ਪਿੰਡ ਫ਼ਤਿਹਗੜ੍ਹ ਕੋਰੋਟਾਨਾ 'ਚ ਬਣਨ ਵਾਲੇ ਨਵੇਂ ਮਾਡਲ ਡਿਗਰੀ ਕਾਲਜ ਦਾ ਰਖਿਆ ਡਿਜ਼ੀਟਲ ਨੀਂਹ ਪੱਥਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 'ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ' ਤਹਿਤ ਮੋਗਾ ਜ਼ਿਲ੍ਹੇ ਦੀ ਬਲਾਕ ਧਰਮਕੋਟ ਦੇ ਪਿੰਡ ਫਤਿਹਗੜ੍ਹ ਕੋਰੋਟਾਨਾ....

Digital Foundation in Moga Village Fatehgarh Korotana by PM Modi

ਮੋਗਾ : ਅੱਜ ਭਾਰਤ ਦੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 'ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ' ਤਹਿਤ ਮੋਗਾ ਜ਼ਿਲ੍ਹੇ ਦੀ ਬਲਾਕ ਧਰਮਕੋਟ ਦੇ ਪਿੰਡ ਫਤਿਹਗੜ੍ਹ ਕੋਰੋਟਾਨਾ ਵਿੱਚ ਬਣਨ ਵਾਲੇ ਨਵੇਂ ਮਾਡਲ ਡਿਗਰੀ ਕਾਲਜ ਦਾ ਡਿਜ਼ੀਟਲ ਨੀਂਹ ਪੱਥਰ ਸਥਾਨਕ ਮੀਟਿੰਗ ਹਾਲ ਵਿਖੇ ਰੱਖਿਆ ਗਿਆ। ਇਹ ਕਾਲਜ ਕੇਂਦਰ ਅਤੇ ਰਾਜ ਸਰਕਾਰ ਵੱਲੋਂ 60:40 ਦੇ ਅਨੁਪਾਤ ਵਿੱਚ 12 ਕਰੋੜ ਰੁਪਏ ਦੀ ਲਾਗਤ ਨਾਲ ਉਸਾਰਿਆ ਜਾਵੇਗਾ। ਇਸ ਕਾਲਜ ਲਈ ਪਿੰਡ ਫਤਿਹਗੜ੍ਹ ਕੋਰੋਟਾਨਾ ਵੱਲੋਂ 10.5 ਏਕੜ ਜਮੀਨ ਮੁਫ਼ਤ ਦਿੱਤੀ ਗਈ ਹੈ। ਇਹ ਕਾਲਜ ਵਿੱਦਿਆ ਪੱਖੋਂ ਪਿਛੜੇ ਮੋਗਾ ਜ਼ਿਲ੍ਹੇ ਦੇ ਵਿਦਿਆਰਥੀਆਂ ਦੀਆਂ ਉਚੇਰੀ ਸਿੱਖਿਆ ਦੀਆਂ

ਲੋੜਾਂ ਨੂੰ ਪੂਰਾ ਕਰੇਗਾ। ਇਸ ਮਾਡਲ ਡਿਗਰੀ ਕਾਲਜ ਦੇ ਨਾਲ-ਨਾਲ ਮਾਨਯੋਗ ਪ੍ਰਧਾਨ ਮੰਤਰੀ ਜੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਇੰਟਰਪ੍ਰੀਨਿਊਰਸ਼ਿਪ, ਰੋਜ਼ਗਾਰਯੋਗਤਾ ਅਤੇ ਕੈਰੀਅਰ ਹੱਬ ਦਾ ਵੀ ਡਿਜ਼ੀਟਲ ਉਦਘਾਟਨ ਕੀਤਾ ਗਿਆ। ਪ੍ਰਧਾਨ ਮੰਤਰੀ ਵੱਲੋਂ 'ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ' ਦੇ ਦੂਸਰੇ ਪੜ੍ਹਾਅ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਮਿਆਰੀ ਅਤੇ ਉੱਤਮ ਸਿੱਖਿਆ ਪ੍ਰਦਾਨ ਕਰਨ ਵਜੋ 100 ਕਰੋੜ ਰੁਪਏ ਦੀ ਰਾਸੀ ਮਨਜ਼ੂਰ ਕੀਤੀ ਗਈ ਹੈ। ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਖੋਜ ਅਤੇ ਕੁਆਲਟੀ ਸੁਧਾਰ ਕੰਪੋਨੈਂਟ ਤਹਿਤ

50 ਕਰੋੜ ਦੀ ਗ੍ਰਾਂਟ ਪ੍ਰਵਾਨ ਕੀਤੀ ਗਈ ਹੈ। ਇਸ ਗ੍ਰਾਂਟ ਤਹਿਤ ਯੂਨੀਵਰਸਿਟੀ ਵੱਲੋਂ ਐਗਰੋ ਵੇਸਟ ਮੈਨੇਜਮੈਂਟ ਅਤੇ ਫ਼ੰਕਸ਼ਨਲ ਫੂਡ ਆਦਿ ਨਵੀਆਂ ਰਿਸਰਚ ਗਤੀਵੀਧਿਆਂ ਉਲੀਕੀਆਂ ਜਾਣਗੀਆਂ। ਇਸ ਮੌਕੇ ਵਧੀਕ ਮੁੱਖ ਸਕੱਤਰ ਉਚੇਰੀ ਸਿੱਖਿਆ ਸ੍ਰੀ ਐਸ.ਕੇ.ਸੰਧੂ, ਸਕੱਤਰ ਉਚੇਰੀ ਸਿੱਖਿਆ-ਕਮ-ਪ੍ਰੋਜੈਕਟ ਡਾਇਰੈਕਟਰ ਰਾਸ਼ਟਰੀ ਉੱਚਤਰ ਸਿੱਖਿਆ ਅਭਿਆਨ(ਰੂਸਾ) ਵੀ.ਕੇ.ਮੀਨਾ, ਵਿਧਾਇਕ ਧਰਮਕੋਟ ਸੁਖਜੀਤ ਸਿੰਘ ਲੋਹਗੜ੍ਹ, ਵਿਧਾਇਕ ਬਾਘਾਪੁਰਾਣਾ ਦਰਸ਼ਨ ਸਿੰਘ ਬਰਾੜ, ਸਾਬਕਾ ਮੰਤਰੀ ਡਾ: ਮਾਲਤੀ ਥਾਪਰ, ਡੀ.ਪੀ.ਆਈ ਪੰਜਾਬ ਗੁਰਲਵਲੀਨ ਸਿੰਘ ਸਿੱਧੂ, ਡਿਪਟੀ ਕਮਿਸ਼ਨਰ  ਸੰਦੀਪ ਹੰਸ ਅਤੇ ਹੋਰ ਸਿਆਸੀ ਤੇ ਪ੍ਰਸ਼ਾਸਨਿਕ ਉੱਘੀਆਂ ਸਖਸ਼ੀਅਤਾਂ ਹਾਜ਼ਰ ਸਨ।