ਵਿਸ਼ਵ ਕਬੱਡੀ ਕੱਪ ਵਿਵਾਦਾਂ 'ਚ ਘਿਰਿਆ, ਭਾਰਤੀ ਟੀਮ ਦੀ ਚੋਣ 'ਤੇ ਅੰਤਰਾਸ਼ਟਰੀ ਖਿਡਾਰੀ ਨੇ ਚੁੱਕੇ ਸਵਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ ਟੀਮ 'ਚ ਬਿਨਾ ਟਰਾਇਲ ਚਾਰ ਖਿਡਾਰੀਆਂ ਨੂੰ ਕੀਤਾ ਗਿਆ ਸ਼ਾਮਲ

Player alleges unfair selection, panel denies

7 ਮੈਂਬਰੀ ਕਮੇਟੀ ਦੀ ਸਹਿਮਤੀ ਤੋਂ ਬਾਅਦ ਕੀਤੀ ਗਈ ਹੈ ਚੋਣ

ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਕਰਵਾਇਆ ਜਾ ਰਿਹਾ ਹੈ ਵਿਸ਼ਵ ਕਬੱਡੀ ਕੱਪ ਵਿਵਾਦਾਂ ਵਿਚ ਘਿਰ ਗਿਆ ਹੈ। ਭਾਰਤੀ ਟੀਮ ਦੇ ਕੈਂਪ ਲਈ ਚੁਣੇ ਗਏ 29 ਖਿਡਾਰੀਆਂ ਵਿਚ ਸ਼ਾਮਲ ਰਹੇ ਅੰਤਰਾਸ਼ਟਰੀ ਕਬੱਡੀ ਖਿਡਾਰੀ ਮਨੀ ਸੰਧੂ ਚੱਠਾ ਨੇ ਆਪਣੇ ਫੇਸਬੁੱਕ ਪੇਜ਼ 'ਤੇ ਇਕ ਪੋਸਟ ਸ਼ੇਅਰ ਕਰਕੇ ਕਬੱਡੀ ਜਗਤ ਵਿਚ  ਖਲਬਲੀ ਮਚਾ ਦਿੱਤੀ ਹੈ। ਅੰਤਰਾਸ਼ਟਰੀ ਕਬੱਡੀ ਖਿਡਾਰੀ ਨੇ ਆਪਣੀ ਪੋਸਟ 'ਚ ਲਿਖਿਆ ਹੈ ਕਿ ਬਿਨਾਂ ਟਰਾਇਲ ਤੋਂ ਹੀ ਕਬੱਡੀ ਟੀਮ ਦੀ ਚੋਣ ਕੀਤੀ ਗਈ ਹੈ।

ਮਨੀ ਸੰਧੂ ਨੇ ਲਿਖਿਆ ਹੈ ਕਿ ਭਾਰਤੀ ਟੀਮ ਦੀ ਚੋਣ ਵਿਚ ਕਈ ਖਿਡਾਰੀਆਂ ਨਾਲ ਸ਼ਰੇਆਮ ਧੱਕਾ ਹੋਇਆ ਹੈ। ਉਸ ਨੇ ਟੀਮ ਚੋਣਕਰਤਾਵਾਂ ਤੇ ਕਥਿਤ ਦੋਸ਼ ਲਾਇਆ ਕਿ ਟੀਮ ਵਿਚ ਚਾਰ ਅਜਿਹੇ ਖਿਡਾਰੀਆਂ ਖੁਸ਼ੀ, ਵਿਨੇ ਖੱਤਰੀ, ਮੱਖਣ ਸੰਧੂ, ਅਰਸ਼ ਸ਼ਾਮਲ ਹਨ। ਮਨੀ ਅਨੁਸਾਰ ਉਸ ਸਮੇਤ ਟੀਮ 'ਚ ਸ਼ਾਮਲ ਕਈ ਖਿਡਾਰੀਆਂ  ਨੇ 29 ਨਵੰਬਰ ਨੂੰ ਦਬੁੱਈ ਕਬੱਡੀ ਕੱਪ ਖੇਡਣਾ ਸੀ ਤੇ ਉਸ ਨੇ ਟੀਮ ਕੋਚ ਹਰਪ੍ਰੀਤ ਬਾਬਾ ਤੋਂ ਦੁਬਈ ਜਾਣ ਦੀ ਇਜ਼ਾਜਤ ਲਈ ਸੀ ਤੇ ਕੋਚ ਨੇ ਕਿਹਾ ਸੀ 30 ਨਵੰਬਰ ਨੂੰ ਆਖਰੀ ਟਰਾਇਲ ਹੋਣਗੇ ਤੇ ਫਿਰ ਆਖਰੀ ਇਲੈਵਨ ਚੁਣੀ ਜਾਵੇਗੀ। ਪਰ ਬਿਨਾਂ ਕਿਸੇ ਟਰਾਇਲ ਦੇ ਹੀ ਟੀਮ ਚੁਣ ਲਈ ਗਈ ਜੋ ਸ਼ਰੇਆਮ ਧੱਕਾ ਹੈ।

ਹੁਣ ਪ੍ਰਬੰਧਕ ਕਹਿ ਰਹੇ ਹਨ ਕਿ ਤੂੰ ਗਰਾਂਊਡ ਵਿਚ ਖੜਾ ਹੋ ਜਾ ਪਰ ਖੇਡ ਨਹੀ ਸਕਦਾ। ਹੁਣ ਸਵਾਲ ਇਹ ਉਠਦਾ ਹੈ ਕਿ ਭਾਰਤੀ ਟੀਮ ਦੀ ਚੋਣ ਕਰਨ ਵਾਸਤੇ ਕਿਹੜਾ ਪੈਮਾਨਾ ਵਰਤਿਆ ਗਿਆ ਹੈ ਕਿ ਟੀਮ ਦੀ ਚੋਣ ਟਰਾਇਲ ਦੇ ਅਧਾਰ ਤੇ ਹੋਈ, ਕੀ ਖਿਡਾਰੀਆਂ ਦਾ ਪਿਛਲਾ ਪ੍ਰਦਰਸ਼ਨ ਦੇਖਿਆ ਗਿਆ ਹੈ। ਦੱਸਣਯੋਗ ਹੈ ਕਿ ਇਹ ਮਾਮਲਾ ਕੈਪ ਲਈ ਚੁਣੇ ਗਏ 26 ਖਿਡਾਰੀਆਂ ਦੀ ਚੋਣ ਤੋਂ ਬਾਅਦ ਹੀ ਉਠ ਰਿਹਾ ਹੈ ਕਿ ਕਿਵੇ ਬਿਨਾਂ ਟਰਾਇਲ ਦੇਣ ਵਾਲੇ ਖਿਡਾਰੀ ਟੀਮ ਦਾ ਹਿੱਸਾ ਕਿਵੇ ਬਣ ਸਕਦੇ ਹਨ।

ਇਸ ਸਬੰਧੀ ਟੀਮ ਦੇ ਕੋਚ ਹਰਪ੍ਰੀਤ ਬਾਬਾ ਨਾਲ ਜਦੋ ਫੋਨ ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਭਾਰਤੀ ਟੀਮ ਦੀ ਚੋਣ 7 ਮੈਂਬਰੀ ਟੀਮ ਨੇ ਕੀਤੀ ਹੈ ਜਿਸ ਵਿਚ ਅੰਤਰਾਸ਼ਟਰੀ ਪੱਧਰ ਤੇ ਖੇਡਣ ਵਾਲੇ ਖਿਡਾਰੀ ਸ਼ਾਮਲ ਸਨ। ਬਿਨਾ ਟਰਾਇਲ  ਦੇ ਟੀਮ ਵਿਚ ਖਿਡਾਰੀ ਸ਼ਾਮਲ ਕਰਨ ਸਬੰਧੀ ਪੁੱਛਣ ਤੇ ਉਨ੍ਹਾਂ ਬੀਜ਼ੀ ਹੋਣ ਦਾ ਕਹਿ ਕੇ ਫੋਨ ਤੁਰੰਤ  ਕੱਟ ਦਿੱਤਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।