ਕਿਸਾਨੀ ਅੰਦੋਲਨ ਵਿਚ ਨਵੀਂ ਜਾਨ ਭਰ ਰਹੇ ਨੇ ਪੰਜਾਬੀ ਗਾਣੇ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨੀ ਅੰਦੋਲਨ ਵਿਚ ਨਵੀਂ ਜਾਨ ਭਰ ਰਹੇ ਨੇ ਪੰਜਾਬੀ ਗਾਣੇ

image

ਨਵੀਂ ਦਿੱਲੀ, 2 ਦਸੰਬਰ: ਕਿਸਾਨ ਬਿੱਲ ਵਿਰੁਧ ਕਿਸਾਨਾਂ ਦਾ ਪ੍ਰਦਰਸ਼ਨ ਹੌਲੀ ਹੋਣ ਦਾ ਨਾਮ ਨਹੀਂ ਲੈ ਰਿਹਾ। ਇਸ ਦੌਰਾਨ ਕਿਸਾਨ ਅੰਦੋਲਨ ਨੂੰ ਨਵੀਂ ਊਰਜਾ ਦੇਣ ਦਾ ਕੰਮ ਕਰ ਰਹੇ ਹਨ, ਪੰਜਾਬੀ ਗਾਇਕਾਂ ਵਲੋਂ ਗਾਏ ਗਏ ਗੀਤਾਂ ਜਿਹਨਾਂ ਵਿਚ ਕਿਸਾਨ ਬਿੱਲ ਨੂੰ ਕਿਸਾਨਾਂ ਦੇ ਵਿਰੁਧ ਅਤੇ ਦਿੱਲੀ ਵਲ ਜਾਣ ਬਾਰੇ ਸਾਰੀਆਂ ਗੱਲਾਂ ਕਹੀਆਂ ਗਈਆਂ ਹਨ।
ਤਾਲਾਬੰਦੀ ਦੌਰਾਨ, ਸੰਗੀਤ ਉਦਯੋਗ ਹੋਰਨਾਂ ਖੇਤਰਾਂ ਵਾਂਗ ਠੰਢਾ ਹੋ ਗਿਆ ਸੀ। ਪੰਜਾਬੀ ਗਾਇਕਾਂ ਉੱਤੇ ਵੀ ਇਸ ਦਾ ਪ੍ਰਭਾਵ ਪਿਆ ਸੀ ਪਰ ਹੁਣ ਉਨ੍ਹਾਂ ਨੇ ਜੋ  ਗਾਣੇ ਕਿਸਾਨ ਅੰਦੋਲਨ ਲਈ ਲਿਖੇ ਹਨ ਉਹ ਯੂ-ਟਿਊਬ 'ਤੇ ਧੂਮ ਮਚਾ ਰਹੇ ਹਨ। ਆਉ, ਅਸੀਂ ਤੁਹਾਨੂੰ ਉਨ੍ਹਾਂ ਗੀਤਾਂ ਬਾਰੇ ਦੱਸਦੇ ਹਾਂ ਜੋ ਯੂ-ਟਿਊਬ 'ਤੇ ਵਾਇਰਲ ਹੋ ਰਹੇ ਹਨ।
ਜੱਟਾ ਤਕੜਾ ਹੋਜਾ: ਪੰਜਾਬੀ ਗਾਇਕ ਜਸ ਬਾਜਵਾ ਦਾ ਲਿਖਿਆ ਗੀਤ 'ਜੱਟਾ ਤੱਕੜਾ ਹੋਜਾ' ਯੂ-ਟਿਊਬ 'ਤੇ ਬਹੁਤ ਮਸ਼ਹੂਰ ਹੋ ਰਿਹਾ ਹੈ। ਗਾਣੇ ਵਿਚ ਕਿਸਾਨਾਂ ਨੂੰ ਅਪਣੀ ਜ਼ਮੀਨ ਗਵਾਉਣ ਦਾ ਡਰ ਦਿਖਾਇਆ ਗਿਆ ਹੈ। ਗਾਣਾ ਹੁਣ ਤਕ ਤਕਰੀਬਨ 44 ਲੱਖ ਵਾਰ ਯੂ-ਟਿਊਬ 'ਤੇ ਸੁਣਿਆ ਜਾ ਚੁੱਕਾ ਹੈ।
