ਸ਼੍ਰੋਮਣੀ ਕਮੇਟੀ ਦੀ ਚੋਣ ਲੜਨ ਵਾਲਾ ਉਮੀਦਵਾਰ ਰਾਜਨੀਤੀ ਤੋਂ ਰਹੇਗਾ ਦੂਰ : ਢੀਂਡਸਾ

ਏਜੰਸੀ

ਖ਼ਬਰਾਂ, ਪੰਜਾਬ

ਸ਼੍ਰੋਮਣੀ ਕਮੇਟੀ ਦੀ ਚੋਣ ਲੜਨ ਵਾਲਾ ਉਮੀਦਵਾਰ ਰਾਜਨੀਤੀ ਤੋਂ ਰਹੇਗਾ ਦੂਰ : ਢੀਂਡਸਾ

image

ਫ਼ਰੀਦਕੋਟ, 2 ਦਸੰਬਰ (ਸੁਖਵਿੰਦਰ ਸਿੰਘ ਬੱਬੂ): ਫ਼ਰੀਦਕੋਟ ਵਿਖੇ ਇਕ ਅਕਾਲੀ ਆਗੂ ਦੇ ਨਿੱਜੀ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਆਏ ਸ਼੍ਰੋਮਣੀ ਅਕਾਲੀ ਦਲ ਡੈਮੋਕਰੇਟਿਕ ਦੇ ਸੰਸਥਾਪਕ ਸੁਖਦੇਵ ਸਿੰਘ ਢੀਂਡਸਾ ਅਤੇ ਉਨਾਂ ਦੇ ਸਾਥੀਆਂ ਦੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤੇ ਸ਼੍ਰੋਮਣੀ ਅਕਾਲੀ ਟਕਸਾਲੀ ਦੇ ਜਨਰਲ ਸਕੱਤਰ ਜਥੇਦਾਰ ਮੱਖਣ ਸਿੰਘ ਨੰਗਲ ਦੇ ਘਰ ਹੋਈ ਮਿਲਣੀ ਨੂੰ ਪੰਥਕ ਹਲਕਿਆਂ 'ਚ ਵੱਖਰੇ ਢੰਗ ਨਾਲ ਵੇਖਿਆ ਅਤੇ ਵਾਚਿਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਅਕਾਲੀ ਦਲ ਬਾਦਲ ਨਾਲੋਂ ਟੁੱਟ ਕੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਸੁਖਦੇਵ ਸਿੰਘ ਢੀਂਡਸਾ ਨੇ ਵੱਖੋ ਵੱਖਰੇ ਤੌਰ 'ਤੇ ਆਪੋ ਆਪਣੇ ਅਕਾਲੀ ਦਲ ਸਥਾਪਿਤ ਕਰ ਲਏ ਸਨ। ਪਰ ਦੋਨੋਂ ਧਿਰਾਂ ਨੇ ਅਗਾਮੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੀਆਂ ਆਮ ਚੋਣਾ ਇਕੱਠਿਆਂ ਲੜਨ ਦਾ ਫੈਸਲਾ ਕੀਤਾ ਹੈ। rਬਾਕੀ ਸਫ਼ਾ 11 'ਤੇ


ਸੁਖਦੇਵ ਸਿੰਘ ਢੀਂਡਸਾ ਨੇ ਐਲਾਨ ਕੀਤਾ ਕਿ ਅਗਾਮੀ ਸ਼੍ਰੋਮਣੀ ਕਮੇਟੀ ਚੋਣਾ ਲਈ ਅਸੀਂ ਜਿਹੜੇ ਉਮੀਦਵਾਰ ਖੜੇ ਕਰਾਂਗੇ, ਉਹ ਕਿਸੇ ਤਰਾਂ ਦੀ ਵੀ ਰਾਜਨੀਤੀ 'ਚ ਹਿੱਸਾ ਨਹੀਂ ਲੈਣਗੇ। ਕਿਉਂਕਿ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਰਾਜਨੀਤਿਕ ਹਿੱਤਾਂ ਲਈ ਵਰਤ ਕੇ ਬਾਦਲਾਂ ਨੇ ਪੰਥ ਦਾ ਘਾਣ ਕਰਕੇ ਰੱਖ ਦਿੱਤਾ ਹੈ। ਉਨਾਂ ਆਖਿਆ ਕਿ ਅਗਾਮੀ ਸ਼੍ਰੋਮਣੀ ਕਮੇਟੀ ਦੀ ਨਵੀਂ ਕਾਰਜਕਾਰਨੀ ਵਿਵਾਦਤ ਪੰਥਕ ਮੁੱਦਿਆਂ ਦੀ ਜਾਂਚ ਕਰਕੇ ਨਿਰਣਾ ਦੇਵੇਗੀ ਕਿ ਪੰਥ ਦੇ ਨਿਘਾਰ ਲਈ ਕਿਹੜੀਆਂ ਧਿਰਾਂ ਕਸੂਰਵਾਰ ਹਨ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਹੌਂਦ ਪਿੱਛੇ ਕੁਰਬਾਨੀਆਂ ਦਾ ਬਹੁਤ ਵੱਡਾ ਇਤਿਹਾਸ ਹੈ। ਜਥੇਦਾਰ ਮੱਖਣ ਸਿੰਘ ਨੰਗਲ ਤੇ ਉਨਾਂ ਦੇ ਬੇਟੇ ਪ੍ਰਤਾਪ ਸਿੰਘ ਸਰਪੰਚ ਨੇ ਇਸ ਨੂੰ ਆਮ ਮਿਲਣੀ ਦੱਸਦਿਆਂ ਆਖਿਆ ਕਿ ਸੁਖਦੇਵ ਸਿੰਘ ਢੀਂਡਸਾ ਤੇ ਉਨਾਂ ਦੇ ਸਾਥੀਆਂ ਨੂੰ ਸਾਡੇ ਘਰ ਆਉਣ 'ਤੇ ਜੀ ਆਇਆਂ ਆਖਣਾ ਤੇ ਉਨਾਂ ਦਾ ਸਤਿਕਾਰ ਕਰਨਾ ਸਾਡਾ ਮੁੱਢਲਾ ਫਰਜ਼ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਬੀਬੀ ਪਰਮਜੀਤ ਕੌਰ ਗੁਲਸ਼ਨ, ਜਸਟਿਸ ਨਿਰਮਲ ਸਿੰਘ, ਨਿਧੜਕ ਸਿੰਘ ਬਰਾੜ, ਰਣਜੀਤ ਸਿੰਘ ਔਲਖ, ਜੋਗਿੰਦਰ ਸਿੰਘ ਬਰਾੜ, ਸਿਕੰਦਰ ਸਿੰਘ ਕੋਠੇ ਹਜੂਰਾ ਆਦਿ ਵੀ ਹਾਜਰ ਸਨ।
ਫੋਟੋ :- ਕੇ.ਕੇ.ਪੀ.-ਗੁਰਿੰਦਰ-2-9ਆਈ