image
ਜੀਂਦ (ਹਰਿਆਣਾ), 3 ਫ਼ਰਵਰੀ : ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਵਿਰੁਧ ਚਲ ਰਹੇ ਵਿਰੋਧ ਪ੍ਰਦਰਸ਼ਨ ਦੀ ਹਮਾਇਤ ਕਰਨ ਲਈ ਜੀਂਦ ਵਿਚ ਆਯੋਜਤ 'ਮਹਾਪੰਚਾਇਤ' ਦੌਰਾਨ ਉਹ ਮੰਚ ਟੁਟ ਗਿਆ, ਜਿਸ ਉਤੇ ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਮੁਖੀ ਰਾਕੇਸ਼ ਟਿਕੈਤ ਅਤੇ ਹੋਰ ਕਿਸਾਨ ਆਗੂ ਬੈਠੇ ਸਨ | ਜੀਂਦ ਦੇ ਪਿੰਡ ਕੰਡੇਲਾ ਵਿਚ ਮਹਾਪੰਚਾਇਤ ਹੋਈ ਜਿਸ ਵਿਚ ਕਈ ਖਾਪ ਨੇਤਾਵਾਂ ਨੇ ਵੀ ਸ਼ਿਰਕਤ ਕੀਤੀ | ਇਸ ਤੋਂ ਇਲਾਵਾ ਕਿਸਾਨ ਆਗੁ ਬਲਬੀਰ ਸਿੰਘ ਰਾਜੇਵਾਲ ਵੀ ਪੁੱਜੇ | ਮੰਚ 'ਤੇ ਵੱਧ ਲੋਕ ਚੜ੍ਹ ਗਏ ਸਨ, ਜਿਸ ਕਾਰਨ ਮੰਚ ਟੁੱਟ ਗਿਆ | ਇਸ ਦੌਰਾਨ ਰਾਕੇਸ਼ ਟਿਕੈਤ ਵੀ ਮੌਜੂਦ ਸਨ ਪਰ ਸਾਰੇ ਲੋਕ ਸੰਭਲ ਗਏ | (ਏਜੰਸੀ)