Ludhiana ’ਚ ਚੋਰਾਂ ਨੇ ਲਾਸ਼ਾਂ ਦੇ ਗਹਿਣੇ ਤੇ ਹੋਰ ਕੀਮਤੀ ਸਮਾਨ ਕੀਤਾ ਚੋਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

15 ਤੋਲੇ ਸੋਨਾ ਤੇ 5 ਲੱਖ ਰੁਪਏ ਕੈਸ਼ ਚੋਰੀ, ਧੀ ਦੀ ਡੋਲੀ ਤੋਰ ਕੇ ਵਾਪਸ ਰਹੇ ਮਾਪਿਆਂ ਦੀ ਹਾਦਸੇ ’ਚ ਹੋਈ ਸੀ ਮੌਤ 

Thieves steal jewellery and other valuables from bodies in Ludhiana

ਲੁਧਿਆਣਾ :  ਬੀਤੇ ਦਿਨੀਂ ਲੁਧਿਆਣੇ ਤੋਂ ਵਿਆਹ ਸਮਾਗਮ ਦੌਰਾਨ ਧੀ ਦੀ ਡੋਲੀ ਤੋਰ ਕੇ ਸਰਹਿੰਦ ਵਾਪਸ ਪਰਤਣ ਸਮੇਂ ਢੰਡਾਰੀ ਨੇੜੇ ਟਰਾਲੇ ਨਾਲ ਕਾਰ ਟਕਰਾਉਣ ਨਾਲ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਮਾਤਾ-ਪਿਤਾ ਸਮੇਤ ਤਿੰਨ ਦੀ ਮੌਤ ਹੋ ਗਈ ਸੀ। ਜਦਕਿ ਦੋ ਵਿਅਕਤੀਆਂ ਇਸ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਸਨ, ਜਿਨ੍ਹਾਂ ਨੂੰ ਇਲਾਜ ਲਈ ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ।

ਉਥੇ ਹੀ ਹਾਦਸੇ ਤੋਂ ਬਾਅਦ ਕੁਝ ਮੌਕਾਪਰਸਤ ਲੋਕਾਂ ਨੇ ਮ੍ਰਿਤਕਾਂ ਦੀਆਂ ਦੇਹਾਂ ਤੋਂ ਗਹਿਣੇ ਅਤੇ ਨਗ਼ਦੀ ਚੋਰੀ ਕਰਕੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਕਾਰਾ ਕੀਤਾ ਹੈ।  ਹਾਦਸੇ ਵਾਲੇ ਸਥਾਨ ਤੋਂ ਲੋਕਾਂ ਨੇ ਮ੍ਰਿਤਕਾਂ ਦੇ ਗਲੇ ਵਿੱਚੋਂ ਹਾਰ, ਮੁੰਦਰੀਆਂ, ਕੜੇ,  ਇੱਕ ਐਪਲ ਦੀ ਘੜੀ, ਕੁੱਲ ਮਿਲਾ ਕੇ 15 ਤੋਲੇ ਸੋਨਾ, 3 ਲੱਖ ਰੁਪਏ ਨਕਦ ਅਤੇ ਵਿਆਹ ਵਿੱਚ ਮਿਲੇ ਲਗਭਗ 2 ਲੱਖ ਰੁਪਏ ਦੇ ਸ਼ਗਨ ਸਮੇਤ ਇਸ ਸਾਰੇ ਸਮਾਨ ਨੂੰ ਨੋਸਰਾਬਾਜ਼ ਲੋਕ ਹਾਦਸੇ ਵਾਲੀ ਜਗ੍ਹਾ ਤੋਂ ਚੋਰੀ ਕਰਕੇ ਲੈ ਗਏ।