CM Bhagwant Mann: ਮੁੱਖ ਮੰਤਰੀ ਭਗਵੰਤ ਮਾਨ ਵੀ ਵਿਪਾਸਨਾ ‘ਤੇ ਗਏ, ਸ਼ਨੀਵਾਰ ਨੂੰ ਆਉਣਗੇ ਵਾਪਸ

ਏਜੰਸੀ

ਖ਼ਬਰਾਂ, ਪੰਜਾਬ

ਇਸ ਤੋਂ ਪਹਿਲਾਂ 'ਆਪ' ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ 10 ਦਿਨਾਂ ਲਈ ਵਿਪਾਸਨਾ ਮੈਡੀਟੇਸ਼ਨ ਲਈ ਗਏ ਸਨ

CM Bhagwant Mann

CM Bhagwant Mann:   ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਸ਼ਾਖਾਪਟਨਮ ਵਿਚ ਵਿਪਾਸਨਾ ਲਈ ਚਲੇ ਗਏ ਹਨ। ਜਾਣਕਾਰੀ ਅਨੁਸਾਰ ਸੀ.ਐਮ. ਮਾਨ ਵਿਸ਼ਾਖਾਪਟਨਮ ਲਈ ਰਵਾਨਾ ਹੋ ਗਏ ਹਨ, ਜਿੱਥੇ ਉਹ 4 ਦਿਨਾਂ ਤੱਕ ਵਿਪਾਸਨਾ ਕਰਨਗੇ। ਇਸ ਤੋਂ ਬਾਅਦ ਉਹ ਸ਼ਨੀਵਾਰ ਨੂੰ ਦਿੱਲੀ ਪਰਤਣਗੇ ਅਤੇ ਫਿਰ 7-8 ਜਨਵਰੀ ਨੂੰ ਗੁਜਰਾਤ ਜਾਣਗੇ, ਜਿੱਥੇ ਉਹ ਲੋਕ ਸਭਾ ਚੋਣਾਂ ਲਈ ਪ੍ਰਚਾਰ ਕਰਨਗੇ।

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ 'ਆਪ' ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ 10 ਦਿਨਾਂ ਲਈ ਵਿਪਾਸਨਾ ਮੈਡੀਟੇਸ਼ਨ ਲਈ ਗਏ ਸਨ। ਅਰਵਿੰਦ ਕੇਜਰੀਵਾਲ ਦਿੱਲੀ ਤੋਂ ਹੁਸ਼ਿਆਰਪੁਰ ਆਏ ਸਨ। ਇਸ ਸਬੰਧੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਜਾਣਕਾਰੀ ਵੀ ਦਿੱਤੀ ਸੀ। ਉਨ੍ਹਾਂ ਲਿਖਿਆ ਸੀ ਕਿ 10 ਦਿਨਾਂ ਦੀ ਵਿਪਾਸਨਾ ਮੈਡੀਟੇਸ਼ਨ ਤੋਂ ਬਾਅਦ ਅੱਜ ਵਾਪਸ ਪਰਤਿਆ ਹਾਂ। ਇਸ ਸਾਧਨਾ ਨਾਲ ਅਪਾਰ ਸ਼ਾਂਤੀ ਮਿਲਦੀ ਹੈ। ਨਵੀਂ ਊਰਜਾ ਨਾਲ ਫਿਰ ਜਨਤਾ ਦੀ ਸੇਵਾ ਵਿਚ ਲੱਗਾਂਗੇ। ਸਭ ਦਾ ਮੰਗਲ ਹੋਵੇ। 

(For more news apart from CM Bhagwant Mann, stay tuned to Rozana Spokesman)