ਜੇ ਕਾਂਗਰਸ ਤੋਂ ਟਿਕਟ ਨਾ ਮਿਲੀ ਤਾਂ ਆਜ਼ਾਦ ਲੜਾਂਗਾ ਚੋਣ- ਸਿੱਧੂ ਮੂਸੇਵਾਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੈਂ ਅਪਣੀ ਜਨਮਭੂਮੀ ਮਾਨਸਾ ਨੂੰ ਕਦੇ ਵੀ ਨਹੀਂ ਛੱਡਾਂਗਾ

Sidhu Moose Wala

 

ਮਾਨਸਾ : ਕੁੱਝ ਦਿਨ ਪਹਿਲਾਂ ਕਾਂਗਰਸ ਵਿਚ ਸ਼ਾਮਲ ਹੋਏ ਮਸ਼ਹੂਰ ਗਾਇਕ ਅਤੇ ਅਦਾਕਾਰ ਸਿੱਧੂ ਮੂਸੇਵਾਲਾ ਨੇ ਅੱਜ ਚੋਣਾਂ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਨੇ ਕਿਹਾ ਹੈ ਕਿ ਜੇਕਰ ਕਾਂਗਰਸ ਉਨ੍ਹਾਂ ਨੂੰ ਟਿਕਟ ਨਹੀਂ ਦਿੰਦੀ ਹੈ ਤਾਂ ਉਹ ਆਜ਼ਾਦ ਚੋਣ ਲੜਨਗੇ ਪਰ ਮਾਨਸਾ ਕਦੇ ਨਹੀਂ ਛੱਡਣਗੇ। ਇਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਸਿੱਧੂ ਮੂਸੇਵਾਲਾ ਨੇ ਕਿਹਾ ਕਿ ਪਹਿਲਾਂ ਉਹ ਆਖਦੇ ਸਨ ਕਿ ਇਥੋਂ ਕਿਸੇ ਵੀ ਲੀਡਰ ਨੂੰ ਸਮਰਥਨ ਕਰਨਗੇ

ਪਰ ਉਹਨਾਂ ਨੂੰ ਕੁੱਝ ਗੱਲਾਂ ਸੁਣਨ ਵਿਚ ਆਈਆਂ ਹਨ ਕਿ ਸਿੱਧੂ ਮੁਕਸਰ ਤੋਂ ਭੱਜ ਗਿਆ ਜਾਂ ਤਲਵੰਡੀ ਤੋਂ ਭੱਜ ਗਿਆ ਪਰ ਮੈਂ ਮੈਂ ਸਭ ਨੂੰ ਇਕ ਗੱਲ ਦੱਸਣਾ ਚਾਹੁੰਦਾ ਹਾਂ ਕਿ ਮਾਨਸਾ ਮੇਰੀ ਜਨਮਭੂਮੀ ਹੈ ਮੈਂ ਇਸ ਭੂਮੀ ਨੂੰ ਛੱਡ ਕੇ ਕਿਤੇ ਨਹੀਂ ਜਾਵਾਂਗਾ। ਉਹ ਹੁਣ ਮਾਨਸਾ ਤੋਂ ਚੋਣ ਲੜ ਕੇ ਹੀ ਰਹੇਗਾ। ਜੇਕਰ ਕਾਂਗਰਸ ਪਾਰਟੀ ਉਨ੍ਹਾਂ ਨੂੰ ਟਿਕਟ ਨਹੀਂ ਵੀ ਦਿੰਦੀ ਹੈ ਵੈਸੇ ਤਾਂ ਕਾਂਗਰਸ ਹਾਈਕਮਾਨ 'ਤੇ ਭਰੋਸਾ ਹੈ ਪਰ ਜੇ ਨਾ ਵੀ ਦਿੱਤੀ ਤਾਂ ਉਹ ਆਜ਼ਾਦ ਤੌਰ ’ਤੇ ਮਾਨਸਾ ਤੋਂ ਚੋਣ ਮੈਦਾਨ ਵਿਚ ਉਤਰਨਗੇ।