Bathinda News : ਮਹਾਂਪੰਚਾਇਤ 'ਤੇ ਜਾ ਰਹੀ ਕਿਸਾਨਾਂ ਦੀ ਬੱਸ ਦਾ ਹੋਇਆ ਐਕਸੀਡੈਂਟ, ਧੁੰਦ ਕਾਰਨ ਡਵਾਈਡਰ ਨਾਲ ਟਕਰਾਈ ਬੱਸ
Bathinda News : 7 ਕਿਸਾਨ ਹੋਏ ਜ਼ਖ਼ਮੀ
Farmer Bus Accident Bathinda News
Farmer Bus Accident Bathinda News : ਪੰਜਾਬ ਵਿਚ ਚੜ੍ਹਦੀ ਸਵੇਰ ਵੱਡਾ ਹਾਦਸਾ ਵਾਪਰਿਆ ਹੈ। ਇਥੇ ਬਠਿੰਡਾ ਵਿਚ ਮਹਾਂਪੰਚਾਇਤ 'ਤੇ ਜਾ ਰਹੀ ਕਿਸਾਨਾਂ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਬੱਸ ਧੁੰਦ ਕਾਰਨ ਡਵਾਈਡਰ ਨਾਲ ਟਕਰਾ ਗਈ।
ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਦੀ ਬੱਸ ਟੋਹਾਣਾ ਮਹਾਂਪੰਚਾਇਤ 'ਤੇ ਜਾ ਰਹੀ ਸੀ। ਇਸ ਬੱਸ ਵਿਚ ਕਰੀਬ 22 ਕਿਸਾਨ ਸਵਾਰ ਸਨ। ਹਾਦਸੇ ਵਿਚ 7 ਕਿਸਾਨ ਜ਼ਖ਼ਮੀ ਹੋ ਗਏ ਸਨ। ਜ਼ਖ਼ਮੀ ਕਿਸਾਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਚੰਗੀ ਗੱਲ ਇਹ ਰਹੀ ਕਿ ਹਾਦਸੇ ਦੌਰਾਨ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।