ਅਦਾਲਤ ਨੇ ਕੇਂਦਰ ਤੇ ਦਿੱਲੀ ਸਰਕਾਰ ਨੂੰ ਹਵਾ ਪ੍ਰਦੂਸ਼ਣ ’ਤੇ 24 ਘੰਟੇ ’ਚ ਸੁਝਾਅ ਦੇਣ ਲਈ ਕਿਹਾ

ਏਜੰਸੀ

ਖ਼ਬਰਾਂ, ਪੰਜਾਬ

ਅਦਾਲਤ ਨੇ ਕੇਂਦਰ ਤੇ ਦਿੱਲੀ ਸਰਕਾਰ ਨੂੰ ਹਵਾ ਪ੍ਰਦੂਸ਼ਣ ’ਤੇ 24 ਘੰਟੇ ’ਚ ਸੁਝਾਅ ਦੇਣ ਲਈ ਕਿਹਾ

image

ਨਵੀਂ ਦਿੱਲੀ, 2 ਦਸੰਬਰ : ਦੇਸ਼ ਦੀ ਚੋਟੀ ਦੀ ਅਦਾਲਤ ਨੇ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਪ੍ਰਦੂਸ਼ਣ ਕਾਬੂ ਕਰਨ ਲਈ 24 ਘੰਟਿਆਂ ਵਿਚ ਸੁਝਾਅ ਦੇਣ ਦਾ ਹੁਕਮ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਕਿ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ) ਵਿਚ ਖ਼ਰਾਬ ਹੁੰਦੀ ਹਵਾ ਗੁਣਵੱਤਾ ਨੂੰ ਕਾਬੂ ਕਰਨ ਲਈ ਜ਼ਮੀਨੀ ਪੱਧਰ ’ਤੇ ਕੋਈ ਕਦਮ ਨਹੀਂ ਚੁਕਿਆ ਜਾ ਰਿਹਾ। ਅਦਾਲਤ ਨੇ ਕੇਂਦਰ ਅਤੇ ਦਿੱਲੀ ਸਰਕਾਰ ਨੂੰ ਕਿਹਾ,‘‘ਤੁਸੀਂ ਸਾਡੇ ਮੋਢੇ ’ਤੇ ਰੱਖ ਕੇ ਬੰਦੂਕ ਨਹੀਂ ਚਲਾ ਸਕਦੇ।’’ ਸਿਖਰਲੀ ਅਦਾਲਤ ਨੇ ਕਿਹਾ,‘‘ਅਸੀਂ ਤੁਹਾਡੀ ਨੌਕਰਸ਼ਾਹੀ ਵਿਚ ਰਚਨਾਤਮਕਤਾ ਨਹੀਂ ਲਿਆ ਸਕਦੇ।’’ ਨਾਲ ਹੀ ਸੁਚੇਤ ਕੀਤਾ ਕਿ ਜੇਕਰ ਬੋਰਡ ਪ੍ਰਦੂਸ਼ਣ ਕਾਬੂ ਕਰਨ ਵਿਚ ਅਸਫ਼ਲ ਰਹਿੰਦਾ ਹੈ ਤਾਂ ਉਸ ਨੂੰ ਅਸਾਧਾਰਨ ਕਦਮ ਚੁਕਣੇ ਪੈਣਗੇ। ਬੈਂਚ ਨੇ ਕਿਹਾ,‘‘ਸਾਨੂੰ ਲਗਦਾ ਹੈ ਕਿ ਕੋਈ ਕਦਮ ਨਹੀਂ ਚੁਕੇ ਜਾ ਰਹੇ। ਸਾਨੂੰ ਲਗਦਾ ਹੈ ਕਿ ਅਸੀਂ ਅਪਣਾ ਸਮਾਂ ਖ਼ਰਾਬ ਕਰ ਰਹੇ ਹਾਂ... ਅਸੀਂ ਤੁਹਾਨੂੰ 24 ਘੰਟੇ ਦਾ ਸਮਾਂ ਦਿੰਦੇ ਹਾਂ। ਤੁਸੀਂ ਇਸ ਸਮੱਸਿਆ ’ਤੇ ਡੂੰਘਾ ਵਿਚਾਰ ਕਰੋ ਅਤੇ ਗੰਭੀਰਤਾ ਨਾਲ ਕੋਈ ਹੱਲ ਕੱਢੋ।’’ (ਪੀਟੀਆਈ)