ਰੈਫ਼ਰੈਂਡਮ 20-20 ਦੇ ਲੱਗ ਰਹੇ ਹੋਰਡਿੰਗ ਦੇ ਜ਼ਿੰਮੇਵਾਰ ਮੁੱਖ ਮੰਤਰੀ : ਸੁਖਮਿੰਦਰ ਪਾਲ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ 'ਚ ਝੂਠ ਦੀ ਬਸਾਖਿਆਂ 'ਤੇ ਚਲ ਰਹੀ ਕਾਂਗਰਸ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਪੰਜਾਬ 'ਚ ਇਕ ਵਾਰ ਮੁੜ ਅਤਿਵਾਦ ਆ ਸਕਦਾ ਹੈ ਕਿਉਂਕਿ....

Sukhminder Pal Singh

ਐਸ. ਏ. ਐਸ. ਨਗਰ : ਪੰਜਾਬ 'ਚ ਝੂਠ ਦੀ ਬਸਾਖਿਆਂ 'ਤੇ ਚਲ ਰਹੀ ਕਾਂਗਰਸ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਪੰਜਾਬ 'ਚ ਇਕ ਵਾਰ ਮੁੜ ਅਤਿਵਾਦ ਆ ਸਕਦਾ ਹੈ ਕਿਉਂਕਿ ਪੰਜਾਬ 'ਚ ਰੈਫ਼ਰੈਂਡਮ 20-20 ਦੇ ਲੱਗ ਰਹੇ ਹੋਰਡਿੰਗ ਇਸ ਗੱਲ ਨੂੰ ਸਾਬਤ ਕਰ ਰਹੇ ਹਨ ਕਿ ਪੰਜਾਬ ਦਾ ਮਹੌਲ ਖ਼ਰਾਬ ਕਰਨ ਦਾ ਜ਼ਿੰਮੇਵਾਰ ਕੋਈ ਹੋਰ ਨਹੀਂ ਸਿਰਫ ਕੈਪਟਨ ਹੈ। ਇਹ ਵਿਚਾਰ ਭਾਜਪਾ ਕਿਸਾਨ ਮੋਰਚਾ ਦੇ ਆਲ ਇੰਡੀਆ ਸਚਿਵ ਤੇ ਜੰਮੂ ਕਸ਼ਮੀਰ ਦੇ ਇੰਚਾਰਜ ਸੁਖਮਿੰਦਰ ਪਾਲ ਸਿੰਘ ਗਰੇਵਾਲ ਨੇ ਮੋਹਾਲੀ 'ਚ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੱਖੇ।

ਸੁਖਮਿੰਦਰ ਪਾਲ ਸਿੰਘ ਨੇ ਕਿਹਾ ਕਿ ਕੈਪਟਨ ਗਾਂਧੀ ਪਰਵਾਰ ਦੀ ਤਰਜ 'ਤੇ ਪੰਜਾਬ 'ਚ ਵੀ ਅੰਗ੍ਰੇਜ਼ਾਂ ਵਾਲੀ ਨੀਤੀ 'ਫੁਟ ਪਾਉ ਤੇ ਰਾਜ ਕਰੋ' ਅਪਣਾਅ ਰਹੀ ਹੈ। 
ਪੰਜਾਬ ਦੇ ਸਮੂਹ ਮੁਲਾਜ਼ਮਾਂ ਨੂੰ ਜਦੋਂ ਸਰਕਾਰ ਰਾਜ ਦੇ ਖ਼ਜ਼ਾਨੇ ਤੋਂ ਸਮੇਂ 'ਤੇ ਤਨਖ਼ਾਹ ਨਹੀਂ ਦੇ ਸਕਦੀ ਤਾਂ ਉਸ ਦੇ ਹੱਥਾਂ 'ਚ ਕਦੇ ਵੀ ਪੰਜਾਬ ਸੁਰੱਖਿਅਤ ਨਹੀਂ ਰਹਿ ਸਕਦਾ।   ਉਨ੍ਹਾਂ ਕਿਹਾ ਕਿ ਗ਼ਲਤ ਨੀਤੀਆਂ ਤੋਂ ਪੰਜਾਬ ਦੇ ਨੌਜਵਾਨ ਬੇਰੁਜ਼ਗਾਰੀ ਤੇ ਨਿਰਾਸ਼ਾ ਦੇ ਚਲਦਿਆਂ ਨਸ਼ੇ ਦੀ ਦਲਦਲ 'ਚ ਧੱਸ ਰਹੇ ਹਨ। ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਪਣੀ ਜ਼ਿੰਮੇਵਾਰੀ ਨਿਭਾਉਣ ਦੀ ਥਾਂ ਐਸ਼ ਪਰਸਤੀ 'ਚ ਰੁਝੇ ਹੋਏ ਹਨ। 

ਉਨ੍ਹਾਂ ਕਿਹਾ ਕਿ ਪੰਜਾਬ 'ਚ ਜੋ ਰੈਫ਼ਰੈਂਡਮ 20-20 ਦੇ ਹੋਰਡਿੰਗ ਲੱਗ ਰਹੇ ਹਨ ਉਸ ਤੋਂ ਸਾਫ਼ ਚੋ ਚੁਕਾ ਹੈ ਕਿ ਕੈਪਟਨ ਔਛੀ ਰਾਜਨੀਤੀ ਕਰ ਕੇ ਸੱਤਾ ਦੀ ਰੋਟੀਆਂ ਸੇਕ ਰਿਹਾ ਹੈ।