar TV Tower
ਜਲੰਧਰ - ਮਸ਼ਹੂਰ ਟੀ.ਵੀ ਜਲੰਧਰ ਦੇ ਹਰ ਕੋਨੇ ਤੋਂ ਦਿਖਾਈ ਦੇਣ ਵਾਲਾ ਟਾਵਰ ਹੁਣ ਦੂਰਦਰਸ਼ਨ ਦੇ ਪ੍ਰੋਗਰਾਮਾਂ ਦੀ ਪੇਸ਼ਕਸ਼ ਨਹੀਂ ਕਰੇਗਾ। ਇਹ ਟਾਵਰ ਪਿਛਲੇ 43 ਸਾਲਾਂ ਤੋਂ ਦੂਰਦਰਸ਼ਨ ਦੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਸੀ ਪਰ ਹੁਣ 31 ਅਕਤੂਬਰ ਤੋਂ ਇਹ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਹਨ। ਇਸ ਰਾਹੀਂ ਦੂਰਦਰਸ਼ਨ ਦੇ ਪ੍ਰੋਗਰਾਮ ਦੂਰ-ਦੂਰ ਤੱਕ ਭੇਜੇ ਜਾਂਦੇ ਸਨ ਪਰ ਡਿਜੀਟਲ ਤਕਨੀਕ ਦੇ ਆਉਣ ਕਾਰਨ ਇਸ ਦੀਆਂ ਸਾਰੀਆਂ ਸੇਵਾਵਾਂ ਬੰਦ ਹੋ ਗਈਆਂ ਹਨ। ਜ਼ਿਕਰਯੋਗ ਹੈ ਕਿ ਜਲੰਧਰ ਦੇ ਇਸ ਟੀ.ਵੀ. ਟਾਵਰ ਦਾ ਨਿਰਮਾਣ 1975 ਵਿਚ ਕੀਤਾ ਗਿਆ ਸੀ ਅਤੇ ਪ੍ਰੋਗਰਾਮ ਨੂੰ ਪੇਸ਼ ਕਰਨ ਲਈ 1979 ਵਿਚ ਪੂਰੀ ਤਰ੍ਹਾਂ ਮੁਕੰਮਲ ਹੋ ਗਿਆ ਸੀ।