ਖੂਨਦਾਨ ਕਰਨ ‘ਤੇ ਮਿਲੇਗੀ ਵਿਸ਼ੇਸ਼ ਸਰਕਾਰੀ ਛੁੱਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹੁਣ ਖੂਨਦਾਨ ਕਰਨ ਲਈ ਵੀ ਛੁੱਟੀ ਮਿਲੇਗੀ। ਪੰਜਾਬ ਸਰਕਾਰ ਵੱਲੋਂ ਸਪੈਸ਼ਲ ਮਤੇ ਦੀ ਤਜਵੀਜ਼ ਰੱਖੀ ਗਈ ਹੈ। ਜਿਸ ਵਿਚ ਲਾਇਸੈਂਸੀ ਬਲੱਡ ਬੈਂਕ ਵਿਚ ਖੂਨਦਾਨ ਲਈ...

Blood Donate

ਨਵੀਂ ਦਿੱਲੀ : ਹੁਣ ਖੂਨਦਾਨ ਕਰਨ ਲਈ ਵੀ ਛੁੱਟੀ ਮਿਲੇਗੀ। ਪੰਜਾਬ ਸਰਕਾਰ ਵੱਲੋਂ ਸਪੈਸ਼ਲ ਮਤੇ ਦੀ ਤਜਵੀਜ਼ ਰੱਖੀ ਗਈ ਹੈ। ਜਿਸ ਵਿਚ ਲਾਇਸੈਂਸੀ ਬਲੱਡ ਬੈਂਕ ਵਿਚ ਖੂਨਦਾਨ ਲਈ ਸਰਕਾਰੀ ਮੁਲਾਜ਼ਮ ਸਲਾਨਾ 4 ਛੁੱਟੀਆਂ ਲੈ ਸਕਣਗੇ। ਕੇਂਦਰ ਸਰਕਾਰ ਨੇ ਖੂਨਦਾਨ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਰਨ ਲਈ ਅਪਣੇ ਕਰਮਚਾਰੀਆਂ ਨੂੰ ਵਿਸ਼ੇਸ਼ ਛੂਟ ਦੇਣ ਦਾ ਫ਼ੈਸਲਾ ਕੀਤਾ ਹੈ। ਕੇਂਦਰ ਸਰਕਾਰ ਮੁਤਾਬਿਕ ਕੇਂਦਰੀ ਕਰਮਚਾਰੀ ਖੂਨਦਾਨ ਲਈ ਹੁਣ ਤਕਖਾਹ ਸਮੇਤ ਛੁੱਟੀ ਲੈ ਸਕਣਗੇ।

ਇਹ ਜਾਣਕਾਰੀ ਕਰਮਚਾਰੀ ਮੰਤਰਾਲਾ ਨੇ ਦਿੱਤੀ ਹੈ। ਕਰਮਚਾਰੀ ਮੰਤਰਾਲਾ ਦੇ ਹੁਕਮ ਵਿਚ ਕਿਹਾ ਗਿਆ ਹੈ ਕਿ ਵਰਤਮਾਨ ‘ਚ ਸੇਵਾ ਨਿਯਮ ਸੰਪੂਰਨ ਖੂਨਦਾਨ ਲਈ ਛੁੱਟੀ ਦੀ ਇਜਾਜ਼ਤ ਦਿੰਦ ਹੈ ਨਾ ਕਿ ਐਫ਼ੇਰੇਸਿਸ ਖੂਨਦਾਨ ਲਈ। ਐਫ਼ੇਰੇਸਿਸ ਖੂਨਦਾਨ ਅਧੀਨ ਖੂਨ ਵਿਚੋਂ ਪਲੇਟਲੇਟਸ, ਪਲਾਜ਼ਮਾ ਵਰਗੇ ਤੱਤਾਂ ਨੂੰ ਕੱਢ ਕ ਖੂਨ ਵਾਪਸ ਸਰੀਰ ਅੰਦਰ ਭੇਜ ਦਿੱਤਾ ਜਾਂਦਾ ਹੈ।

ਮੰਤਰਾਲੇ ਨੇ ਦੱਸਿਆ ਕਿ ਅਜਿਹਾ ਮਹਿਸੂਸ ਕੀਤਾ ਗਿਆ ਹੈ ਕਿ ਨਿਯਮ ‘ਚ ਖੂਨਦਾਨ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦੈ ਕਿਉਂਕਿ ਇਸ ਨਾਲ ਪਲੇਟਲੇਟਸ, ਪਲਾਜਮਾ ਵਰਗੇ ਤੱਤਾਂ ਨੂੰ ਹਾਂਸਲ ਕਰਨ ਦਾ ਹੋਰ ਲਾਭ ਮਿਲੇਗਾ।