Jalandhar Accident News: ਜਲੰਧਰ 'ਚ ਖੜ੍ਹੇ ਟਰੱਕ 'ਚ ਵੱਜੀ ਕਾਰ, ਨੌਜਵਾਨ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Jalandhar Accident News: ਭੀਮਜੀ ਪੈਲੇਸ ਦੇ ਮਾਲਕ ਰਾਕੇਸ਼ ਗੁਪਤਾ ਦਾ ਪੁੱਤ ਹੈ ਮ੍ਰਿਤਕ ਨੌਜਵਾਨ

Jalandhar Accident latest News in punjabi

Jalandhar Accident latest News in punjabi : ਜਲੰਧਰ ਦੇ ਪਰਾਗਪੁਰ ਨੇੜੇ ਕਾਰ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ਵਿਚ ਭੀਮਜੀ ਪੈਲੇਸ ਦੇ ਮਾਲਕ ਰਾਕੇਸ਼ ਗੁਪਤਾ ਦੇ ਪੁੱਤਰ ਕਰਨ ਗੁਪਤਾ ਦੀ ਮੌਤ ਹੋ ਗਈ। ਸੂਚਨਾ ਮਿਲਣ ਤੋਂ ਬਾਅਦ ਜਲੰਧਰ ਕੈਂਟ ਪੁਲਿਸ ਮੌਕੇ 'ਤੇ ਪਹੁੰਚ ਗਈ। ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਹਵਾਲੇ ਕਰ ਦਿਤਾ ਗਿਆ ਹੈ।

ਇਹ ਵੀ ਪੜ੍ਹੋ; Fauji Jawan Shaheed: 9 ਸਾਲ ਪਹਿਲਾਂ ਫ਼ੌਜ ’ਚ ਭਰਤੀ ਹੋਇਆ ਜਵਾਨ ਹੋਇਆ ਸ਼ਹੀਦ  

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਦੇਰ ਰਾਤ ਉਸ ਸਮੇਂ ਵਾਪਰਿਆ, ਜਦੋਂ ਕਰਨ ਗੁਪਤਾ ਆਪਣੀ ਇਨੋਵਾ ਕਾਰ ਵਿਚ ਘਰ ਪਰਤ ਰਿਹਾ ਸੀ। ਇਸ ਦੌਰਾਨ ਜਦੋਂ ਉਹ ਜਲੰਧਰ-ਲੁਧਿਆਣਾ ਹਾਈਵੇਅ 'ਤੇ ਸਥਿਤ ਬਾਥ ਕੈਸਲ ਰਿਜ਼ੋਰਟ ਦੇ ਸਾਹਮਣੇ ਪਹੁੰਚਿਆ ਤਾਂ ਅਚਾਨਕ ਉਸ ਦੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਜਾ ਟਕਰਾਈ। ਰਾਹਗੀਰਾਂ ਨੇ ਤੁਰੰਤ ਉਸ ਨੂੰ ਬਾਹਰ ਕੱਢ ਕੇ ਰਾਮਾ ਮੰਡੀ ਦੇ ਜੌਹਲ ਹਸਪਤਾਲ ਵਿਚ ਦਾਖਲ ਕਰਵਾਇਆ।

ਇਹ ਵੀ ਪੜ੍ਹੋ; Guess who: ਬਚਪਨ ਦੀ ਤਸਵੀਰ 'ਚ ਲੁਕੇ ਹੋਏ ਪੰਜਾਬੀ ਗਾਇਕ ਨੇ ਪਾਲੀਵੁਡ ਹੀ ਨਹੀਂ ਸਗੋਂ ਬਾਲੀਵੁਡ 'ਚ ਵੀ ਪਾਈ ਹੋਈ ਧੱਕ, ਪਹਿਚਾਣਿਆ ਕੌਣ?

ਉਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪਰਿਵਾਰਕ ਮੈਂਬਰ ਵੀ ਹਸਪਤਾਲ ਪਹੁੰਚ ਗਏ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।