ਖੇਤਰੀ ਭਾਸ਼ਾਵਾਂ ਨੂੰ ਲੈ ਕੇ MP ਸਤਨਾਮ ਸਿੰਘ ਸੰਧੂ ਦਾ ਸੰਸਦ 'ਚ ਵੱਡਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਖੇਤਰੀ ਭਾਸ਼ਾਵਾਂ ਦੀ ਇਕ ਡਿਕਸ਼ਨਰੀ ਤਿਆਰ ਕਰਨ ਦੀ ਅਪੀਲ

MP Satnam Singh Sandhu's big statement in Parliament regarding regional languages

ਨਵੀਂ ਦਿੱਲੀ: ਸਾਂਸਦ ਸਤਨਾਮ ਸਿੰਘ ਸੰਧੂ ਨੇ ਪੰਜਾਬੀ ਭਾਸ਼ਾ ਦੇ ਮੁੱਦੇ ਨੂੰ ਸੰਸਦ ਵਿੱਚ ਚੁੱਕਿਆ। ਇਸ ਮੌਕੇ ਸਤਨਾਮ ਸਿੰਘ ਸੰਧੂ ਨੇ ਕਿਹਾ ਹੈ ਕਿ ਪੰਜਾਬੀ ਭਾਸ਼ਾ ਦੀਆਂ 28 ਬੋਲੀਆਂ ਸਨ ਪਰ ਹੁਣ ਇਹ ਸੁੰਗੜ ਕੇ 4 ਰਹਿ ਗਈਆ ਹਨ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਪੰਜਾਬ ਵਿੱਚ ਮਾਲਵਾਈ, ਮਾਝੀ, ਦੁਆਬੀ ਅਤੇ ਪੁਆਧੀ ਬੋਲੀਆ ਹੀ ਬਚੀਆ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜਦੋਂ ਕੋਈ ਵੀ ਬੱਚਾ ਆਪਣੀ ਮਾਂ ਬੋਲੀ ਭਾਸ਼ਾ ਪੜ੍ਹਦਾ ਹੈ ਤਾਂ ਉਹ ਜਲਦੀ ਸਿੱਖਦਾ ਹੈ ਪਰ ਸਕੂਲ ਵਿੱਚ ਟਕਸਾਲੀ ਪੰਜਾਬੀ ਪੜ੍ਹਾਈ ਜਾਂਦੀ ਹੈ।

ਸੰਧੂ ਨੇ ਕਿਹਾ ਹੈ ਕਿ ਜਦੋਂ ਤੱਕ ਬੱਚਾ ਆਪਣੀ ਬੋਲੀ ਵਿੱਚ ਨਹੀਂ ਪੜ੍ਹਦਾ ਉਦੋਂ ਤੱਕ ਉਸ ਨੂੰ ਸਿੱਖਿਆ ਗ੍ਰਹਿਣ ਕਰਨ ਵਿੱਚ ਸਮੱਸਿਆ ਆਉਂਦੀ ਹੈ। ਸੰਧੂ ਨੇ ਕਿਹਾ ਹੈ ਕਿ ਨਵੀਂ ਸਿੱਖਿਆ ਨੀਤੀ ਦੇ ਖੇਤਰੀ ਭਸ਼ਾਵਾਂ ਨੂੰ ਪਹਿਲ ਦਿੱਤੀ ਹੈ ਇਸ ਲਈ ਪੀਐੱਮ ਮੋਦੀ ਦਾ ਧੰਨਵਾਦੀ ਹਾਂ। ਸਾਂਸਦ ਸੰਧੂ ਨੇ ਕਿਹਾ ਹੈ ਕਿ ਮੈਂ ਸੰਸਦ ਵਿੱਚ ਅਪੀਲ ਕਰਦਾ ਹਾਂ ਕਿ ਖੇਤਰੀ ਭਾਸ਼ਾ ਦੀ ਇਕ ਡਿਕਸ਼ਨਰੀ ਤਿਆਰ ਕਰਨ ਦੀ ਮੰਗ ਕਰਦਾ ਹੈ।