ਮੰਦਰ 'ਚੋਂ ਸੋਨੇ ਦੇ ਤਿੰਨ ਮੁਕਟ ਗ਼ਾਇਬ

ਏਜੰਸੀ

ਖ਼ਬਰਾਂ, ਪੰਜਾਬ

ਤਿਰੁਪਤੀ ਦੇ ਸ੍ਰੀ ਗੋਵਿੰਦਰਾਜ ਸਵਾਮੀ ਮੰਦਰ ਵਿਚੋਂ ਸੋਨੇ ਦੇ ਤਿੰਨ ਮੁਕਟ ਗ਼ਾਇਬ ਹੋ ਜਾਣ ਦੀ ਖ਼ਬਰ ਮਿਲੀ ਹੈ.....

Shri Govindraja Swamy Temple

ਤਿਰੁਪਤੀ (ਆਂਧਰਾਪ੍ਰਦੇਸ਼): ਤਿਰੁਪਤੀ ਦੇ ਸ੍ਰੀ ਗੋਵਿੰਦਰਾਜ ਸਵਾਮੀ ਮੰਦਰ ਵਿਚੋਂ ਸੋਨੇ ਦੇ ਤਿੰਨ ਮੁਕਟ ਗ਼ਾਇਬ ਹੋ ਜਾਣ ਦੀ ਖ਼ਬਰ ਮਿਲੀ ਹੈ। ਇਹ ਕਰੀਬ 1.3 ਕਿਲੋਗ੍ਰਾਮ ਦੇ ਸਨ। ਤਿਰੁਮਾਲਾ ਤਿਰੁਪਤੀ ਦੇਵਸਥਾਨਮ (ਟੀਟੀਡੀ) ਦੇ ਸੁਰੱਖਿਆ ਅਧਿਕਾਰੀ ਨੇ ਦਸਿਆ ਕਿ ਇਸ ਪ੍ਰਾਚੀਨ ਮੰਦਰ ਵਿਚ ਭਗਵਾਨ ਵੈਂਕਟੇਸ਼ਵਰ, ਸ੍ਰੀਲਕਸ਼ਮੀ ਅਤੇ ਸ੍ਰੀਪਦਮਾਵਤੀ ਦੀਆਂ ਮੂਰਤੀਆਂ 'ਤੇ ਇਹ ਮੁਕਟ ਸੁਸ਼ੋਭਿਤ ਸਨ। ਸਨਿਚਰਵਾਰ ਰਾਤ ਨੂੰ ਮੁਕਟ ਦੇ ਗ਼ਾਇਬ ਹੋ ਜਾਣ ਦੀ ਖ਼ਬਰ ਮਿਲੀ। ਉਨ੍ਹਾਂ ਦਸਿਆ ਕਿ ਅਪਰਾਧੀਆਂ ਦਾ ਪਤਾ ਲਾਉਣ ਲਈ ਮੰਦਰ 'ਚ ਲੱਗੇ ਕੈਮਰੇ ਦੀ ਫ਼ੁਟੇਜ ਖੰਗਾਲੀ ਜਾ ਰਹੀ ਹੈ। ਦੇਵਸਥਾਨਮ ਦੇ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਹੈ

ਜਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਹੈ ਪਰ ਹੁਣ ਤਕ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। (ਪੀਟੀਆਈ)