ਬਲਾਤਕਾਰੀ ਪਾਸਟਰ ਬਜਿੰਦਰ ਤੋਂ ਕੈਸ਼ ਬਰਾਮਦ ਮਾਮਲੇ 'ਚ 1 ਜੇਲ੍ਹ ਮੁਲਾਜ਼ਮ ਗ੍ਰਿਫ਼ਤਾਰ
ਹੌਲਦਾਰ ਨਿਰਪਾਲ ਸਿੰਘ ’ਤੇ ਬਜਿੰਦਰ ਦੀ ਮਦਦ ਕਰਨ ਦਾ ਇਲਜ਼ਾਮ
Constable Nirpal Singh accused of helping rapist Pastor Bajinder
ਮਾਨਸਾ : ਬਲਾਤਕਾਰੀ ਪਾਦਰੀ ਬਜਿੰਦਰ ਸਿੰਘ ਮਾਮਲੇ ’ਚ ਮਾਨਸਾ ਜੇਲ੍ਹ ਹੌਲਦਾਰ ਨਿਰਪਾਲ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹੌਲਦਾਰ ਨਿਰਪਾਲ ਸਿੰਘ ਨੂੰ ਪਾਦਰੀ ਬਜਿੰਦਰ ਦੀ ਮਦਦ ਕਰਨ ਦਾ ਇਲਜ਼ਾਮ ਹੈ। ਜੇਲ੍ਹ ਮੁਲਾਜ਼ਮ ’ਤੇ ਪਾਦਰੀ ਦਾ ਮੋਬਾਇਲ ਫ਼ੋਨ ਜੇਲ੍ਹ ’ਚ ਪਹੁੰਚਾਉਣ ਦਾ ਇਲਜ਼ਾਮ ਹੈ। ਜ਼ਿਕਰਯੋਗ ਹੈ ਕਿ ਮਾਨਸਾ ਜੇਲ੍ਹ ’ਚ ਬੰਦ ਬਲਾਤਕਾਰੀ ਬਜਿੰਦਰ ਕੋਲੋਂ 24 ਜੂਨ ਨੂੰ ਇਕ ਮੋਬਾਇਲ ਫ਼ੋਨ ਅਤੇ ਨਕਦੀ ਬਰਾਮਦ ਹੋਈ ਸੀ।
ਨਿਰਪਾਲ ਸਿੰਘ ਅੱਜਕੱਲ੍ਹ ਬਰਨਾਲਾ ਜੇਲ੍ਹ ’ਚ ਤਾਇਨਾਤ ਸੀ ਅਤੇ ਉਸ ਨੂੰ ਮਾਨਸਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਪਿਛਲੇ ਸਾਲ 1 ਅਪ੍ਰੈਲ 2025 ਨੂੰ ਪਾਦਰੀ ਨੂੰ ਬਲਾਤਕਾਰ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਅਤੇ ਉਸ ਨੂੰ 1 ਲੱਖ ਰੁਪਏ ਜੁਰਮਾਨਾ ਵੀ ਲਗਾਇਆ ਗਿਆ ਸੀ। ਪਾਦਰੀ ਬਜਿੰਦਰ ਦੇ ਖ਼ਿਲਾਫ਼ 2018 ’ਚ ਮੋਹਾਲੀ ਦੇ ਜ਼ੀਰਕਪੁਰ ਪੁਲਿਸ ਥਾਣੇ ’ਚ ਬਲਾਤਕਾਰ, ਕੁੱਟਮਾਰ ਅਤੇ ਧਮਕੀ ਦੇਣ ਦਾ ਮਾਮਲਾ ਦਰਜ ਕੀਤਾ ਗਿਆ ਸੀ।