ਮਨੀਸ਼ ਤਿਵਾੜੀ ਨੇ ਅਪਣੀ ਹੀ ਪਾਰਟੀ ਦੇ ਆਗੂਆਂ 'ਤੇ ਚੱੁਕੇ ਸਵਾਲ

ਏਜੰਸੀ

ਖ਼ਬਰਾਂ, ਪੰਜਾਬ

ਮਨੀਸ਼ ਤਿਵਾੜੀ ਨੇ ਅਪਣੀ ਹੀ ਪਾਰਟੀ ਦੇ ਆਗੂਆਂ 'ਤੇ ਚੱੁਕੇ ਸਵਾਲ

image

'ਸਾਡੇ ਬੱਚੇ ਯੂਕਰੇਨ 'ਚ ਸੰਕਟ ਵਿਚ ਹਨ, ਪਰ ਸਾਡੇ ਮੁੱਖ ਮੰਤਰੀ, ਪਾਰਟੀ ਪ੍ਰਧਾਨ ਤੇ ਹੋਰ ਆਗੂ ਨਜ਼ਰ ਹੀ ਨਹੀਂ ਆ ਰਹੇ'

ਚੰਡੀਗੜ੍ਹ, 3 ਮਾਰਚ (ਭੁੱਲਰ) : ਸੀਨੀਅਰ ਕਾਂਗਰਸ ਆਗੂ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਯੂਕਰੇਨ ਵਿਚ ਫਸੇ ਪੰਜਾਬ ਦੇ ਵਿਦਿਆਰਥੀਆਂ ਦੇ ਮੁੱਦੇ ਨੂੰ  ਲੈ ਕੇ ਅਪਣੀ ਹੀ ਸੂਬੇ ਦੀ ਸਰਕਾਰ ਸਰਕਾਰ ਦੇ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਉਪਰ ਨਿਸ਼ਾਨਾ ਸਾਧਿਆ ਹੈ | ਉਨ੍ਹਾਂ ਟਵੀਟ ਕਰ ਕੇ ਸਵਾਲ ਚੁੱਕਦਿਆਂ ਅੱਜ ਕਿਹਾ ਕਿ ਇਸ ਸੰਕਟ ਦੀ ਘੜੀ 'ਚ ਸਾਡੇ ਮੁੱਖ ਮੰਤਰੀ, ਪੰਜਾਬ ਕਾਂਗਰਸ ਪ੍ਰਧਾਨ ਅਤੇ ਹੋਰ ਪ੍ਰਮੁੱਖ ਆਗੂ ਕਿਥੇ ਹਨ? ਉਨ੍ਹਾਂ ਕਿਹਾ ਕਿ ਸਿਰਫ਼ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰ ਹੀ ਵਿਦਿਆਰਥੀਆਂ ਦੀ ਵਾਪਸੀ ਲਈ ਯਤਨ ਕਰ ਰਹੇ ਹਨ ਤੇ ਬੀਤੇ ਦਿਨੀ ਕੇਂਦਰੀ ਮੰਤਰੀ ਨਾਲ ਵੀ ਮੁਲਾਕਾਤ ਕੀਤੀ ਹੈ ਪਰ ਪੰਜਾਬ ਦੇ ਸਾਰੇ ਵੱਡੇ ਕਾਂਗਰਸੀ ਆਗੂ ਚੁੱਪ ਹਨ | ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਸਾਡੇ ਬੱਚਿਆਂ ਦੀ ਯੂਕਰੇਨ 'ਚ ਜ਼ਿੰਦਗੀ ਖ਼ਤਰੇ ਹੈ ਪਰ ਪੰਜਾਬ ਕਾਂਗਰਸ ਦੇ ਸਾਰੇ ਮਹਾਨ ਆਗੂ ਕਿਤੇ ਨਜ਼ਰ ਨਹੀਂ ਆ ਰਹੇ | ਉਨ੍ਹਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੋਂ ਇਲਾਵਾ ਸੁਨੀਲ ਜਾਖੜ ਤੇ ਹਰੀਸ਼ ਚੌਧਰੀ ਨੂੰ  ਵੀ ਨਾਂ ਲੈ ਕੇ ਇਹ ਸਵਾਲ ਪੁੱਛਿਆ ਹੈ | ਉਨ੍ਹਾਂ ਪੁੱਛਿਆ ਕਿ 'ਸ਼ਕਤੀ 'ਚ ਹੋਣ ਸਮੇਂ' ਹੀ ਸੱਭ ਕੁੱਝ ਹੁੰਦਾ ਹੈ?