ਈ.ਡੀ. ਵਲੋਂ ਗਿ੍ਫ਼ਤਾਰ ਭੁਪਿੰਦਰ ਸਿੰਘ ਹਨੀ ਨੂੰ ਗੁਰੂ ਨਾਨਕ ਦੇਵ ਹਸਪਤਾਲ ਦਾਖ਼ਲ ਕਰਵਾਇਆ

ਏਜੰਸੀ

ਖ਼ਬਰਾਂ, ਪੰਜਾਬ

ਈ.ਡੀ. ਵਲੋਂ ਗਿ੍ਫ਼ਤਾਰ ਭੁਪਿੰਦਰ ਸਿੰਘ ਹਨੀ ਨੂੰ ਗੁਰੂ ਨਾਨਕ ਦੇਵ ਹਸਪਤਾਲ ਦਾਖ਼ਲ ਕਰਵਾਇਆ

image

ਪੁਲਿਸ ਰਿਮਾਂਡ ਦੌਰਾਨ ਭਾਰੀ ਤਸ਼ੱਦਦ ਕੀਤਾ ਗਿਆ : ਹਨੀ

ਅੰਮਿ੍ਤਸਰ, 3 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ) : ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਣੇਵੇਂੇ ਭੁਪਿੰਦਰ ਸਿੰਘ ਹਨੀ ਜੋ ਕਿ ਈਡੀ ਵਲੋਂ ਮਾਈਨਿੰਗ ਮਾਮਲੇ 'ਚ ਕਪੂਰਥਲਾ ਦੀ ਜੇਲ 'ਚ ਬੰਦ ਹੈ | ਉਸ ਨੂੰ  ਅੱਜ ਦਿਲ 'ਚ ਭਾਰੀ ਦਰਦ ਉਠਣ ਤੇ ਕਪੂਰਥਲਾ ਦੀ ਜੇਲ 'ਚੋਂ ਅੰਮਿ੍ਤਸਰ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਗੁਰੂ ਨਾਨਕ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ |
ਇਸ ਮੌਕੇ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ 'ਚ ਘਿਰੇ ਹਨੀ ਨੇ ਮੀਡੀਆ ਨੂੰ  ਸੰਖੇਪ 'ਚ ਵਾਰ–ਵਾਰ ਪੁੱਛਣ ਤੇ ਦਸਿਆ ਕਿ ਛਾਤੀ 'ਚ ਦਰਦ ਕਾਰਨ ਮੈਨੂੰ ਇਥੇ ਲਿਆਂਦਾ ਗਿਆ ਹੈ ਅਤੇ ਪੁਲਿਸ ਰਿਮਾਂਡ ਦੌਰਾਨ ਭਾਰੀ ਤਸ਼ੱਦਦ ਵੀ ਕੀਤਾ ਗਿਆ | ਅਧਿਕਾਰੀ ਨੇ ਦਸਿਆ ਕਿ ਮਾਹਰ ਡਾਕਟਰਾਂ ਤੋਂ ਹਨੀ ਦੇ ਸਾਰੇ ਟੈਸਟ ਕਰਵਾਉਣ ਲਈ ਲਿਆਂਦਾ ਗਿਆ ਹੈ  | ਪੁਲਿਸ ਅਧਿਕਾਰੀ ਨੇ ਦਸਿਆ ਕਿ ਹਨੀ ਦੀ ਤਬੀਅਤ ਕੁੱਝ ਦਿਨ ਪਹਿਲਾਂ ਖ਼ਰਾਬ ਹੋਣ ਤੇ ਉਸ ਦਾ ਕਪੂਰਥਲਾ ਦੇ ਸਿਵਲ ਹਸਪਤਾਲ ਵਿਖੇ ਇਲਾਜ ਚੱਲ ਰਿਹਾ ਸੀ ਪਰ ਦਿਲ 'ਚ ਦਰਦ ਹੋਣ ਅਤੇ ਬਲੱਡ ਪ੍ਰੈਸ਼ਰ ਜ਼ਿਆਦਾ ਵਧਣ ਕਾਰਨ, ਡਾਕਟਰਾਂ ਵਲੋਂ ਅੰਮਿ੍ਤਸਰ ਦੇ ਗੁਰੂ ਨਾਨਕ ਹਸਪਤਾਲ ਲਈ ਭੇਜ ਦਿਤਾ ਹੈ | ਜ਼ਿਕਰਯੋਗ ਹੈ ਕਿ ਭੁਪਿੰਦਰ ਸਿੰਘ ਹਨੀ ਰੇਤ ਮਾਈਨਿੰਗ ਅਤੇ ਘਰ ਈਡੀ ਵਲੋਂ ਛਾਪੇਮਾਰੀ ਦੌਰਾਨ ਕਰੋੜਾਂ ਦੀ ਨਕਦੀ, ਸੋਨੇ ਆਦਿ ਦੇ ਦੋਸ਼ਾਂ ਹੇਠ ਗਿ੍ਫ਼ਤਾਰ ਚੱਲ ਰਿਹਾ ਹੈ  |

ਕੈਪਸ਼ਨ-ਏ ਐਸ ਆਰ ਬਹੋੜੂ— 3— 4— ਭੁਪਿੰਦਰ ਸਿੰਘ ਹਨੀ ਨੂੰ  ਅੰਮਿ੍ਤਸਰ ਵਿਖੇ ਪੁਲਿਸ ਅਧਿਕਾਰੀ ਹਸਪਤਾਲ ਲਿਜਾਣ ਮੌਕੇ |