Tarn Taran News : ਤਰਨ ਤਾਰਨ ’ਚ ਮਾਮੂਲੀ ਜਿਹੇ ਝਗੜੇ ’ਚ ਸਾਲੇ ਵਲੋਂ ਜੀਜੇ ਦਾ ਕਤਲ
Tarn Taran News : ਭੈਣ ਦੀ ਬੇਇਜ਼ਤੀ ਨਾ ਸਹਾਰ ਸਕਿਆ ਭਰਾ, ਮੁਲਜ਼ਮ ਤੇ ਪੀੜਤ ਦੋਵੇਂ ਗੁੱਜਰ ਭਾਈਚਾਰੇ ਨਾਲ ਸਬੰਧਤ
Tarn Taran News in Punjabi: ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਇਤਿਹਾਸਕ ਕਸਬਾ ਗੋਇੰਦਵਾਲ ਸਾਹਿਬ ਦੇ ਪੁਲਿਸ ਠਾਣੇ ਕੋਲ ਮਿਆਣੀ ’ਚ ਬੀਤੇ ਰਾਤ ਗੁੱਜਰ ਭਾਈਚਾਰੇ ’ਚ ਹੋਈ ਮਾਮੂਲੀ ਜਿਹੀ ਗੱਲ ਨੂੰ ਲੈ ਕੇ ਕਿ ਗੁੱਜਰ ਵੱਲੋਂ ਗੁੱਜਰ ਦਾ ਇੱਟ ਮਾਰ ਕੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਪੱਤਰਕਾਰਾਂ ਨਾਲ ਗੱਲ ਬਾਤ ਕਰਦੇ ਹੋਏ ਮ੍ਰਿਤਕ ਗੁੱਜਰ ਦੇ ਪਰਿਵਾਰ ਮੈਬਰਾਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਦੀਕ ਦੀਨ ਉਮਰ ਤਕਰੀਬਨ 45 ਸਾਲ ਜਿਸ ਦੀ ਆਪਣੀ ਘਰਵਾਲੀ ਨਾਲ ਕੋਈ ਮਾਮੂਲੀ ਜਿਹੀ ਗੱਲ ਦਾ ਝਗੜਾ ਹੋਇਆ ਸੀ ਤਾਂ ਜਿਸ ਤੋਂ ਬਾਅਦ ਮ੍ਰਿਤਕ ਗੁੱਜਰ ਦੇ ਸਾਲੇ ਆਪਣੀ ਭੈਣ ਦੀ ਬੇਇਜ਼ਤੀ ਨਾ ਸਹਾਰ ਸਕਿਆ ਅਤੇ ਗੁੱਸੇ ’ਚ ਆ ਆਪਣੇ ਹੀ ਗੁੱਜਰ ਜੀਜੇ ਦਾ ਇੱਟਾਂ ਮਾਰ ਕੇ ਕਤਲ ਕਰ ਦਿੱਤਾ।
ਮੌਕੇ ’ਤੇ ਪਹੁੰਚੀ ਪੁਲਿਸ ਠਾਣਾ ਗੋਇੰਦਵਾਲ ਸਾਹਿਬ ਪੁਲਿਸ ਨੇ ਗੁੱਜਰ ਦੀ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰਿਵਾਰਕ ਮੈਬਰਾਂ ਨੇ ਇਨਸਾਫ਼ ਦੀ ਮੰਗ ਕੀਤੀ ਹੈ।
(For more news apart from Brother-in-law killed by brother-in-law in minor quarrel in Tarn Taran News in Punjabi, stay tuned to Rozana Spokesman)