ਹਰਿਆਣਾ ਵਿਧਾਨ ਸਭਾ ਘੇਰਨ ਨਿਕਲੀਆਂ ਆਂਗਣਵਾੜੀ ਕਰਮੀਆਂ ਨੂੰ ਰਸਤੇ ਵਿਚ ਹੀ ਕੀਤਾ ਗਿਆ ਗਿ੍ਫ਼ਤਾਰ

ਏਜੰਸੀ

ਖ਼ਬਰਾਂ, ਪੰਜਾਬ

ਹਰਿਆਣਾ ਵਿਧਾਨ ਸਭਾ ਘੇਰਨ ਨਿਕਲੀਆਂ ਆਂਗਣਵਾੜੀ ਕਰਮੀਆਂ ਨੂੰ ਰਸਤੇ ਵਿਚ ਹੀ ਕੀਤਾ ਗਿਆ ਗਿ੍ਫ਼ਤਾਰ

image

ਯੂਨੀਅਨ ਦੀ ਕੌਮੀ ਪ੍ਰਧਾਨ ਊਸ਼ਾ ਰਾਣੀ ਤੇ ਜਨਰਲ ਸਕੱਤਰ ਏ.ਆਰ ਸਿੱਧੂ ਵੀ ਪੁਲਿਸ ਹਿਰਾਸਤ ਵਿਚ

ਚੰਡੀਗੜ੍ਹ, 3 ਮਾਰਚ (ਭੁੱਲਰ) : ਅੱਜ ਹਰਿਆਣਾ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਘੇਰਾਓ  ਲਈਸੂਬੇ ਭਰ ਚੋਂ ਨਿਕਲੀਆਂ ਸੈਂਕੜੇ ਆਂਗਣਵਾੜੀ ਕਰਮੀਆਂ ਨੂੰ  ਪੁਲਿਸ ਨੇ ਰਾਹਾਂ ਵਿਚ ਹੀ ਨਾਕਾਬੰਦੀਆਂ ਕਰਕੇ ਖਿਚ ਧੂਹ ਦੇ ਮਾਹੌਲ ਚ ਗਿਰਫ਼ਤਾਰ ਕਰ ਲਿਆ |ਇਸ ਕਾਰਨ ਚੰਡੀਗੜ੍ਹ ਨ ਪਹੁੰਚ ਸਕਣ ਕਰਨ ਘੇਰਾਓ ਦੀ ਯੋਜਨਾ ਫੇਲ ਹੋ ਗਈ |ਹਰਿਆਣਾ ਦੀਆਂ ਕਰਮੀਆਂ ਦੀ ਹਮਾਇਤ ਚ ਪਹੁੰਚੀਆਂ ਯੂਨੀਅਨ ਦੀ ਕੌਮੀ ਪ੍ਰਧਾਨ ਊਸ਼ਾ ਰਾਣੀ ਤੇ ਜਨਰਲ ਸਕੱਤਰ ਏ ਆਰ ਸਿੰਧੂ ਨੂੰ  ਵੀ ਪੁਲਿਸ ਨੇ ਹਿਰਾਸਤ ਚ ਲਿਆ ਹੈ | ਬੀਤੀ ਸ਼ਾਮ ਤੋਂ ਹੀ ਘੇਰਾਓ ਨੂੰ  ਨਾਕਾਮ ਕਰਨ ਲਈ ਪੁਲਿਸ ਨੇ ਗਿ੍ਫਤਾਰੀਆਂ ਸ਼ੁਰੂ ਕਰ ਦਿਤੀਆਂ ਸ਼ਨ | ਅੱਜ ਪੁਲਿਸ ਵਲੋਂ ਰਾਹਾਂ ਚ ਰੋਕੇ ਜਾਣ ਤੇ ਖਿੱਚ ਧੂਹ ਦਾ ਮਾਹੌਲ ਰਿਹਾ | ਕਈ ਮੁੱਖ ਮਾਰਗਾਂ ਉਪਰ ਪ੍ਰਦਾਸ਼ਨਕਾਰੀਆਂ ਨੇ ਪੁਲਸ ਕਾਰਵਾਈ ਦੇ ਵਿਰੋਧ ਚ ਜਾਮ ਵੀ ਲਾਏ | ਹਰਿਆਣਾ ਦੀਆਂ ਆਂਗਣਵਾੜੀ ਕਰਮੀ 85 ਦੀਨ ਤੋਂ ਆਪਣੀਆਂ ਤਨਖਾਹਾਂ ਚ ਵਾਧੇ ਲਈ ਹੜਤਾਲ ਕਰ ਰਹੀਆਂ ਹਨ |ਸਰਕਾਰ ਉਣ ਉਪਰ ਐਸਮਾ ਵਰਗੇ ਕਾਨੂੰਲਾਗੁ ਕੜਕੇ ਕਰਮੀਆਂ ਨੂੰ  ਨੌਕਰੀਆਂ ਤੋਂ ਬਾਹਰ ਕਰ ਰਹੀ ਹੈ |ਇਸਦੇ ਵਿਰੋਧ ਚ ਹੀ ਯੂਨੀਅਨ ਨੇ ਵਿਧਾਨ ਸਭਾ ਘੇਰਨ ਦਾ ਫੇਸਲੈ ਲਿਆ ਸੀ |
  ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ (ਸੀਟੂ) ਵੱਲੋਂ ਹਰਿਆਣਾ ਸਰਕਾਰ ਦੀ ਦਮਨਕਾਰੀ ਰਵਿਏ ਦੀ ਸਖਤ ਸ਼ਬਦਾਵਿੱਚ ਨਿਖੇਧੀ ਕਰਦੇ ਹੋਏ ਕਿਹਾ ਕਿ ਆਲ ਇੰਡੀਆ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਊਸ਼ਾ ਰਾਣੀ ਅਤੇ ਜਨਰਲ ਸਕੱਤਰ ਏ.ਆਰ.ਸਿੰਧੂ ਨੂੰ   ਬਿਨਾਂ ਸ਼ਰਤ ਤੁਰੰਤ ਰਿਹਾਅ ਕੀਤਾ ਜਾਵੇ ਅਤੇ ਆਂਗਣਵਾੜੀ ਵਰਕਰਾਂ ਹੈਲਪਰਾਂ ਦੀਆਂ  ਮੰਗਾਂ ਦਾ ਹੱਲ ਮੀਟਿੰਗ ਕਰ ਕੇ ਤੁਰੰਤ ਕੀਤਾ ਜਾਵੇ   |ਪ੍ਰੈੱਸ  ਨੂੰ  ਬਿਆਨ ਜਾਰੀ ਕਰਦੇ ਹੋਏ ਆਂਗਣਵਾੜੀ ਮੁਲਾਜਮ ਯੂਨੀਅਨ ਪੰਜਾਬ ਸੀਟੂ ਦੇ ਸੂਬਾ ਪ੍ਰਧਾਨ ਹਰਜੀਤ ਕੌਰ ਪੰਜੋਲਾ ਜਨਰਲ ਸਕੱਤਰ ਸੁਭਾਸ਼ ਰਾਣੀ ਵਿੱਤ ਸਕੱਤਰ ਅੰਮਿ੍ਤਪਾਲ ਕੌਰ  ਜੁਆਇੰਟ ਸਕੱਤਰ ਗੁਰਦੀਪ ਕੌਰ ਕਿ੍ਸ਼ਨਾ ਕੁਮਾਰੀ ਗੁਰਮੀਤ ਕੌਰ ਨੇ ਕਿਹਾ ਕਿ ਹਰਿਆਣਾ ਦੀਆਂ ਆਂਗਨਵਾੜੀ ਵਰਕਰ ਅਤੇ ਹੈਲਪਰ ਭੈਣਾਂ ਪਿਛਲੇ 84 ਦਿਨਾਂ ਤੋਂ ਲਗਾਤਾਰ ਸੰਘਰਸ਼ ਵਿੱਚ ਹਨ ਅਤੇ ਉਨ੍ਹਾਂ ਦੀਆਂ ਮੰਗਾਂ ਬਹੁਤ ਹੀ ਜਾਇਜ਼ ਅਤੇ ਹੱਕੀ ਹਨ ਅਤੇ ਸਰਕਾਰ ਦੁਆਰਾ ਮੰਨੀਆ ਹੋਈਆ ਹਨ | ਪਰ ਹਰਿਆਣਾ ਦੀ ਖੱਟੜ ਸਰਕਾਰ ਮੰਗਾਂ ਦੇ ਹੱਲ ਨਾ ਕੱਢ ਕੇ ਦਮਨਕਾਰੀ ਨੀਤੀਆਂ ਅਪਣਾ ਰਹੀ ਹੈ | ਸੰਘਰਸ਼ ਨੂੰ  ਦਬਾਅ ਵਾਸਤੇ ਰੋਜ਼ ਆਗੂਆ ਦੀਆ ਸੇਵਾਵਾਂ ਸਮਾਪਤ ਕੀਤੀਆਂ ਜਾ ਰਹੀਆਂ ਹਨ | ਕੇਸ ਦਰਜ ਕੀਤੇ ਜਾ ਰਹੇ ਹਨ ਜੋ ਲੋਕਤੰਤਰ ਅਧਿਕਾਰਾਂ ਦੀ ਹੱਤਿਆ ਹੈ | ਜਿਸ ਨਾਲ ਆਂਗਣਵਾੜੀ ਵਰਕਰ ਹੈਲਪਰ ਵਿੱਚ ਡਰ ਨਹੀਂ ਲੜਨ ਦਾ ਜਜਬਾ ਹੋਰ  ਪੈਦਾ ਹੋਇਆ ਹੈ ਅਤੇ ਇਸ ਦੇ ਲਈ ਹਰਿਆਣਾ ਸਰਕਾਰ ਨੂੰ  ਗੱਲਬਾਤ ਕੀਤੇ ਬਿਨਾਂ ਨਹੀਂ ਸਰੇਗਾ |