Punjab News: ਹੈਰੋਇਨ ਅਤੇ 9 ਲੱਖ 40 ਹਜ਼ਾਰ ਰੁਪਏ ਡਰੱਗ ਮਨੀ ਸਮੇਤ 3 ਨਸ਼ਾ ਤਸਕਰ ਕਾਬੂ
ਅੰਮ੍ਰਿਤਸਰ ਪੁਲਿਸ ਨੇ ਹੈਰੋਇਨ ਅਤੇ 9 ਲੱਖ 40 ਹਜ਼ਾਰ ਰੁਪਏ ਡਰੱਗ ਮਨੀ ਸਮੇਤ 3 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
Punjab News: ਅੰਮ੍ਰਿਤਸਰ ਪੁਲਿਸ ਨੇ ਹੈਰੋਇਨ ਅਤੇ 9 ਲੱਖ 40 ਹਜ਼ਾਰ ਰੁਪਏ ਡਰੱਗ ਮਨੀ ਸਮੇਤ 3 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਕਮਿਸ਼ਨਰ ਆਫ ਪੁਲਿਸ, ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ ਦੀਆਂ ਹਦਾਇਤਾਂ ਮਗਰੋਂ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਵਿਚ ਨਸ਼ੇ ਦਾ ਕਾਰੋਬਾਰ ਕਰਨ ਵਾਲੇ ਤਸਕਰਾਂ ਨੂੰ ਕਾਬੂ ਕਰਨ ਲਈ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਪੁਲਿਸ ਪਾਰਟੀ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਗਿਆਨ ਆਸ਼ਰਮ ਸਕੂਲ ਨੇੜੇ ਸਕੱਤਰੀ ਬਾਗ ਖੇਤਰ ਵਿਖੇ ਨਾਕਾਬੰਦੀ ਦੌਰਾਨ ਯੋਜਨਾਬੰਦ ਤਰੀਕੇ ਨਾਲ ਦੋਸ਼ੀ ਸੌਰਵ ਪੁੱਤਰ ਹਰਜੀਤ ਸਿੰਘ ਵਾਸੀ ਨਿਵੇ ਤੁੰਗ ਬਟਾਲਾ ਰੋਡ ਅੰਮ੍ਰਿਤਸਰ, ਅਨਿਕੇਤ ਉਰਫ ਕੱਲਾ ਪੁੱਤਰ ਚਰਨਦਾਸ ਵਾਸੀ ਮੁਹੱਲਾ ਢਪਈ ਅੰਮ੍ਰਿਤਸਰ, ਤੁਰਨ ਪੱਤਰ ਰਵੀ ਕੁਮਾਰ ਵਾਸੀ ਢੁਪਈ ਮੁਹੱਲਾ ਅੰਮ੍ਰਿਤਸਰ ਨੂੰ ਕਾਬੂ ਕਰਕੇ ਇਨ੍ਹਾਂ ਦੇ ਕਬਜ਼ੇ ਵਿਚੋਂ 60 ਗ੍ਰਾਮ ਹੈਰੋਇਨ, 9 ਲੱਖ 40 ਹਜ਼ਾਰ ਰੁਪਏ ਡਰੱਗ ਮਨੀ ਅਤੇ ਇਕ ਕਾਰ ਕਰੇਟਾ ਰੰਗ ਚਿੱਟਾ ਨੰਬਰੀ PB02 ER 1231 ਬਰਾਮਦ ਕੀਤੀ ਗਈ।
ਇਨ੍ਹਾਂ ਵਿਰੁਧ ਮੁਕਦਮਾ ਨੰਬਰ 100 ਮਿਤੀ 2 - 12 - 2023 ਜੁਰਮ 21-ਬੀ/25,27ਏ/29/61/85 NDPS Act,ਥਾਣਾ ਸੀ ਡਵਿਜ਼ਨ ਅੰਮ੍ਰਿਤਸਰ ਦਰਜ ਦਰਜ ਕੀਤਾ ਗਿਆ। ਦਸਿਆ ਜਾ ਰਿਹਾ ਹੈ ਕਿ ਇਨ੍ਹਾਂ ਮੁਲਜ਼ਮਾਂ ਵਿਰੁਧ ਪਹਿਲਾਂ ਵੀ ਮਾਮਲੇ ਦਰਜ ਹਨ।
(For more news apart from 'Bad parenting fee' at Georgia restaurant, stay tuned to Rozana Spokesman)