ਕੈਪਟਨ ਨਾਲ ਵਿਵਾਦ ‘ਤੇ ਸਿੱਧੂ ਦਾ ਬਿਆਨ, ਮੈਲੀ ਚਾਦਰ ਖੁਲ੍ਹੇ ‘ਚ ਨਹੀਂ ਧੋਈ ਜਾਂਦੀ
ਨਵਜੋਤ ਸਿੰਘ ਸਿੱਧੂ ਦੇ ਬਿਆਨ ‘ਤੇ ਸਿਆਸਤ ‘ਚ ਕਾਫ਼ੀ ਹਲਚਲ ਪੈਦਾ ਹੋ ਗਈ ਹੈ। ਅੱਜ ਹੋਣ ਵਾਲੀ ਪੰਜਾਬ ਕੈਬਨਿਟ ਦੀ ਮੀਟਿੰਗ ‘ਤੇ ਸਾਰਿਆਂ ਦੀਆਂ.....
ਨਵੀਂ ਦਿੱਲੀ (ਭਾਸ਼ਾ) : ਨਵਜੋਤ ਸਿੰਘ ਸਿੱਧੂ ਦੇ ਬਿਆਨ ‘ਤੇ ਸਿਆਸਤ ‘ਚ ਕਾਫ਼ੀ ਹਲਚਲ ਪੈਦਾ ਹੋ ਗਈ ਹੈ। ਅੱਜ ਹੋਣ ਵਾਲੀ ਪੰਜਾਬ ਕੈਬਨਿਟ ਦੀ ਮੀਟਿੰਗ ‘ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਕੈਪਟਨ ਅਮਰਿੰਦਰ ਸਿੰਘ ‘ਤੇ ਦਿਤੇ ਗਏ ਬਿਆਨ ਤੋਂ ਬਾਅਦ ਪਹਿਲੀ ਵਾਲ ਨਵਜੋਤ ਸਿੰਘ ਸਿੱਧੂ ਨੇ ਖੁਲ੍ਹ ਕੇ ਸਭ ਦੇ ਸਾਹਮਣੇ ਆ ਕੇ ਸਫ਼ਾਈ ਦਿਤੀ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਮੇਰੇ ਪਿਤਾ ਸਮਾਨ ਹਨ ਅਤੇ ਉਹਨਾਂ ਨਾਲ ਮੈਂ ਅਪਣੇ ਮਸਲਾ ਸੁਲਝਾ ਲਵਾਂਗਾ। ਅਪਣੇ ਹੀ ਅੰਦਾਜ਼ ‘ਚ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਲੀ ਚਾਦਰ ਨੂੰ ਖੁਲ੍ਹੇ ਵਿਚ ਸਭ ਦੇ ਸਾਹਮਣੇ ਨਹੀਂ ਧੋਣਾ ਚਾਹੀਦੈ।
ਦੱਸ ਦਈਏ ਕਿ ਰਾਜਸਥਾਨ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਰਾਜਸਥਾਨ ਦੇ ਝਾਲਾਵਡ ਵਿਚ ਹਨ। ਉਥੇ ਪੱਤਰਕਾਰਾਂ ਦੇ ਪੁੱਛਣ ‘ਤੇ ਨਵਜੋਤ ਸਿੰਘ ਸਿੱਧੂ ਨੇ ਸਫ਼ਾਈ ਦਿਤੀ। ਨਵਜੋਤ ਸਿੰਘ ਸਿੱਘੂ ਦੇ ਬਿਆਨ ਦੇਣ ਤੋਂ ਬਾਅਦ ਸਿਆਸਤ ਕਾਫ਼ੀ ਤੇਜ਼ ਹੋ ਗਈ ਹੈ। ਪੰਜਾਬ ਕੈਬਨਿਟ ਦੇ ਹੀ ਕੁਝ ਮੰਤਰੀਆਂ ਨੇ ਨਵਜੋਤ ਸਿੰਘ ਸਿੱਧੂ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਦੱਸਿਆ ਜਾ ਰਿਹੈ ਕਿ ਪੰਜਾਬ ਕੈਬਨਿਟ ਮੀਟਿੰਗ ਵਿਚ ਨਵਜੋਤ ਸਿੰਘ ਸਿੱਧੂ ਦਾ ਮੁੱਦਾ ਚੁੱਕਿਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਤਿੰਨ ਮੰਤਰੀਆਂ ਪੇਂਡੂ ਅਤੇ ਵਿਕਾਸ ਮੰਤਰੀ ਰਾਜਿੰਦਰ ਸਿੰਘ ਬਾਜਵਾ, ਰਾਜ ਪੁਨਰਵਾਸ ਮੰਤਰੀ ਸੁਖਜਿੰਦਰ ਸਿੰਘ ਸਰਕਾਰੀਆ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਸਿੱਧੂ ਉਤੇ ਹਮਲੇ ਕੀਤਾ ਹੈ। ਰਾਜ ਸਰਕਾਰ ਦੇ ਲਗਪਗ 10 ਮੰਤਰੀ ਸਿੱਧੂ ਦੀ ਬਿਆਨਬਾਜੀ ਤੋਂ ਖ਼ਫ਼ਾ ਹਨ। ਇਸ ਤੋਂ ਇਲਾਵਾ ਮੰਤਰੀ ਰਵਨੀਤ ਸਿੰਘ ਬਿਟੂ ਦਾ ਕਹਿਣਾ ਹੈ ਕਿ ਪੰਜਾਬ ਦੀਆਂ ਸਾਰੀਆਂ ਗਲੀਆਂ ਵਿਚ ਪੋਸਟਰ ਲੱਗੇ ਹਨ ਕਿ ‘ਪੰਜਾਬ ਦਾ ਕੈਪਟਨ ਸਾਡਾ ਕੈਪਟਨ, ਮਤਲਬ ਪੰਜਾਬ ਵਾਲਿਆਂ ਲਈ ਕੈਪਟਨ ਅਮਰਿੰਦਰ ਸਿੰਘ ਹੀ ਮੁੱਖੀ ਹਨ।