Punjab News: ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ; ਸੰਗਰੂਰ ਵਿਚ ਮਿਲੀ ਲਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਟਿਆਲਾ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ।

Death of youth due to drug overdose

Punjab News: ਪਟਿਆਲਾ 'ਚ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮੁਹੰਮਦ ਅਸੀਮ (24) ਵਾਸੀ ਕਾਦਰਾਬਾਦ, ਸਮਾਣਾ ਵਜੋਂ ਹੋਈ ਹੈ। ਉਸ ਦੀ ਲਾਸ਼ ਸੰਗਰੂਰ ਦੇ ਮਦਨਪੁਰ ਰੋਡ ਕਾਲਾਝਾਰ ਚੌਕੀ ਨੇੜੇ ਬਰਾਮਦ ਹੋਈ। ਪੁਲਿਸ ਨੇ ਸਮਾਣਾ ਦੇ ਸਿਵਲ ਹਸਪਤਾਲ ਵਿਚ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿਤੀ ਹੈ।

ਮੁਹੰਮਦ ਅਸੀਮ ਦੇ ਪਿਤਾ ਹੀਰਾ ਸਿੰਘ ਨੇ ਦਸਿਆ ਕਿ ਉਹ ਕੋਈ ਕੰਮ ਨਹੀਂ ਕਰਦਾ ਸੀ। ਡੇਢ ਸਾਲ ਪਹਿਲਾਂ ਅਚਾਨਕ ਮੁਹੰਮਦ ਆਸਿਮ ਨਸ਼ੇ ਦਾ ਆਦੀ ਹੋ ਗਿਆ। ਉਹ ਨਸ਼ੇ ਦਾ ਟੀਕਾ ਲਗਾਉਂਦਾ ਸੀ ਅਤੇ ਸਿਗਰਟਾਂ ਦਾ ਸੇਵਨ ਵੀ ਕਰਦਾ ਸੀ। ਉਸ ਦੀ ਸੰਗਤ ਦਿਨੋ-ਦਿਨ ਵਿਗੜਦੀ ਗਈ। ਪਰਿਵਾਰ ਵਾਲਿਆਂ ਨੇ ਉਸ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸੁਧਰਿਆ ਨਹੀਂ।

ਹੀਰਾ ਸਿੰਘ ਨੇ ਦਸਿਆ ਕਿ ਪਿੰਡ ਵਿਚ ਕੁੱਝ ਲੋਕ ਨਸ਼ਾ ਵੀ ਵੇਚਦੇ ਹਨ, ਜਿਸ ਕਾਰਨ ਉਹ ਅਕਸਰ ਨਸ਼ੇ ਦੀ ਲਪੇਟ ਵਿਚ ਰਹਿੰਦਾ ਸੀ ਅਤੇ ਨਸ਼ੇ ਦੇ ਟੀਕੇ ਲਗਾਉਂਦਾ ਸੀ। ਪਰਿਵਾਰ ਦੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਉਨ੍ਹਾਂ ਦੇ ਪਰਿਵਾਰ ਨੇ ਇਕ ਪੁੱਤਰ ਗੁਆ ਦਿਤਾ ਹੈ, ਪਿੰਡ ਵਿਚ ਨਸ਼ਾ ਵੇਚਣ ਵਾਲਿਆਂ ਵਿਰਧ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਕਿਸੇ ਹੋਰ ਮਾਂ ਦਾ ਪੁੱਤ ਦੁਨੀਆਂ ਤੋਂ ਨਾ ਜਾਵੇ।

 (For more news apart from Death of youth due to drug overdose, stay tuned to Rozana Spokesman)