ਸਦਨ ’ਚ ਮੋਬਾਈਲ ਫ਼ੋਨ ਦੀ ਵਰਤੋਂ ਨਾ ਕਰਨ ਮੈਂਬਰ : ਵੈਂਕਈਆ ਨਾਇਡੂ

ਏਜੰਸੀ

ਖ਼ਬਰਾਂ, ਪੰਜਾਬ

ਸਦਨ ’ਚ ਮੋਬਾਈਲ ਫ਼ੋਨ ਦੀ ਵਰਤੋਂ ਨਾ ਕਰਨ ਮੈਂਬਰ : ਵੈਂਕਈਆ ਨਾਇਡੂ

image

ਨਵੀਂ ਦਿੱਲੀ, 3 ਫ਼ਰਵਰੀ: ਰਾਜ ਸਭਾ ਦੇ ਸਪੀਕਰ ਐੱਮ. ਵੈਂਕਈਆ ਨਾਇਡੂ ਨੇ ਸਦਨ ’ਚ ਮੈਂਬਰਾਂ ਨੂੰ ਮੋਬਾਈਲ ਫ਼ੋਨ ਦੀ ਵਰਤੋਂ ਨਹੀਂ ਕਰਨ ਦੀ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਇਸ ਨੂੰ ਸਦਨ ਦੀ ਮਾਣਹਾਨੀ ਮੰਨਿਆ ਜਾਵੇਗਾ। 
ਨਾਇਡੂ ਨੇ ਬੁਧਵਾਰ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਕਰਦੇ ਹੋਏ ਮੈਂਬਰਾਂ ਨੂੰ ਕਿਹਾ ਕਿ ਸਦਨ ’ਚ ਮੋਬਾਈਲ ਫ਼ੋਨ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਉਨ੍ਹਾਂ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਕੁਝ ਮੈਂਬਰ ਸਦਨ ’ਚ ਵੀ ਮੋਬਾਈਲ ਫ਼ੋਨ ਤੋਂ ਕਾਰਵਾਈ ਦਾ ਵੀਡੀਉ ਬਣਾ ਰਹੇ ਹਨ ਅਤੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਰਹੇ ਹਨ।
ਨਾਇਡੂ ਨੇ ਕਿਹਾ ਕਿ ਸਦਨ ’ਚ ਮੋਬਾਈਲ ਫ਼ੋਨ ਦੀ ਵਰਤੋਂ ਦੀ ਮਨਾਹੀ ਹੈ। ਉਨ੍ਹਾਂ ਨੇ ਮੈਂਬਰਾਂ ਨੂੰ ਸਦਨ ’ਚ ਮੋਬਾਈਲ ਫ਼ੋਨ ਦੀ ਵਰਤੋਂ ਨਹੀਂ ਕਰਨ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਇਹ ਸਦਨ ਦੇ ਨਿਯਮ ਦੇ ਉਲਟ ਹੈ। ਜੋ ਮੈਂਬਰ ਅਜਿਹਾ ਕਰਦਾ ਹੋਇਆ ਪਾਇਆ ਜਾਵੇਗਾ, ਉਸ ਵਿਰੁਧ ਕਾਰਵਾਈ ਹੋਵੇਗੀ। ਮੈਂਬਰ ਦੇ ਇਸ ਕੰਮ ਨੂੰ ਸਦਨ ਦੀ ਮਾਣਹਾਨੀ ਮੰਨਿਆ ਜਾਵੇਗਾ। (ਏਜੰਸੀ)