ਮਾਨ ਦਲ ਨੇ ਬੇਅਦਬੀਆਂ ਲਈ ਸੌਦਾ ਸਾਧ ਨੂੰ ਜ਼ੁੰਮੇਵਾਰ ਠਹਿਰਾਇਆ : ਹਰਬੀਰ ਸਿੰਘ ਸੰਧੂ

ਏਜੰਸੀ

ਖ਼ਬਰਾਂ, ਪੰਜਾਬ

ਮਾਨ ਦਲ ਨੇ ਬੇਅਦਬੀਆਂ ਲਈ ਸੌਦਾ ਸਾਧ ਨੂੰ ਜ਼ੁੰਮੇਵਾਰ ਠਹਿਰਾਇਆ : ਹਰਬੀਰ ਸਿੰਘ ਸੰਧੂ

image

ਅੰਮ੍ਰਿਤਸਰ, 3 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ):  ਸੱਚਖੰਡ ਹਰਿਮੰਦਰ ਸਾਹਿਬ ਮਾਰਗ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਰੋਸ ਮੁਜ਼ਾਹਰਾ ਕਰਦਿਆਂ ਮੰਗ ਕੀਤੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਪਮਾਨਤ ਕਰਨ ਵਾਲੇ ਦੋਸ਼ੀ ਤੁਰਤ ਕਾਬੂ ਕੀਤੇ ਜਾਣ। ਸ਼੍ਰੋਮਣੀ ਅਕਾਲੀ ਦਲ (ਅ) ਮਾਨ ਦੇ ਨੇਤਾ ਹਰਬੀਰ ਸਿੰਘ ਸੰਧੂ ਨੇ ਸੰਬੋਧਨ ਕਰਦਿਆਂ ਕਿਹਾ ਹੈ ਕਿ 328 ਪਾਵਨ ਸਰੂਪ ਲਾਪਤਾ ਕਰਨ ਵਾਲੇ ਦੋਸ਼ੀਆਂ ਵਿਰੁਧ ਐਫ਼.ਆਈ.ਆਰ ਦਰਜ ਕਰਵਾਈ ਜਾਵੇ। ਸੌਦਾ ਸਾਧ ਨੂੰ ਬਿਨਾਂ ਪੇਸ਼ੀ ਬਾਦਲਾਂ, ਤਖ਼ਤਾਂ ਦੇ ਜਥੇਦਾਰਾਂ ਤੋਂ ਮਾਫ਼ੀ ਦਵਾਈ ਤੇ ਪ੍ਰਚਾਰ ਲਈ ਕਰੀਬ ਇਕ ਕਰੋੜ ਦੀ ਇਸ਼ਤਿਹਾਰਬਾਜ਼ੀ ਕਰਵਾਈ। ਸਿੱਖ ਵਿਰੋਧੀ ਤਾਕਤਾਂ, ਬਾਦਲ ਹਕੂਮਤ ਵੇਲੇ, ਸਿੱਖ ਸੰਸਥਾਵਾਂ ਵਿਚ ਘੁਸਪੈਠ ਕੀਤੀ ਪਰ ਉਹ ਸਮੇਂ ਸਰਕਾਰ ਬਚਾਉਣ ਲਈ ਚੁੱਪ ਰਹੇ। ਇਸ ਮੌਕੇ ਅਮਰੀਕ ਸਿੰਘ ਨੰਗਲ, ਹਰਜੀਤ ਸਿੰਘ ਤਰਨਤਾਰਨ, ਹਰਪਾਲ ਸਿੰਘ ਬਲੇਰ ਆਦਿ ਮੌਜੂਦ ਸਨ।