ਜਾਣੋਂ ਪੰਜਾਬ ਦੇ ਇਕ ਅਜਿਹੇ ਪਿੰਡ ਬਾਰੇ ਜਿੱਥੇ ਕਦੇ ਨਹੀਂ ਪੈਂਦੀ ਧੁੰਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਵਾਤਾਵਰਣ ਦੇ ਗੰਧਲੇਪਣ ਤੇ ਬਦਲਾਅ ਕਾਰਨ ਜਿਥੇ ਸਮੁੱਚਾ ਵਿਸ਼ਵ ਚਿੰਤਤ ਹੈ, ਉਥੇ ਜ਼ਿਲਾ ਹੁਸ਼ਿਆਰਪੁਰ ਦੀ ਗੜ੍ਹਸ਼ੰਕਰ ਤਹਿਸੀਲ ਦਾ ਹਿਮਾਚਲ ਪ੍ਰਦੇਸ਼...

Beet Area

ਚੰਡੀਗੜ੍ਹ : ਅੱਜ ਵਾਤਾਵਰਣ ਦੇ ਗੰਧਲੇਪਣ ਤੇ ਬਦਲਾਅ ਕਾਰਨ ਜਿਥੇ ਸਮੁੱਚਾ ਵਿਸ਼ਵ ਚਿੰਤਤ ਹੈ, ਉਥੇ ਜ਼ਿਲਾ ਹੁਸ਼ਿਆਰਪੁਰ ਦੀ ਗੜ੍ਹਸ਼ੰਕਰ ਤਹਿਸੀਲ ਦਾ ਹਿਮਾਚਲ ਪ੍ਰਦੇਸ਼ ਨਾਲ ਲੱਗਦਾ ਭਾਗ ਪੰਜਾਬ ਦਾ ਇਕ ਪਹਾੜੀ ਖੇਤਰ ਬੀਤ ਇਲਾਕਾ ਜੋ 27 ਪਿੰਡਾਂ ਦਾ ਸਮੂਹ ਹੈ। ਇਥੋਂ ਦੇ ਲੋਕਾਂ ਨੂੰ ਧੁੰਦ ਜਾਂ ਬਹੁਤੀ ਠੰਡ ਦਾ ਪੰਜਾਬ ਦੇ ਬਾਕੀ ਖਿੱਤੇ ਵਾਂਗ ਅਹਿਸਾਸ ਹੀ ਨਹੀਂ ਹੈ। ਕਿਹਾ ਜਾਂਦਾ ਹੈ ਕਿ ਇਥੇ ਕਦੇ ਵੀ ਧੁੰਦ ਨਹੀਂ ਪਈ।

ਇਸ ਇਲਾਕੇ ਦੇ ਲੋਕਾਂ ਨੂੰ ਦੁਪਹਿਰ ਸਮੇਂ ਜਾਂ ਸਵੇਰ-ਸ਼ਾਮ ਸਵੈਟਰ ਪਾ ਕੇ ਵੀ ਗਰਮੀ ਮਹਿਸੂਸ ਹੋਣ ਲੱਗ ਪੈਂਦੀ ਹੈ। ਧੁੱਪ ਸੇਕਣ ਲਈ ਅੱਜਕਲ ਬੀਤ ਵਿਚ ਲੋਕਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ। ਹੋਰ ਤਾਂ ਹੋਰ ਇਸ ਖਿੱਤੇ ਵਿਚ ਗਰਮੀਆਂ ਦੇ ਸਮੇਂ ਮੀਂਹ ਵੀ ਜ਼ਿਆਦਾ ਪੈਂਦਾ ਹੈ ਤੇ ਗਰਮੀ ਵੀ ਘੱਟ ਪੈਂਦੀ ਹੈ।

ਅੱਜਕਲ ਸਰਦੀਆਂ ਵਿਚ ਲੋਕ ਇਸ ਖਿੱਤੇ ਨੂੰ ਧੁੱਪ ਦੇ ਨਜ਼ਾਰੇ ਲੈਣ ਲਈ ਆਪਣੇ ਧੁੰਦ ਵਾਲੇ ਖੇਤਰਾਂ ਨੂੰ ਛੱਡ ਕੇ ਆਉਣਾ ਸ਼ੁਰੂ ਕਰ ਦੇਣਗੇ ਜੇਕਰ ਇਸ ਇਲਾਕੇ ਨੂੰ ਸਰਕਾਰ ਸੈਰ-ਸਪਾਟੇ ਵਾਲੀ ਥਾਂ ਵਜੋਂ ਵਿਕਸਿਤ ਕਰ ਦੇਵੇ।