ਟਰੰਪ ਨੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਸੁਰੱਖਿਆ ਦੇਣ ਵਾਲੇ ਕਾਨੂੰਨ ਵਿਰੁਧ 'ਵੀਟੋ' ਦੇ ਇਸਤੇਮਾਲ ਦੀ ਦਿ

ਏਜੰਸੀ

ਖ਼ਬਰਾਂ, ਪੰਜਾਬ

ਟਰੰਪ ਨੇ ਸੋਸ਼ਲ ਮੀਡੀਆ ਕੰਪਨੀਆਂ ਨੂੰ ਸੁਰੱਖਿਆ ਦੇਣ ਵਾਲੇ ਕਾਨੂੰਨ ਵਿਰੁਧ 'ਵੀਟੋ' ਦੇ ਇਸਤੇਮਾਲ ਦੀ ਦਿਤੀ ਧਮਕੀ

image

ਵਾਸ਼ਿੰਗਟਨ, 2 ਦਸੰਬਰ : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਣਨ ਜਾ ਰਹੇ ਡੋਨਾਲਡ ਟਰੰਪ ਨੇ ਇੰਟਰਨੈੱਟ ਕੰਪਨੀਆਂ ਨੂੰ ਸੁਰੱਖਿਆ ਦੇਣ ਵਾਲੇ ਉਸ ਕਾਨੂੰਨ ਵਿਰੁਧ 'ਵੀਟੋ' ਦੇ ਇਸਤੇਮਾਲ ਦੀ ਧਮਕੀ ਦਿਤੀ ਹੈ, ਜੋ ਕੰਪਨੀਆਂ ਨੂੰ ਉਨ੍ਹਾਂ ਦੇ ਇਸਤੇਮਾਲ ਕਰਨ ਵਾਲੇ ਵਲੋਂ ਪੋਸਟ ਕੀਤੀ ਗਈ ਸਮਗਰੀ ਲਈ ਜਵਾਬਦੇਹ ਬਨਾਉਣ ਤੋਂ ਬਚਾਉਂਦਾ ਹੈ। ਟਰੰਪ ਨੇ ਮੰਗਲਵਾਰ ਰਾਤ ਟਵੀਟ ਕਰ ਕੇ 1996 'ਕਮਯੂਨੀਕੇਸ਼ਨ ਡਿਸੇਂਸੀ ਐਕਟ' ਦੀ ਧਾਰਾ 230 'ਤੇ ਨਿਸ਼ਾਨਾ ਵਿਨ੍ਹਿਆ। ਜੇਕਰ ਕਿਸੇ ਵਿਅਕਤੀ ਨੂੰ ਲਗਦਾ ਹੈ ਕਿ ਕਿਸੇ ਸੋਸ਼ਲ ਮੀਡੀਆ ਮੰਗ 'ਤੇ ਕੀਤੀ ਗਈ ਕਿਸੇ ਪੋਸਟ ਕਾਰਨ ਉਸ ਨਾਲ ਕੁਝ ਗ਼ਲਤ ਹੋਇਆ ਹੈ ਤਾਂ ਇਹ ਇਸ ਧਾਰਾ ਕਾਰਨ ਸੋਸ਼ਲ ਮੀਡੀਆ ਕੰਪਨੀ ਵਿਰੁਧ ਮੁਕੱਦਮਾ ਨਹੀਂ ਕਰ ਸਕਦਾ। ਟਰੰਪ ਨੇ ਧਾਰਾ 230 ਨੂੰ 'ਰਾਸ਼ਟਰੀ ਸੁਰੱਖਿਆ ਅਤੇ ਚੋਣਾਂ ਦੀ ਅਖੰਡਤਾ ਲਈ ਗੰਭੀਰ ਖ਼ਤਰਾ' ਦਸਿਆ। ਉਨ੍ਹਾਂ ਕਿਹਾ,''ਇਸ ਲਈ ਜੇਕਰ ਬਹੁਤ ਖ਼ਤਰਨਾਕ ਅਤੇ  ਗ਼ਲਤ ਧਾਰਾ 230 ਨੂੰ ਰਾਸ਼ਟਰੀ ਰਖਿਆ ਅਧਿਕਾਰ ਕਾਨੂੰਨ (ਐਨਡੀਏਏ) ਦੇ ਹਿੱਸੇ ਦੇ ਤੌਰ 'ਤੇ ਪੂਰੀ ਤਰ੍ਹਾਂ ਖ਼ਤਮ ਨਹੀਂ ਕੀਤਾ ਜਾਂਦਾ ਹੈ ਤਾਂ ਮੈਨੂੰ ਇਸ ਕਾਨੂੰਨ ਵਿਰੁਧ ਸਪੱਸ਼ਟ ਰੂਪ ਨਾਲ 'ਵੀਟੋ' ਦਾ ਮਜਬੂਰਨ ਇਸਤੇਮਾਲ ਕਰਨਾ ਹੋਵੇਗਾ।'' ਸੋਸ਼ਲ ਮੀਡੀਆ ਕੰਪਨੀਆਂ ਪਿਛਲੇ ਕਈ ਮਹੀਨਿਆਂ ਤੋਂ ਟਰੰਪ ਦੇ ਨਿਸ਼ਾਨੇ 'ਤੇ ਹਨ। ਟਰੰਪ ਦਾ ਦਾਅਵਾ ਹੈ ਕਿ ਉਹ ਰੂੜੀਵਾਦੀ ਆਵਾਜ਼ਾਂ ਨਾਲ ਭੇਦਭਾਵ ਕਰਦੀ ਹੈ।  (ਪੀਟੀਆਈ)