ਤਪਾ ਮੰਡੀ ਦੇ 26 ਸਾਲ ਦੇ ਫ਼ੌਜੀ ਲਵਲੀ ਗਿੱਲ ਦੀ ਡਿਊਟੀ ਦੌਰਾਨ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਰਕਾਰੀ ਸਨਮਾਨਾਂ ਨਾਲ ਕੀਤਾ ਅੰਤਿਮ ਸਸਕਾਰ

Tapa Mandi soldier died while on duty News

 Tapa Mandi soldier died while on duty News: ਜ਼ਿਲ੍ਹਾ ਬਰਨਾਲਾ ਦੇ ਤਪਾ ਮੰਡੀ ਦੇ ਰਹਿਣ ਵਾਲੇ 26 ਸਾਲਾ ਫ਼ੌਜੀ ਲਵਲੀ ਗਿੱਲ ਦੀ ਡਿਊਟੀ ਦੌਰਾਨ ਮੌਤ ਹੋ ਗਈ। ।‌ ਉਸ ਦੀ ਮੌਤ ਲਈ ਬਿਮਾਰੀ ਨੂੰ ਜਿੰਮੇਵਾਰ ਦੱਸਿਆ ਗਿਆ ਹੈ। ‌ਉਹ ਇਸ ਵੇਲੇ ਅਸਾਮ ਦੀ ਗੁਹਾਟੀ ਵਿੱਚ ਡਿਊਟੀ ਕਰ ਰਿਹਾ ਸੀ। 26 ਸਾਲ ਦੇ ਫੌਜੀ ਲਵਲੀ ਗਿੱਲ ਪੁੱਤਰ ਸੁਰਜੀਤ ਸਿੰਘ ਜੋ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਤਪਾ ਮੰਡੀ ਦੇ ਆਨੰਦਪੁਰ ਬਸਤੀ ਦਰਾਜ ਰੋਡ ਦਾ ਰਹਿਣ ਵਾਲਾ ਸੀ।

ਮ੍ਰਿਤਕ ਫੌਜੀ ਲਵਲੀ ਗਿੱਲ 2018 ਵਿੱਚ ਫੌਜ ਦੇ 18 ਸਿੱਖ ਲਾਈ ਰੈਜੀਮੈਂਟ ਵਿੱਚ ਭਰਤੀ ਹੋਇਆ ਸੀ ਪਰ ਅਚਾਨਕ ਬਿਮਾਰੀ ਕਾਰਨ ਉਸ ਦੀ ਹਾਲਤ ਇਸ ਤਰ੍ਹਾਂ ਵਿਗੜੀ ਕਿ ਉਸ ਦੀ ਮੌਤ ਹੋ ਗਈ। ਮ੍ਰਿਤਕ ਫੌਜੀ ਲਵਲੀ ਗਿੱਲ ਆਪਣੇ ਮਾਪਿਆਂ ਅਤੇ ਛੋਟੇ ਭਰਾ ਅਤੇ ਛੋਟੀ ਭੈਣ ਦੀ ਸਾਰੀ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਲੈ ਕੇ ਫੌਜ ਵਿੱਚ ਡਿਊਟੀ ਨਿਭਾ ਰਿਹਾ ਸੀ। ਪਿਤਾ ਸੁਰਜੀਤ ਸਿੰਘ ਵੀ ਮਜ਼ਦੂਰੀ ਕਰਦੇ ਹਨ। ਫੌਜੀ ਲਵਲੀ ਗਿੱਲ ਬਾਰਵੀਂ ਕਲਾਸ ਤੋਂ ਬਾਅਦ ਹੀ 2018 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ।

ਜੋ ਚਾਰ ਮਹੀਨੇ ਪਹਿਲਾਂ ਹੀ ਘਰ ਵਾਪਸ ਛੁੱਟੀ ਕੱਟ ਕੇ ਫੌਜ ਵਿੱਚ ਗਿਆ ਸੀ। ਮ੍ਰਿਤਕ ਲਵਲੀ ਗਿੱਲ ਆਪਣੇ ਪਿੱਛੇ ਆਪਣਾ ਛੋਟਾ ਭਰਾ ਇੱਕ ਛੋਟੀ ਭੈਣ ਅਤੇ ਰੋਂਦੇ ਕੁਰਲਾਉਂਦੇ ਮਾਪੇ ਛੱਡ ਗਿਆ। ਫੌਜੀ ਜਵਾਨ ਦਾ ਅੰਤਿਮ ਸਸਕਾਰ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਫੌਜ ਦੀ ਟੁਕੜੀ ਵੱਲੋਂ ਸਲਾਮੀ ਦਿੱਤੀ ਗਈ ਅਤੇ ਪਰਿਵਾਰ ਸਮੇਤ ਫੌਜ ਅਤੇ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀ ਦਿੱਤੀ ਗਈ।