ਅਮਲੋਹ ਵਿਖੇ ਆਪਸ 'ਚ ਭਿੜੇ 'ਆਪ' ਵਰਕਰ, ਹੋਏ ਹੱਥੋਪਾਈ
ਮਨੀਸ਼ ਸਿਸੋਦੀਆ ਵਪਾਰੀਆਂ ਨਾਲ ਪਹੁੰਚੇ ਸੀ ਮੁਲਾਕਾਤ ਕਰਨ
ਸ੍ਰੀ ਫਤਹਿਗੜ ਸਾਹਿਬ ( ਧਰਮਿੰਦਰ ਸਿੰਘ) ਅਮਲੋਹ ਵਿਚ ਆਪ ਆਗੂਆਂ ਦੀ ਗੁੱਟਬਾਜ਼ੀ ਵੇਖਣ ਨੂੰ ਮਿਲੀ ਹੈ। ਗੁੱਟਬਾਜ਼ੀ ਵੀ ਇਸ ਕਦਰ ਕੇ ਇਹ ਆਗੂ ਹੱਥੋ-ਪਾਈ ਹੋ ਗਏ। ਦੱਸ ਦੇਈਏ ਕਿ ਅੱਜ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆਂ ਵਪਾਰੀਆਂ ਨਾਲ ਮੁਲਾਕਾਤ ਕਰਨ ਲਈ ਅਮਲੋਹ ਪਹੁੰਚੇ ਸਨ। ਇਸ ਵਿਚਕਾਰ ਜਗਮੀਤ ਸਹੋਤਾ ਸਮੇਤ ਕਈ ਆਗੂਆਂ ਨੂੰ ਐਂਟਰੀ ਕਰਨ ਦੀ ਇਜ਼ਾਜਤ ਨਹੀਂ ਦਿੱਤੀ ਗਈ।
ਜਿਸ ਤੋਂ ਬਾਅਦ ਆਪ ਵਰਕਰਾਂ ਤੇ ਆਗੂਆਂ ਵਿਚ ਹੱਥੋਪਾਈ ਹੋ ਗਈ। ਗੱਲਬਾਤ ਕਰਦਿਆਂ ਸਾਡੇ ਪੱਤਰਕਾਰ ਧਰਮਿੰਦਰ ਸਿੰਘ ਨੇ ਦੱਸਿਆ ਕਿ ਮਨੀਸ਼ ਸਿਸੋਦੀਆਂ ਅੱਜ ਅਮਲੋਹ ਵਿਚ ਵਪਾਰੀਆਂ ਨਾਲ ਮੁਲਾਕਾਤ ਕਰਨ ਲਈ ਆਏ ਸਨ ਤੇ ਆਗੂਆਂ ਨੂੰ ਉਹਨਾਂ ਨਾਲ ਮਿਲਣ ਨਹੀਂ ਦਿੱਤਾ ਗਿਆ। ਅਮਲੋਹ ਤੋਂ ਟਿਕਟ ਦੇ ਹੋਰ ਵੀ ਦਾਅਵੇਦਾਰ ਸਨ ਉਹਨਾਂ ਨੂੰ ਹਾਲ ਵਿਚ ਐਂਟਰ ਵੀ ਹੋਣ ਨਹੀਂ ਦਿੱਤਾ ਗਿਆ।
ਜਦੋਂ ਮਨੀਸ਼ ਸਿਸੋਦੀਆਂ ਆਏ ਤਾਂ ਆਗੂਆਂ ਦਾ ਗੁਲਦਸਤਾ ਵੀ ਉਹਨਾਂ ਤੱਕ ਪਹੁੰਚਣ ਨਹੀ ਦਿੱਤਾ ਗਿਆ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਆਗੂਆਂ ਵਿਚ ਹੱਥੋ ਪਾਈ ਹੋ ਗਈ। ਉਹਨਾਂ ਨੇ ਕਿਹਾ ਆਗੂ ਨਰਾਜ਼ ਹੋ ਕੇ ਸਿਸੋਦੀਆਂ ਦੀ ਮੀਟਿੰਗ ਦਾ ਬਾਈਕਾਟ ਕਰਕੇ ਉਥੋਂ ਚਲੇ ਗਏ।
ਆਪ ਦੇ ਵਿਧਾਇਆ ਨੇ ਗੱਲਬਾਤ ਕਰਦਿਆਂ ਦੱਸਿਆ ਕਿ 'ਆਪ' ਦੇ ਵਰਕਰ ਦਿੱਲੀ ਤੋਂ ਆਏ ਮਨੀਸ਼ ਸਿਸੋਦੀਆਂ ਦਾ ਸਵਾਗਤ ਕਰਨ ਲਈ ਆਏ ਸਨ ਪਰ ਕੁੱਝ ਲੋਕਾਂ ਨੇ ਧੱਕੇ ਮਾਰਨ ਦੀ ਕੋਸ਼ਿਸ਼ ਕੀਤੀ। ਸ਼ਾਂਤਮਈ ਪ੍ਰੋਗਰਾਮ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਕਿਹਾ ਕਿ ਉਹ ਇਸ ਬਾਰੇ ਗੱਲਬਾਤ ਕਰਨਗੇ।