ਗਿੱਦੜਬਾਹਾ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਰਵਨੀਤ ਬਿੱਟੂ, ਵੱਖ-ਵੱਖ ਪਾਰਟੀਆਂ ਦੇ ਵਰਕਰ ਬੀਜੇਪੀ ਵਿੱਚ ਸ਼ਾਮਿਲ, ਜਾਣੋ ਕੀ ਕਿਹਾ
ਜ਼ਿਮਨੀ ਚੋਣਾਂ ਵਿੱਚ ਪੀਐੱਮ ਨਰਿੰਦਰ ਮੋਦੀ ਦੀ ਵੀ ਦਿਲਚਪਸੀ-ਬਿੱਟੂ
ਗਿੱਦੜਬਾਹਾ: ਗਿੱਦੜਬਾਹਾ ਵਿੱਚ ਹੋ ਰਹੀ ਜ਼ਿਮਨੀ ਚੋਣ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਚੋਣ ਪ੍ਰਚਾਰ ਲਈ ਪਹੁੰਚੇ। ਇਸ ਮੌਕੇ ਵੱਖ-ਵੱਖ ਪਾਰਟੀਆਂ ਦੇ ਵਰਕਰ ਬੀਜੇਪੀ ਵਿੱਚ ਸ਼ਾਮਿਲ ਹੋਏ। ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਮਨਪ੍ਰੀਤ ਬਾਦਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।
ਇਸ ਮੌਕੇ ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਇਸ ਜ਼ਿਮਨੀ ਚੋਣਾਂ ਵਿੱਚ ਪੀਐੱਮ ਨਰਿੰਦਰ ਮੋਦੀ ਦੀ ਵੀ ਦਿਲਚਪਸੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪੀਐੱਮ ਮੋਦੀ ਚਾਹੁੰਦੇ ਹਨ ਕਿ ਪੰਜਾਬ ਦੇ ਲੋਕ ਬੀਜੇਪੀ ਨੂੰ ਸਮਝਣ। ਕੇਂਦਰੀ ਰਾਜ ਮੰਤਰੀ ਬਿੱਟੂ ਨੇ ਕਿਹਾ ਹੈ ਕਿ ਪੰਜਾਬ ਨੂੰ ਡਬਲ ਇੰਜਨ ਵਾਲੀ ਸਰਕਾਰ ਦੀ ਲੋੜ ਹੈ ਇਸ ਸਰਕਾਰ ਤੋਂ ਬਿਨ੍ਹਾਂ ਪੰਜਾਬ ਦੀ ਤਰੱਕੀ ਨਹੀਂ ਹੋ ਸਕਦੀ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੇ 2029 ਤੱਕ ਰਹਿਣਾ ਹੈ ਕਿ ਇਸ ਲਈ ਕੇਂਦਰ ਸਰਕਾਰ ਸਕੀਮਾਂ ਲਈ ਪੈਸੇ ਭੇਜਦੇ ਹਨ ਪਰ ਸੂਬਾ ਸਰਕਾਰ ਕਿਉਂ ਨਹੀ ਪੰਜਾਬ ਦੇ ਲੋਕਾਂ ਨੂੰ ਸਹੂਲਤ ਦੇ ਰਹੀ।
ਰਵਨੀਤ ਬਿੱਟੂ ਨੇ ਝੋਨੇ ਨੂੰ ਲੈ ਕੇ ਕਿਹਾ ਹੈ ਕਿ ਕੇਂਦਰ ਨੇ 44 ਹਜ਼ਾਰ ਕਰੋੜ ਰੁਪਏ ਦੇ ਦਿੱਤੇ ਹਨ ਹੁਣ ਸੂਬਾ ਸਰਕਾਰ ਝੋਨੇ ਦੀ ਖਰੀਦ ਨੂੰ ਤੇਜ ਕਰੇ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਦਾ ਪੰਜਾਬ ਨਾਲ ਬਹੁਤ ਪਿਆਰ ਹੈ ਅਤੇ ਉਨ੍ਹਾਂ ਨੇ ਮੇਰੇ ਕੋਲੋਂ ਚੋਣਾਂ ਬਾਰੇ ਪੁੱਛਿਆ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਚਾਹੁੰਦੇ ਹਨ ਪੰਜਾਬ ਦੀ ਵੱਧ ਤੋਂ ਵੱਧ ਤਰੱਕੀ ਕਰਾਂ।
ਉਨ੍ਹਾਂ ਨੇ ਕਿਹਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਅਤੇ ਮੇਰਾ ਬੀਜੇਪੀ ਵਿੱਚ ਜਾਣ ਦਾ ਮਕਸਦ ਹੈ ਪੰਜਾਬ ਦੇ ਮੁੱਦਿਆ ਨੂੰ ਹੱਲ ਕਰਵਾਉਣਾ ਹੈ।ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੀ ਤਰੱਕੀ ਲਈ ਬੀਜੇਪੀ ਵਿੱਚ ਜਾਣਾ ਜ਼ਰੂਰੀ ਸੀ। ਇਸ ਮੌਕੇ ਕੇਂਦਰੀ ਮੰਤਰੀ ਬਿੱਟੂ ਨੇ ਕਿਹਾ ਹੈ ਕਿ ਹਰਿਆਣਾ ਸਾਡੇ ਤੋਂ ਅੱਗੇ ਲੰਘ ਗਿਆ ਕਿਉਂਕਿ ਇਥੇ ਡਬਲ ਇੰਜਨ ਦੀ ਸਰਕਾਰ ਹੈ । ਉਨ੍ਹਾਂ ਨੇ ਇਸ ਮੌਕੇ ਸੂਬਾ ਸਰਕਾਰ ਉੱਤੇ ਨਿਸ਼ਾਨੇ ਸਾਧੇ ਹਨ।
ਉਨ੍ਹਾਂ ਨੇ ਕਿਹਾ ਹੈ ਕਿ ਪੀਐੱਮ ਮੋਦੀ ਚਾਹੁੰਦੇ ਹਨ ਪੰਜਾਬ ਦਾ ਵਿਕਾਸ ਹੋਵੇ।ਉਨ੍ਹਾਂ ਨੇ ਕਿਹਾ ਹੈ ਕਿ ਫਿਰੋਜਪੁਰ ਜਦੋਂ ਆਏ ਸੀ ਉਦੋ ਪੀਐੱਮ ਨੇ ਪੈਕੇਜ਼ ਦੇਣੇ ਸਨ ਪਰ ਉਦੋਂ ਪੀਐੱਮ ਦੀ ਘੇਰਾਬੰਦੀ ਕੀਤੀ ਸੀ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਪੰਜਾਬ ਦਾ ਵਿਕਾਸ ਚਾਹੁੰਦੇ ਹੋ ਤਾਂ ਬੀਜੇਪੀ ਦੀ ਸਰਕਾਰ ਲਿਆਉਣੀ ਪਵੇਗੀ। ਉਨ੍ਹਾਂ ਨੇ ਕਿਹੈ ਕਿ ਮੋਦੀ ਪੰਜਾਬ ਲਈ ਬਹੁਤ ਕੁਝ ਸੋਚ ਰਹੇ ਹਨ।