ਕਿਸਾਨਾਂ ਨੇ ਅਜੇ ਤਾਂ ਕਾਨੂੰਨ ਵਾਪਸੀਦੀ ਗੱਲ ਕੀਤੀ ਹੈਜੇ ਗੱਦੀ ਵਾਪਸੀ ਤੇਆ ਗਏ ਤਾਂ ਕੀ ਹੋਵੇਗਾ?ਟਿਕੈਤ

ਏਜੰਸੀ

ਖ਼ਬਰਾਂ, ਪੰਜਾਬ

ਕਿਸਾਨਾਂ ਨੇ ਅਜੇ ਤਾਂ ਕਾਨੂੰਨ ਵਾਪਸੀ ਦੀ ਗੱਲ ਕੀਤੀ ਹੈ, ਜੇ ਗੱਦੀ ਵਾਪਸੀ 'ਤੇ ਆ ਗਏ ਤਾਂ ਕੀ ਹੋਵੇਗਾ?: ਟਿਕੈਤ

image

ਜੀਂਦ, 3 ਫ਼ਰਵਰੀ : ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਬੁਧਵਾਰ ਨੂੰ ਜੀਂਦ ਵਿਚ ਆਯੋਜਿਤ ਮਹਾਪੰਚਾਇਤ ਵਿਚ ਕਿਹਾ ਕਿ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਦੀ ਵਾਪਸੀ ਤੋਂ ਇਲਾਵਾ ਕਿਸਾਨ ਮੰਨਣ ਵਾਲਾ ਨਹੀਂ ਹੈ | ਉਨ੍ਹਾਂ ਨੇ ਸਰਕਾਰ ਨੂੰ ਚਿਤਾਵਨੀ ਦਿਤੀ ਕਿ ਹੁਣ ਤਾਂ ਕਿਸਾਨਾਂ ਨੇ ਸਿਰਫ਼ ਕਾਨੂੰਨ ਵਾਪਸ ਲੈਣ ਦੀ ਗੱਲ ਕੀਤੀ ਹੈ, ਜੇ ਕਿਸਾਨ ਗੱਦੀ ਵਾਪਸੀ ਦੀ ਗੱਲ ਉੱਤੇ ਆ ਗਏ ਤਾਂ ਉਨ੍ਹਾਂ ਦਾ ਕੀ ਹੋਵੇਗਾ | ਇਸ ਗੱਲ ਨੂੰ ਸਰਕਾਰ ਨੂੰ ਚੰਗੀ ਤਰ੍ਹਾਂ ਸੋਚ ਲੈਣਾ ਚਾਹੀਦਾ ਹੈ | 
ਹਰਿਆਣਾ ਦੇ ਜੀਂਦ ਦੇ ਪਿੰਡ ਕੰਡੇਲਾ ਵਿਖੇ ਆਯੋਜਤ ਕਿਸਾਨ ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਟਿਕੈਤ ਨੇ ਦਿੱਲੀ ਦੀਆਂ ਸਰਹੱਦਾਂ 'ਤੇ ਕਿਸਾਨਾਂ ਦੇ ਪ੍ਰਦਰਸ਼ਨ ਸਥਾਨਾਂ 'ਤੇ ਪੁਲਿਸ ਦੀ ਘੇਰਾਬੰਦੀ ਨੂੰ ਲੈ ਕੇ ਕਿਹਾ ਕਿ ਸਰਕਾਰ ਨੇ ਕਈ ਰੁਕਾਵਟਾਂ ਲਗਵਾਈਆਂ ਹਨ ਪਰ ਇਹ ਕਿਸਾਨਾਂ ਨੂੰ ਰੋਕ ਨਹੀਂ ਸਕਣਗੀਆਂ | 
ਉਨ੍ਹਾਂ ਕਿਹਾ ਕਿ ਰਾਜਾ ਜਦੋਂ ਡਰਦਾ ਹੈ ਤਾਂ ਕਿਲ੍ਹੇਬੰਦੀ ਕਰਦਾ ਹੈ | ਮੋਦੀ ਸਰਕਾਰ ਕਿਸਾਨਾਂ ਦੇ ਡਰ ਤੋਂ ਕਿਲ੍ਹੇਬੰਦੀ ਕਰਨ ਵਿਚ ਲੱਗੀ ਹੈ | ਟਿਕੈਤ ਨੇ ਕਿਹਾ ਕਿ ਕਿਸਾਨ ਉਨ੍ਹਾਂ ਨੂੰ ਪੁੱਟ ਸੁੱਟਣਗੇ ਅਤੇ ਅਪਣੇ ਘਰਾਂ ਵਿਚ ਲੈ ਜਾਣਗੇ | (ਪੀਟੀਆਈ)