ਹਰਿਆਣੇ ਦੀ ਸ਼ੇਰਨੀ ਨੇ ਦਿੱਤੀ ਦਹਾੜ,ਭਰੀ ਭੀੜ 'ਚ ਇਕੱਲੀ ਨੇ ਕਰਤੀ ਭਾਜਪਾ ਸ਼ਰਮਸਾਰ!

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੋਦੀ ਸਰਕਾਰ ਦੀਆਂ ਖੋਲ੍ਹੀਆਂ ਪੋਲਾਂ

Farmer Bibi

 ਨਵੀਂ ਦਿੱਲੀ : ਸੋਸ਼ਲ ਮੀਡੀਆ 'ਤੇ ਹਰਿਆਣਾ ਦੀ ਸ਼ੇਰਨੀ  ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿਚ  ਉਸਨੇ ਮੋਦੀ ਤੋਂ  ਲੈ ਖੱਟੜ ਸਰਕਾਰ ਦੀਆਂ ਵੱਖੀਆਂ ਉਧੇੜ ਕੇ ਰੱਖ ਦਿੱਤੀਆਂ ਨੇ ਜੋ ਅੱਜ ਤੱਕ ਕਿਸੇ ਤੋਂ ਓਧੇੜੀਆਂ ਤੱਕ ਨਹੀਂ ਗਈਆਂ।

ਵੀਡੀਓ ਦਿੱਲੀ ਬਾਰਡਰ ਦੀ  ਹੈ  ਜਿੱਥੇ ਭਰੀ ਭੀੜ 'ਚ ਇਸ ਕਿਸਾਨ ਬੀਬੀ ਨੇ ਜਿੱਥੇ ਹੁੱਬ ਹੁੱਬ ਪੰਜਾਬੀਆਂ ਤੇ ਹਰਿਆਣਵੀਆਂ ਦੀਆਂ ਸਿਫਤਾਂ ਸੁਣਾਈਆਂ ਓਥੇ ਹੀ ਭਾਜਪਾ ਨੂੰ ਵੀ ਅਜਿਹੀ ਲਾਹਣਤਾ ਪਾ ਛੱਡੀਆਂ ਜਿਸ ਨੂੰ ਸੁਣ ਹਰ ਇਕ ਭਾਜਪਾ ਆਗੂ ਸ਼ਰਮਸਾਰ ਹੋ ਜਾਵੇਗਾ।

 ਕਿਸਾਨ ਬੀਬੀ ਨੇ ਕਿਹਾ ਕਿ ਮੇਰੇ ਘਰਦਿਆਂ ਨੇ ਮੈਨੂੰ  ਤਿਆਰ ਕਰਕੇ ਸੀਨਾ ਤਾਨ ਕੇ ਭੇਜਿਆ ਹੈ। 6 ਸਾਲ ਤੋਂ ਲੜਾਈ ਲੜ ਰਹੇ ਹਾਂ, ਕੋਈ ਕਾਂਗਰਸ ਨਹੀਂ,ਕੋਈ ਬੀਜੇਪੀ ਨਹੀਂ। ਜੇ ਕੋਈ ਕਿਸਾਨ ਦੇ ਹਿੱਤ ਵਿਚ ਨਹੀਂ ਆਉਂਦਾ ਤਾਂ ਉਹ ਆਪਣੀ ਮਾਂ ਦਾ ਪੁੱਤ ਨਹੀਂ। ਕਿਸਾਨ ਦਾ ਇੱਕ -ਇੱਕ ਪੁੱਤ ਸਾਡੇ ਧਰਨੇ ਵਿਚ ਆਵੇਗਾ। ਸਾਰਿਆਂ ਜਿਲਿਆਂ ਦੇ ਕਿਸਾਨ ਧਰਨੇ ਵਿਚ ਆ ਰਹੇ ਹਨ। ਅਸੀਂ ਤਾਂ  ਇੰਦਰਾ ਗਾਂਧੀ ਨਹੀਂ ਛੱਡੀ  ਸੀ ਤਾਂ ਮੋਦੀ ਕੀ ਚੀਜ਼ ਹੈ।

'ਪ੍ਰਧਾਨਮੰਤਰੀ' ਬਾਜੇ ਕੇ ਵੀ ਇਸ ਸਮੇਂ ਮੌਜੂਦ ਸਨ ਉਹਨਾਂ ਨੇ ਇਸ ਕਿਸਾਨ ਬੀਬੀ ਦੇ ਪੈਰ  ਛੂੰਹ ਕੇ  ਕਿਹਾ ਕਿ ਇਹਨਾਂ ਮਾਵਾਂ ਦੇ ਹੌਸਲੇ ਕਰਕੇ ਹੀ ਅਸੀਂ ਅੱਜ ਇਥੇ ਹਾਂ ਇਹਨਾਂ ਮਾਵਾਂ ਨੂੰ ਧਰਨਿਆਂ ਵਿਚ ਵੇਖ ਕੇ  ਸਾਡਾ ਖੂਨ 100 ਗ੍ਰਾਮ ਵਧ ਜਾਂਦਾ ਹੈ। ਕਿਸਾਨ ਬੀਬੀ ਨੇ ਮੋਦੀ ਨੂੰ ਲਾਹਣਤਾਂ ਪਾਈਆਂ ਤੇ ਕਿਹਾ ਕਿ ਇੱਕ ਵਾਰ ਤੂੰ ਸਾਹਮਣੇ  ਆ ਜਾ ਤੈਨੂੰ ਕਿਸਾਨ ਲਲਕਾਰ ਰਹੇ ਹਨ।

ਉਹਨਾਂ ਕਿਹਾ ਕਿ ਬੀਜੇਪੀ ਸਰਕਾਰ ਨਾ ਤਾਂ ਕਿਸੇ ਦੀ  ਸੀ ਨਾ ਹੀ ਕਿਸੇ ਦੀ ਹੋਵੇਗੀ ਇਹ ਸਿਰਫ ਗੱਲਾਂ ਵਿਚ ਫਸਾਉਣ ਵਾਲੇ ਹਨ। ਮੁਕੇਸ਼ ਅੰਬਾਨੀ, ਅਡਾਨੀ ਇਹਨਾਂ ਪੂੰਜੀਵਤੀਆਂ ਨੂੰ ਅੱਗੇ ਵਧਾਇਆ ਹੈ। ਕਿਸਾਨ ਬੀਬੀ ਨੇ ਕਿਹਾ ਕਿ ਜਿੰਨੇ ਸਾਡੇ ਅੰਦਰ ਦਰਦ ਹਨ ਅਸੀਂ ਤੇਰੇ ਕੋਲੋਂ ਇੱਕ ਇੱਕ ਦਰਦ  ਦਾ ਹਿਸਾਬ ਲੈ ਕੇ ਛੱਡਾਂਗੇ।