ਕੈਪਟਨ ਨੇ ਦੁਰਗਿਆਣਾ ਮੰਦਰ 'ਚ ਸ਼ੁਰੂ ਕਰਵਾਈ ਕਾਰ ਸੇਵਾ
ਅੰਮ੍ਰਿਤਸਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਵਿਖੇ ਨਤਮਸਕ ਹੋਏ। ਮੁੱਖ ਮੰਤਰੀ ਨੇ ਕਾਰ ਸੇਵਾ ਦਾ ਸ਼ੁੱਭ ਆਰੰਭ...
Captain Amarinder Singh performing Kar Sewa
ਅੰਮ੍ਰਿਤਸਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਅੰਮ੍ਰਿਤਸਰ ਦੇ ਦੁਰਗਿਆਣਾ ਮੰਦਰ ਵਿਖੇ ਨਤਮਸਕ ਹੋਏ। ਮੁੱਖ ਮੰਤਰੀ ਨੇ ਕਾਰ ਸੇਵਾ ਦਾ ਸ਼ੁੱਭ ਆਰੰਭ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਦੁਰਗਿਆਣਾ ਤੀਰਥ ਸਿਰਫ਼ ਲੋਕਾਂ ਲਈ ਸਿਰਫ਼ ਧਾਰਮਿਕ ਪੱਖੋਂ ਅਹਿਮ ਨਹੀਂ ਹੈ ਬਲਕਿ ਇਸ ਦਾ ਇਤਿਹਾਸਕ ਮਹੱਤਵ ਵੀ ਹੈ। ਕੈਪਟਨ ਨੇ ਕਿਹਾ ਕਿ 1925 ਵਿਚ ਮਦਨ ਮੋਹਨ ਮਾਲਵੀਆ ਨੇ ਚਾਹੇ ਇਸ ਨੂੰ ਵਰਤਮਾਨ ਸਰੂਪ ਦਿੱਤਾ ਪਰ ਇਹ ਰਮਾਇਣ ਕਾਲ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਤੀਰਥ ਕਮੇਟੀ ਨੂੰ ਵਿਕਾਸ ਲਈ ਇਕ ਕਰੋੜ ਦੀ ਰਕਮ ਦੇਣ ਦਾ ਐਲਾਨ ਕੀਤਾ। ਇਸ ਨਾਲ ਹੀ ਉਨ੍ਹਾਂ ਕਮੇਟੀ ਤਹਿਤ ਚੱਲ ਰਹੀ ਸ਼ਿਵਪੁਰੀ ਲਈ ਪੁੱਡਾ ਵੱਲੋਂ ਰਾਖਵੀਂ ਕੀਮਤ 'ਤੇ ਜ਼ਮੀਨ ਵੀ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ।