ਕੇਂਦਰ ਤੇ ਕਿਸਾਨਾਂ ਵਿਚਾਕਾਰ ਚੌਥੇ ਗੇੜ ਦੀ ਮੀਟਿੰਗ ਸ਼ੁਰੂ, ਨਿਕਲ ਸਕਦਾ ਹੈ ਸਾਕਾਰਤਮਕ ਹੱਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗ੍ਰਹਿ ਮੰਤਰੀ ਅਮਿਤ ਸ਼ੀਹ ਵੀ ਹਿੱਸਾ ਲੈ ਸਕਦੇ ਹਨ ਮੀਟਿੰਗ ਵਿਚ

Farmers Meeting With Center Government

ਨਵੀਂ ਦਿੱਲੀ - ਸਰਕਾਰ ਤੇ ਕਿਸਾਨ ਜਥੇਬੰਦੀਆਂ ਵਿਚਾਲੇ ਚੌਥੇ ਦੌਰ ਦੀ ਮੀਟਿੰਗ ਸ਼ੁਰੂ ਹੋ ਗਈ ਹੈ ਇਸ ਮੀਟਿੰਗ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਹਿੱਸਾ ਲੈ ਸਕਦੇ ਹਨ ਅਮਿਤ ਸ਼ਾਹ 3:30 ਦੇ ਕਰੀਬ ਮੀਟਿੰਗ ਵਿਚ ਪਹੁੰਚ ਸਕਦੇ ਹਨ ਤੇ ਕਿਸਾਨਾਂ ਦੀ ਮੀਟਿੰਗ ਤੋਂ ਪਹਿਲਾਂ ਨਰਿੰਦਰ ਤੋਮਰ ਨੇ ਬਿਆਨ ਦਿੱਤਾ ਹੈ ਕਿ ਅੱਜ ਦੀ ਮਟਿੰਗ ਵਿਚ ਸਾਕਾਰਤਮਕ ਹੱਲ ਨਿਕਲ ਸਕਦਾ ਹੈ।

ਦੱਸ ਦਈਏ ਕਿ ਇਸ ਮੀਟਿੰਗ ਵਿਚ ਪੀਓਸ਼ ਗੋਇਲ ਅਤੇ ਨਰਿੰਦਰ ਤੋਮਰ ਸ਼ਾਮਲ ਹਨ। ਦੱਸ ਦਈਏ ਕਿ ਅੱਜ ਦੀ ਮੀਟਿੰਗ 'ਤੇ ਸਭ ਦੀ ਨਜ਼ਰ ਟਿਕੀ ਹੋਈ ਹੈ ਕਿਉਂਕਿ ਇਸ ਤੋਂ ਪਹਿਲਾਂ ਤਿੰਨ ਮੀਟਿੰਗਾਂ ਹੋ ਚੁੱਕੀਆਂ ਹਨ

ਪਰ ਇਕ ਵੀ ਮੀਟਿੰਗ ਵਿਚੋਂ ਕੋਈ ਵੀ ਸਾਕਾਰਤਮਕ ਹੱਲ ਨਹੀਂ ਨਿਕਲਿਆ। ਦੱਸ ਦਈਏ ਕਿ 40 ਕਿਸਾਨ ਜੰਥੇਬੰਦੀਆਂ ਇਸ ਮੀਟਿੰਗ ਵਿਚ ਸ਼ਾਮਲ ਹਨ। ਇਸ ਦੇ ਨਾਲ ਦੱਸ ਦਈਏ ਕਿ ਸੂਤਰਾਂ ਵੱਲੋਂ ਖ਼ਬਰ ਇਹ ਵੀ ਸਾਹਮਣੇ ਆਈ ਹੈ ਕਿ ਖੇਤੀ ਕਾਨੂੰਨਾਂ ਵਿਚ ਸਰਕਾਰ ਸੋਧ ਕਰ ਸਕਦੀ ਹੈ ਤੇ ਐਮ.ਐੱਸ.ਪੀ ਤੇ ਲਿਖਤੀ ਭਰੋਸਾ ਵੀ ਦੇ ਸਕਦੀ ਹੈ।