ਸੀਨੀਅਰ ਕਾਂਗਰਸੀ ਆਗੂ ਤੇ ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ 'ਆਪ' 'ਚ ਹੋਏ ਸ਼ਾਮਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪਾਰਟੀ 'ਚ ਕੀਤਾ ਸਵਾਗਤ 

Senior Congress leader and former secretary of the Bar Association joined AAP

- ਪੰਜਾਬ ਦੇ ਹਿੱਤਾਂ ਲਈ ਚਾਹਵਾਨ ਸਾਰੇ ਚੰਗੇ ਲੋਕਾਂ ਦਾ ਪਾਰਟੀ ਵਿੱਚ ਸੁਆਗਤ - ਹਰਪਾਲ ਸਿੰਘ ਚੀਮਾ

-ਕਿਹਾ, ਦਿਨੋਂ-ਦਿਨ ਵਧਦਾ ਕਾਫ਼ਲਾ ਦੱਸਦਾ ਹੈ ਕਿ ਇਸ ਵਾਰ ਪੰਜਾਬ ਦੇ ਲੋਕਾਂ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਲਈ ਦ੍ਰਿੜ 

ਚੰਡੀਗੜ੍ਹ : ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਕਾਫ਼ਲਾ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਹਰ ਜ਼ਿਲ੍ਹੇ ਤੋਂ ਨਾਮਵਰ ਵਿਅਕਤੀ ਲਗਾਤਾਰ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।  ਮੰਗਲਵਾਰ ਨੂੰ ਮੁਹਾਲੀ ਫਤਿਹਗੜ੍ਹ ਸਾਹਿਬ 'ਚ ਪਾਰਟੀ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਸੀਨੀਅਰ ਜ਼ਿਲ੍ਹਾ ਕਾਂਗਰਸ ਆਗੂ ਤਿਲਕ ਰਾਜ ਸ਼ਰਮਾ ਅਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਾਬਕਾ ਸਕੱਤਰ ਐਡਵੋਕੇਟ ਰਾਹੁਲ ਸ਼ਰਮਾ ਸਮੇਤ 50 ਤੋਂ ਵੱਧ ਲੋਕ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਗਏ।

'ਆਪ' ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ, 'ਆਪ' ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਦੇ ਇੰਚਾਰਜ ਡਾ: ਸੰਨੀ ਸਿੰਘ ਆਹਲੂਵਾਲੀਆ ਅਤੇ ਪਾਰਟੀ ਦੇ ਸੀਨੀਅਰ ਆਗੂ ਸਤੀਸ਼ ਸੈਣੀ ਦੀ ਹਾਜ਼ਰੀ 'ਚ ਇਹ ਸਾਰੇ ਲੋਕ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ।

ਤਿਲਕ ਰਾਜ ਸ਼ਰਮਾ 1996 ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ। ਉਨ੍ਹਾਂ ਨੂੰ ਮੁਹਾਲੀ ਵਿੱਚ ਕਾਂਗਰਸ ਦਾ ਪ੍ਰਭਾਵਸ਼ਾਲੀ ਆਗੂ ਮੰਨਿਆ ਜਾਂਦਾ ਹੈ। ਉਹ ਮੰਗਲਵਾਰ ਨੂੰ ਪਰਿਵਾਰ ਸਮੇਤ 'ਆਪ' 'ਚ ਸ਼ਾਮਲ ਹੋ ਗਏ। ਸ਼ਰਮਾ ਦੇ ਨਾਲ ਉਨ੍ਹਾਂ ਦੇ ਸਾਥੀ ਭੁਪਿੰਦਰ ਸਿੰਘ, ਰਣਜੀਤ ਸਿੰਘ, ਵਰਿੰਦਰ ਸ਼ਰਮਾ, ਜਸਵਿੰਦਰ ਸਿੰਘ ਸੈਣੀ, ਮਨੀਸ਼ ਗੁਲਾਟੀ, ਸੁਰਿੰਦਰ ਸਿੰਘ, ਅੰਕਿਤ ਸ਼ਰਮਾ, ਧੀਰਜ ਕੁਮਾਰ, ਮਨਿੰਦਰ ਸਿੰਘ, ਮਨਜੀਤ ਸਿੰਘ, ਕ੍ਰਿਸ਼ਨ ਸਿੰਘ, ਸਾਹਿਲ ਸ਼ਰਮਾ, ਗੁਰਮੀਤ ਸਿੰਘ, ਬਿੱਟੂ ਸ਼ਰਮਾ, ਹਰਨੇਕ ਸਿੰਘ, ਸਤੀਸ਼ ਸ਼ਰਮਾ, ਮੀਨਾ ਸੈਣੀ, ਜਗਵਿੰਦਰ ਕੌਰ, ਰੇਖਾ, ਦਰਸ਼ਨ ਕੌਰ, ਨਿਕਿਤਾ ਸ਼ਰਮਾ, ਗੁਰਵਿੰਦਰ ਕੌਰ, ਓਮ ਸ਼ਰਮਾ, ਸੁਰਿੰਦਰ ਕੌਰ, ਨਿਰਮਲ ਕੌਰ, ਰਾਕੇਸ਼ ਕੁਮਾਰ, ਗੁਰਮੀਤ ਸਿੰਘ, ਮੇਜਰ ਸਿੰਘ, ਜਸਮੀਤ ਸਿੰਘ, ਜੈ ਪ੍ਰਤਾਪ ਸਿੰਘ, ਸਚਿਨ ਸ਼ਰਮਾ, ਹਰਸ਼ ਪ੍ਰੀਤ ਸਿੰਘ, ਈਸ਼ਾਨ ਸਿੰਘ ਗਿੱਲ, ਸਚਿਨ, ਹਰਬੰਸ ਸਿੰਘ, ਅਮਨਦੀਪ ਸਿੰਘ, ਖੁਸ਼ਪ੍ਰੀਤ ਸਿੰਘ, ਵਿੱਕੀ ਸ਼ਰਮਾ, ਹਰਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਅਤਿੰਦਰ ਗਰੇਵਾਲ, ਜੈ ਕੁਮਾਰ, ਹਰਜਿੰਦਰ ਸਿੰਘ, ਹਰਨੇਕ ਸਿੰਘ ਅਤੇ ਹੋਰ ਬਹੁਤ ਸਾਰੇ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।

ਹਰਪਾਲ ਸਿੰਘ ਚੀਮਾ ਨੇ ਸਾਰੇ ਆਗੂਆਂ ਦਾ ਪਾਰਟੀ 'ਚ ਸਵਾਗਤ ਕਰਦਿਆਂ ਕਿਹਾ ਕਿ ਅਸੀਂ ਪਾਰਟੀ 'ਚ ਪੰਜਾਬ ਦੇ ਹਿੱਤ ਚਾਹੁਣ ਵਾਲੇ ਸਾਰੇ ਚੰਗੇ ਲੋਕਾਂ ਦਾ ਸਵਾਗਤ ਕਰਦੇ ਹਾਂ।ਉਨ੍ਹਾਂ ਕਿਹਾ ਕਿ 'ਆਪ' ਦਾ ਦਿਨੋ-ਦਿਨ ਵੱਧ ਰਿਹਾ ਕਾਫਲਾ ਦੱਸਦਾ ਹੈ ਕਿ ਇਸ ਵਾਰ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਮੌਕਾ ਦੇਣ ਲਈ ਪੂਰੀ ਤਰ੍ਹਾਂ ਦ੍ਰਿੜ ਹਨ।