ਪੁੱਤ ਦੇ ਵਿਆਹ ਦਾ ਕਾਰਡ ਦੇ ਕੇ ਪਰਤ ਰਹੇ ਮਾਂ-ਪਿਓ ਨਾਲ ਵਾਪਰਿਆ ਹਾਦਸਾ
ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ
ਜ਼ੀਰਾ: ਪਿੰਡ ਫੱਤੇਵਾਲਾ ਦੇ ਪਰਿਵਾਰ ਨਾਲ ਇਕ ਅਣਹੋਣੀ ਵਾਪਰ ਗਈ। ਜ਼ੀਰਾ ਕੋਟ ਈਸੇ ਖਾਂ ਰੋਡ 'ਤੇ ਪੈਂਦੇ ਪਿੰਡ ਤਲਵੰਡੀ ਜੱਲੇ ਖਾਂ ਨੇੜੇ ਇਕ ਪ੍ਰਾਈਵੇਟ ਕੰਪਨੀ ਦੀ ਬੱਸ ਅਤੇ ਸਕਾਰਪੀਓ ਗੱਡੀ ਦੀ ਭਿਆਨਕ ਟੱਕਰ ਮਾਰੀ। ਇਸ ਦੌਰਾਨ ਸਕਾਰਪੀਓ ਚਾਲਕ ਦੀ ਮੌਕੇ ਉੱਤੇ ਮੌਤ ਹੋ ਗਈ। ਮ੍ਰਿਤਕ ਦੇ ਰਿਸ਼ਤੇਦਾਰ ਅਜਮੇਰ ਸਿੰਘ ਸੰਧੂ ਨੇ ਦੱਸਿਆ ਕਿ ਸਰਕਾਰਪੀਓ ਗੱਡੀ ਨੰਬਰ- ਪੀ. ਬੀ. 02ਡੀ. ਕੇ.-8644 ਚਾਲਕ ਸੁਖਵਿੰਦਰ ਸਿੰਘ ਕਾਲਾ (46) ਪੁੱਤਰ ਮਹਿੰਦਰ ਸਿੰਘ ਵਾਸੀ ਪਿੰਡ ਫੱਤੇਵਾਲਾ (ਮੱਲਾਂਵਾਲਾ) ਉਨ੍ਹਾਂ ਦਾ ਜਵਾਈ ਸੀ।
ਸੁਖਵਿੰਦਰ ਸਿੰਘ ਆਪਣੀ ਪਤਨੀ ਜਸਵਿੰਦਰ ਕੌਰ (45) ਨਾਲ ਸਾਡੇ ਪਿੰਡ ਝੰਡਾ ਬੱਗਾ ਪੁਰਾਣਾ ਵਿਖੇ ਸਹੁਰੇ ਰਿਸ਼ਤੇਦਾਰੀ ਵਿੱਚ ਮੁੰਡੇ ਦੇ ਵਿਆਹ ਸਬੰਧੀ ਕਾਰਡ ਦੇ ਕੇ ਆਪਣੀ ਸਕਾਰਪੀਓ ਗੱਡੀ ਵਿਚ ਸਵਾਰ ਹੋ ਕੇ ਵਾਪਸ ਆਪਣੇ ਘਰ ਪਿੰਡ ਫੱਤੇਵਾਲਾ ਨੂੰ ਜਾਣ ਲਈ ਜ਼ੀਰਾ ਕੋਟ ਈਸੇ ਖਾਂ ਜਾ ਰਹੇ ਸਨ।
ਹਾਦਸਾ ਹੋਣ ਉਪਰੰਤ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਉਧਰ ਘਟਨਾ ਦਾ ਪਤਾ ਲੱਗਣ 'ਤੇ ਥਾਣਾ ਸਦਰ ਜ਼ੀਰਾ ਪੁਲਸ ਮੌਕੇ 'ਤੇ ਪੁੱਜੀ ਅਤੇ ਸਾਰੇ ਘਟਨਾਕ੍ਰਮ ਤੋਂ ਜਾਣੂੰ ਹੋਣ ਉਪਰੰਤ ਬਣਦੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਮੁੰਡੇ ਦਾ 24 ਜਨਵਰੀ ਦਾ ਵਿਆਹ ਸੀ ਪਰ ਉਸ ਤੋਂ ਪਹਿਲਾ ਹੀ ਇਹ ਐਕਸੀਡੈਟ ਕਾਰਨ ਮੁੰਡੇ ਦੇ ਪਿਓ ਦੀ ਮੌਤ ਹੋ ਗਈ।