ਜਾਗ ਕਿਸਾਨਾਂ : ਹਰਫ਼ ਚੀਮਾ ਦਾ ਲਿਖਿਆ ਗੀਤ ਪੇਚਾ ਵੀ ਯੂ-ਟਿਊਬ 'ਤੇ ਜ਼ਬਰਦਸਤ ਪ੍ਰਦਰਸ਼ਨ ਦਿਖਾ ਰਿਹਾ ਹੈ। ਇਸ ਗੀਤ ਨੂੰ ਕੰਵਰ ਗਰੇਵਾਲ ਅਤੇ ਹਰਫ਼ ਚੀਮਾ ਨੇ ਗਾਇਆ ਹੈ। ਸੰਗੀਤ ਵੀਡੀਉ ਵਿਚ, ਕਿਸਾਨ ਬਿੱਲ ਦਾ ਵਿਰੋਧ ਕਰਦੇ ਹੋਏ ਦਿਖਾਈ ਦਿਤੇ ਹਨ। ਗਾਣੇ ਵਿਚ ਕੁਝ ਥਾਵਾਂ ਉੱਤੇ ਅਸਲੀ ਕਲਿੱਪ ਨੂੰ ਵੀ ਸ਼ਾਮਲ ਕੀਤਾ ਹੈ।
ਦਿੱਲੀਏ ਪੰਜਾਬ ਨਾਲ ਪੰਗੇ ਠੀਕ ਨਹੀਂ: ਆਰ ਨੇਤ ਦਾ ਗਾਣਾ ਦਿੱਲੀਏ ਪੰਜਾਬ ਨਾਲ ਪੰਗੇ ਠੀਕ ਨਹੀਂ ਯੂ-ਟਿਊਬ 'ਤੇ ਬਹੁਤ ਮਸ਼ਹੂਰ ਹੋ ਰਿਹਾ ਹੈ, ਤਕਰੀਬਨ ਤਿੰਨ ਮਿੰਟਾਂ ਦੇ ਇਸ ਗਾਣੇ ਨੂੰ ਹੁਣ ਤਕ 25 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁਕਾ ਹੈ।
ਅਸੀਂ ਵੱਢਾਂਗੇ: ਹਿੰਮਤ ਸੰਧੂ ਦੁਆਰਾ ਲਿਖਿਆ ਅਤੇ ਗਾਇਆ ਗਿਆ ਗਾਣਾ ਅਸੀਂ ਵੱਢਾਂਗੇ ਨੂੰ ਹੁਣ ਤਕ ਯੂ-ਟਿਊਬ 'ਤੇ 50 ਲੱਖ ਤੋਂ ਵੀ ਜ਼ਿਆਦਾ ਵਿਊਜ਼ ਮਿਲ ਚੁਕੇ ਹਨ।

ਇਸ ਗਾਣੇ ਨੂੰ ਹਿੰਮਤ ਨੇ ਖ਼ੁਦ ਵੀ ਤਿਆਰ ਕੀਤਾ ਹੈ ।
ਕਿਸਾਨ ਬਨਾਮ ਰਾਜਨੀਤੀ: ਅਨਮੋਲ ਗਗਨ ਮਾਨ ਨੇ ਮੈਟ ਸ਼ੇਰੋ ਵਾਲਾ ਵਲਾਂ ਲਿਖਿਆ ਗੀਤ  ਕਿਸਾਨ ਬਨਾਮ ਰਾਜਨੀਤੀ' ਗਾਇਆ ਹੈ। ਵੀਡੀਉ ਉਨ੍ਹਾਂ ਦੇ ਅਧਿਕਾਰਤ ਯੂ-ਟਿਊਬ ਚੈਨਲ 'ਤੇ ਅਪਲੋਡ ਕੀਤੀ ਗਈ ਹੈ ਅਤੇ ਹੁਣ ਤਕ ਇਸ ਨੂੰ 4 ਲੱਖ ਵਾਰ ਸੁਣਿਆ ਜਾ ਚੁੱਕਾ ਹੈ। (ਸਸਸ)