ਮਾਣਮੱਤਾ ਇਤਿਹਾਸ ਉਦੋਂ ਹੀ ਸਿਰਜਿਆ ਜਾਵੇਗਾ, ਜਦੋਂ ਅਸੀਂ ਇਥੋਂ ਜਿੱਤ ਕੇ ਜਾਵਾਂਗੇ : ਦੀਪ ਸਿੱਧੂ

ਏਜੰਸੀ

ਖ਼ਬਰਾਂ, ਪੰਜਾਬ

ਮਾਣਮੱਤਾ ਇਤਿਹਾਸ ਉਦੋਂ ਹੀ ਸਿਰਜਿਆ ਜਾਵੇਗਾ, ਜਦੋਂ ਅਸੀਂ ਇਥੋਂ ਜਿੱਤ ਕੇ ਜਾਵਾਂਗੇ : ਦੀਪ ਸਿੱਧੂ

image

ਨਵੀਂ ਦਿੱਲੀ, 3 ਜਨਵਰੀ (ਅਰਪਨ ਕÏਰ): ਸ਼ੁਰੂ ਤੋਂ ਹੀ ਕਿਸਾਨੀ ਮੋਰਚੇ ਦਾ ਸਾਥ ਦੇ ਰਹੇ ਪੰਜਾਬੀ ਅਦਾਕਾਰ ਦੀਪ ਸਿੱਧੂ ਨੇ ਹਰ ਵੇਲੇ ਕਿਸਾਨਾਂ ਤੇ ਪੰਜਾਬੀਆਂ ਨੂੰ ਇਕਜੁਟ ਕਰਨ ਦੀ ਗੱਲ ਕੀਤੀ ਹੈ¢ ਨਵੇਂ ਸਾਲ ਦੇ ਆਗਮਨ ਮÏਕੇ ਦਿੱਲੀ ਬਾਰਡਰ 'ਤੇ ਪਹੁੰਚੇ ਦੀਪ ਸਿੱਧੂ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਕਿਹਾ ਕਿ ਜੋ ਵੀ ਹੋ ਰਿਹਾ ਹੈ ਕਿ ਉਹ ਉਸ ਅਕਾਲ ਪੁਰਖ ਦੀ ਅਗਵਾਈ ਵਿਚ ਹੋ ਰਿਹਾ ਹੈ¢
ਦੀਪ ਸਿੱਧੂ ਨੇ ਕਿਹਾ ਕਿ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਕਿ ਇਹ ਸੰਘਰਸ਼ ਇੰਨਾ ਵੱਡਾ ਹੋ ਜਾਵੇਗਾ ਤੇ ਅਸੀਂ ਰਾਜਧਾਨੀ ਨੂੰ ਘੇਰ ਕੇ ਬੈਠਾਂਗੇ¢ ਉਨ੍ਹਾਂ ਕਿਹਾ ਫ਼ੈਸਲੇ ਲੈਣ ਲਈ ਸਾਨੂੰ ਪ੍ਰਮਾਤਮਾ ਵਿਚ ਵਿਸ਼ਵਾਸ ਹੋਣਾ ਚਾਹੀਦਾ ਹੈ, ਸਾਡੀ ਰਣਨੀਤੀ ਤਿਆਰ ਹੋਣੀ ਚਾਹੀਦੀ ਹੈ ਕਿ ਮੀਟਿੰਗ ਵਿਚ ਕਿਵੇਂ ਗੱਲ ਕਰਨੀ ਹੈ ਅਤੇ ਇਨ੍ਹਾਂ ਸਭਨਾਂ ਚੀਜ਼ਾਂ ਵਿਚ ਟੀਮ ਵਰਕ ਵੀ ਹੋਣਾ ਚਾਹੀਦਾ ਹੈ¢ ਦੀਪ ਸਿੱਧੂ ਨੇ ਦਸਿਆ ਕਿ ਸਾਨੂੰ ਸਮੇਂ ਸਮੇਂ ਅਨੁਸਾਰ ਰਣਨੀਤੀ ਬਦਲਣ ਦੀ ਲੋੜ ਪੈ ਸਕਦੀ ਹੈ ਕਿਉਂਕਿ ਅਸੀਂ ਜੰਗ ਦੇ ਮੈਦਾਨ ਵਿਚ ਬੈਠੇ ਹਾਂ¢ 
ਉਨ੍ਹਾਂ ਕਿਹਾ ਕਿ ਸਾਨੂੰ ਇਹ ਸਮਝਣ ਦੀ ਲੋੜ ਹੈ ਕਿ ਅਸੀਂ ਬਹੁਤ ਵੱਡੇ ਇਤਿਹਾਸਕ ਵਰਤਾਰੇ ਦੀ ਅਗਵਾਈ ਕਰ ਰਹੇ ਹਾਂ ਤੇ ਮਾਣਮੱਤਾ ਇਤਿਹਾਸ ਉਦੋਂ ਹੀ ਸਿਰਜਿਆ ਜਾਵੇਗਾ, ਜਦੋਂ ਅਸੀਂ ਜੰਗ ਜਿੱਤ ਕੇ ਜਾਵਾਂਗੇ ਇਸ ਲਈ ਸਾਨੂੰ ਜੰਗ ਦੇ ਮਾਹÏਲ ਨੂੰ ਸਮਝਣਾ ਚਾਹੀਦਾ ਹੈ¢
ਦੀਪ ਸਿੱਧੂ ਨੇ ਕਿਹਾ ਕਿ ਪੰਜਾਬ ਦੀ ਜਿੱਤ ਹੀ ਸਾਡਾ ਮਕਸਦ ਹੈ¢ ਜਿਥੇ ਪੰਜਾਬ ਦੀ ਜਿੱਤ ਹੋਵੇਗੀ, ਉਥੇ ਇਹ ਮਾਇਨੇ ਨਹੀਂ ਰੱਖਦਾ ਕਿ ਅਗਵਾਈ ਕਿਸ ਨੇ ਕੀਤੀ¢ ਅਗਵਾਈ ਤਾਂ ਆਪ ਅਕਾਲ ਪੁਰਖ ਵਾਹਿਗੁਰੂ ਕਰ ਰਿਹਾ ਹੈ¢ 4 ਜਨਵਰੀ ਨੂੰ ਹੋਣ ਵਾਲੀ ਕਿਸਾਨ ਜਥੇਬੰਦੀਆਂ ਤੇ ਕੇਂਦਰ ਸਰਕਾਰ ਦੀ ਮੀਟਿੰਗ ਬਾਰੇ ਗੱਲ ਕਰਦਿਆਂ ਦੀਪ ਸਿੱਧੂ ਨੇ ਕਿਹਾ ਕਿ ਮੀਟਿੰਗ ਵਿਚ ਜਾਣ ਤੋਂ ਪਹਿਲਾਂ ਸਾਡੀ ਪੂਰੀ ਤਿਆਰੀ ਹੋਣੀ ਚਾਹੀਦੀ ਹੈ ਤਾਂ ਹੀ ਸਾਡੀ ਜਿੱਤ ਤੈਅ ਹੋਵੇਗੀ¢