ਕੂੜਾ ਲਿਆਓ ਤੇ ਮਨ ਭਾਉਂਦੀ ਸਬਜ਼ੀ ਲੈ ਜਾਓ

ਏਜੰਸੀ

ਖ਼ਬਰਾਂ, ਪੰਜਾਬ

ਕੂੜੇ ਤੋਂ ਖਾਦ ਬਣਾ ਕੇ ਤਿਆਰ ਕਰ ਰਿਹਾ ਸਬਜੀਆਂ 

File photo

ਨੌਜਵਾਨ ਗੁਰਜਿੰਦਰ ਸਿੰਘ ਕਰ ਰਿਹਾ ਲੋਕਾਂ ਨੂੰ ਪ੍ਰੇਰਿਤ
3 ਸਾਲ ਇੰਗਲੈਂਡ ਪੜ ਕੇ ਆਇਆ ਗੁਰਜਿੰਦਰ 

ਮੁਕਤਸਰ ਸਾਹਿਬ (ਸੋਨੂੰ ਖੇੜਾ)- ਕੂੜਾ ਲੈ ਆਓ ਤੇ ਸਬਜ਼ੀ ਲੈ ਜਾਓ, ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਕਿਉਂਕਿ ਸ੍ਰੀ ਮੁਕਤਸਰ ਸਾਹਿਬ ਦਾ ਰਹਿਣ ਵਾਲਾ ਇਹ ਨੌਜਵਾਨ ਗੁਰਜਿੰਦਰ ਸਿੰਘ ਲੋਕਾਂ ਨੂੰ ਇਹ ਖਾਸ ਆਫਰ ਦੇ ਰਿਹਾ ਹੈ। ,ਪੇਸ਼ੇ ਵਜੋਂ ਖੇਤੀਬਾੜੀ ਕਰ ਰਿਹਾ ਇਹ ਗੁਰਜਿੰਦਰ 3 ਸਾਲ ਵਿਦੇਸ਼ ਵਿਚ ਪੜ੍ਹਾਈ ਕਰਕੇ ਵਾਪਿਸ ਪਰਤਿਆਂ ਤਾਂ ਉਸਨੂੰ ਇੰਝ ਲੱਗਾ ਕਿ ਉਸਦੇ ਘਰ ਅਤੇ ਆਲੇ ਦੁਆਲੇ ਵਿਚ ਸਭ ਤੋਂ ਵੱਡੀ ਸਮੱਸਿਆ ਘਰ ਦੀ ਰਸੋਈ ਅਤੇ ਆਸੇ ਪਾਸੇ ਤੋਂ ਪੈਦਾ ਹੋਣ ਵਾਲਾ ਕੂੜਾ ਹੈ, ਜਿਸ ਨੂੰ ਨਿਪਟਾਉਣ ਲਈ ਉਸਨੇ ਜੋ ਵਿਦੇਸ਼ਾਂ 'ਚ ਸਿੱਖਿਆ ਉਹੀ ਇਥੇ ਆ ਕੇ ਸ਼ੁਰੂ ਕੀਤਾ।

ਦਰਅਸਲ ਗੁਰਜਿੰਦਰ ਕੂੜੇ ਨੂੰ ਡਿਕੰਪੋਜ਼ ਕਰਕੇ ਖਾਦ ਦੇ ਤੌਰ ਤੇ ਵਰਤਦਾ ਹੈ ਤੇ ਇਸਦੇ ਬਦਲੇ ਉਹ ਲੋਕਾਂ ਨੂੰ ਸਬਜ਼ੀਆਂ ਦੇ ਰਿਹਾ ਹੈ। ਇੱਥੋਂ ਤਕ ਉਸਨੇ ਕੁਝ ਮਿਊਸਪਲ ਕੌਂਸਲ ਦੇ ਸਫਾਈ ਸੇਵਕਾਂ ਨੂੰ ਵੀ ਰਸੋਈ ਵਾਲਾ ਕੂੜਾ ਪਲਾਟ ਵਿਚ ਸੁੱਟਣ ਲਈ ਕਿਹਾ ਅਤੇ ਫਿਰ ਕੂੜੇ ਦੇ ਉਪਰ ਥੋੜੀ ਮਿੱਟੀ ਪਾ ਕੇ ਉਸਨੇ ਇੱਥੇ ਵੱਖ ਵੱਖ ਸਬਜੀਆਂ ਅਤੇ ਫਲਾਂ ਦੇ ਬੂਟੇ ਲਗਾਏ,

ਹੁਣ ਉਸਨੇ ਇਸ ਪਲਾਟ ਵਿਚ ਦੋ ਵੱਡੇ ਕੂੜੇ ਦੀ ਸਟੋਰਜ਼ ਲਈ ਖੁਰਲੀਆਂ ਬਣਾਈਆਂ ਅਤੇ ਆਸ ਪਾਸ ਦੇ ਘਰਾਂ ਨੂੰ ਕਹਿ ਦਿੱਤਾ ਕਿ ਰਸੋਈ ਅਤੇ ਖਾਣ ਪੀਣ ਵਾਲੀਆਂ ਵਸਤਾਂ ਦਾ ਹੋਰ ਕੂੜਾ ਉਹ ਇਹਨਾਂ ਖੁਰਲੀਆਂ ਵਿਚ ਸੁੱਟ ਜਾਣ ਅਤੇ ਪਲਾਟ ਵਿਚ ਲੱਗੀਆਂ ਸਬਜੀਆਂ 'ਚੋਂ ਆਪਣੀ ਮਨ ਭਾਉਂਦੀ ਸਬਜੀ ਲੈ ਜਾਣ। 

ਇਸ ਵੇਲੇ ਗੁਰਜਿੰਦਰ ਲੋਕਾਂ ਲਈ ਇੱਕ ਮਿਸਾਲ ਬਣਦਾ ਜਾ ਰਿਹਾ ਹੈ ਜਿਸਨੇ ਵਿਦੇਸ਼ਾਂ 'ਚੋਂ ਸਿੱਖ ਕੇ ਆਪਣੇ ਦੇਸ਼ 'ਚ ਆ ਕੇ ਖੁਦ ਸੁਧਾਰ ਕਰਨ ਦਾ ਉਪਰਾਲਾ ਕੀਤਾ ਹੈ, ਗੁਰਜਿੰਦਰ ਦਾ ਸਾਥ  ਦੇਣ ਵਾਲੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਬਹੁਤ ਵਧੀਆਂ ਉਪਰਾਲਾ ਹੈ ਤੇ ਹੋਰ ਲੋਕ ਵੀ ਗੁਰਜਿੰਦਰ ਤੋਂ ਪ੍ਰੇਰਿਤ ਹੋ ਕੇ ਇਸ ਕੰਮ 'ਚ ਉਸਦੀ ਮਦਦ ਕਰ ਰਹੇ ਹਨ।