ਸੱਭ ਤੋਂ ਛੋਟੀ ਉਮਰ ਦੇ ਬੱਚੇ ਗੁਰਸਾਂਝ ਸਿੰਘ ਨੇ ਬਣਾਇਆ ਵਿਸ਼ਵ ਰੀਕਾਰਡ

ਏਜੰਸੀ

ਖ਼ਬਰਾਂ, ਪੰਜਾਬ

ਸੱਭ ਤੋਂ ਛੋਟੀ ਉਮਰ ਦੇ ਬੱਚੇ ਗੁਰਸਾਂਝ ਸਿੰਘ ਨੇ ਬਣਾਇਆ ਵਿਸ਼ਵ ਰੀਕਾਰਡ

image

ਲੁਧਿਆਣਾ, 3 ਜਨਵਰੀ (ਆਰ.ਪੀ. ਸਿੰਘ) : ਲੁਧਿਆਣਾ ਸਥਿਤ ਕ੍ਰਿਸ਼ਨਾ ਨਗਰ ਦੇ 1 ਸਾਲ ਅਤੇ 10 ਮਹੀਨੇ ਦੇ ਸੱਭ ਤੋਂ ਘੱਟ ਉਮਰ ਦੇ ਬੱਚੇ ਗੁਰਸਾਂਝ ਸਿੰਘ ਵਲੋਂ ਤੀਜੀ ਵਾਰ ਕਲਾਮਸ ਵਰਲਡ ਰੀਕਾਰਡ ਬੁੱਕ ਵਿਚ ਅਪਣੀ ਕਾਬਲੀਅਤ ਸਦਕਾ ਨਾਮ ਦਰਜ ਕਰਵਾ ਕੇ ਵਰਲਡ ਰੀਕਾਰਡ ਬਣਾਇਆ ਹੈ। 
ਉਸ ਦੇ ਪਿਤਾ ਡਾ. ਦਪਿੰਦਰ ਸਿੰਘ ਨੇ ਦਸਿਆ ਕਿ ਗੁਰਸਾਂਝ ਸਿੰਘ ਵਲੋਂ ਪਹਿਲਾਂ ਇੰਡੀਆ ਬੁੱਕ ਆਫ਼ ਰੀਕਾਰਡਿੰਗ ਅਤੇ ਅੰਤਰਾਸ਼ਟਰੀ ਬੁੱਕ ਆਫ਼ ਰੀਕਾਰਡਸ ਪਹਿਲਾਂ ਹੀ ਨਾਮ ਦਰਜ ਕਰਵਾ ਚੁੱਕਾ ਹੈ ਹੁਣ ਉਸ ਨੇ ਪਹਿਲਾ ਸਥਾਨ ਹਾਸਲ ਕਰਦੇ ਹੋਏ ਗੋਲਡ ਮੈਡਲ ਹਾਸਲ ਕੀਤਾ ਹੈ। ਇਹ ਰੀਕਾਰਡ ਹਾਸਲ ਕਰਨ ਲਈ ਐਨੀਮਲ, ਵਿਅਕਲ, ਫ਼ਰੂਟਸ, ਵੈਜ਼ੀਟੇਬਲ, ਕਾਰਟੂਨ, ਕਰੈਕਟਰ, ਨੰਬਰਸ, ਮਿਊਜ਼ਿਕਲ ਇੰਸਟਰੂਮੈਂਟਸ, ਕਲਰਸ ਦੀ ਪਹਿਚਾਣ ਅਤੇ ਪ੍ਰਦਰਸ਼ਨ ਕਰ ਕੇ ਨਵੀਂ ਅਤੇ ਨਿਵੇਕਲੀ ਪਹਿਚਾਣ ਬਣਾ ਕੇ ਰੀਕਾਰਡ ਹਾਸਲ ਕੀਤਾ ਹੈ। ਗੁਰਸਾਂਝ ਦੀ ਮਾਤਾ ਨਵਦੀਪ ਕੌਰ ਨੇ ਦਸਿਆ ਕਿ ਬੱਚਾ ਜਿਹੜੀ ਚੀਜ਼ ਇਕ ਵਾਰ ਵੇਖ ਲੈਂਦਾ ਹੈ ਜਾਂ ਸੁਣ ਲੈਂਦਾ ਹੈ ਉਸ ਦੀ ਅਪਣੇ ਦਿਮਾਗ ਵਿਚ ਅਮਿਟ ਛਾਪ ਬਣਾ ਲੈਂਦਾ ਹੈ ਅਤੇ ਫਿਰ ਉਸ ਨੂੰ ਫਿਰ ਭੁਲਦਾ ਨਹੀਂ। ਇਸ ਦੇ ਮਾਂ-ਪਿਉ ਨੇ ਦਸਿਆ ਕਿ ਸਾਨੂੰ ਬੱਚੇ ਤੋਂ ਬਹੁਤ ਹੀ ਉਮੀਦਾਂ ਹਨ ਕਿ ਵੱਡੇ ਹੋ ਕੇ ਪੰਜਾਬ ਅਤੇ ਦੇਸ਼ ਦਾ ਨਾਮ ਸਾਰੀ ਦੁਨੀਆਂ ਵਿਚ ਨਾਮ ਰੋਸ਼ਨ ਕਰੇਗਾ।