ਈਸੇਵਾਲ ਸਮੂਹਿਕ ਬਲਾਤਕਾਰ ਮਾਮਲੇ ਨੂੰ ਲੈ ਕੇ ਰਵਨੀਤ ਬਿੱਟੂ ਦਾ ਟਵੀਟ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਹ ਸਾਰੇ ਅਪਰਾਧੀਆਂ ਲਈ ਚੇਤਾਵਨੀ ਹੈ ਕਿ ਉਹ ਆਪਣੇ ਪਾਪਾਂ ਤੋਂ ਬਚ ਨਹੀਂ ਸਕਦੇ

Ravneet Bittu

 

ਲੁਧਿਆਣਾ - ਅੱਜ ਬਹੁਚਰਚਿਤ ਕੇਸ ਈਸੇਵਾਲ ਗੈਂਗਰੇਪ ਮਾਮਲੇ ਵਿਚ 6 ਦੋਸ਼ੀਆਂ ਨੂੰ ਸਜ਼ਾ ਸੁਣਾਈ ਗਈ। ਇਹ ਸਜ਼ਾ ਸੁਣਾਉਣ ਤੋਂ ਬਾਅਦ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਟਵੀਟ ਕਰ ਕੇ ਲਿਖਿਆ ਹੈ ਕਿ ''ਅੱਜ ਈਸੇਵਾਲ ਸਮੂਹਿਕ ਬਲਾਤਕਾਰ ਕਾਂਡ ਦੇ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜਿਸ ਤਰੀਕੇ ਨਾਲ ਜਾਂਚ ਕੀਤੀ ਗਈ ਅਤੇ ਲੁਧਿਆਣਾ ਪੁਲਿਸ ਵੱਲੋਂ ਸਬੂਤ ਪੇਸ਼ ਕੀਤੇ ਗਏ ਉਸ ਦੀ ਮਾਣਯੋਗ ਅਦਾਲਤ ਵੱਲੋਂ ਸ਼ਲਾਘਾ ਕੀਤੀ ਗਈ ਅਤੇ ਪੀੜਤ ਨੂੰ ਜਲਦੀ ਇਨਸਾਫ਼ ਦਿਵਾਉਣ ਵਿਚ ਮਦਦ ਕੀਤੀ ਗਈ।

 

 

ਜੁਰਮ ਨੂੰ ਦੇਖਦੇ ਹੋਏ ਇਸ ਕੇਸ ਵਿਚ ਇੱਕ ਨਾਬਾਲਗ ਅਪਰਾਧੀ ਨੂੰ ਬਾਲਗ ਮੰਨ ਕੇ ਮੁਕੱਦਮਾ ਚਲਾਇਆ ਗਿਆ ਸੀ।  ਇਹ ਸਾਰੇ ਅਪਰਾਧੀਆਂ ਲਈ ਚੇਤਾਵਨੀ ਹੈ ਕਿ ਉਹ ਆਪਣੇ ਪਾਪਾਂ ਤੋਂ ਬਚ ਨਹੀਂ ਸਕਦੇ।'' ਦੱਸ ਦਈਏ ਕਿ ਅੱਜ ਲੁਧਿਆਣਾ ਕੋਰਟ ਨੇ ਈਸੇਵਾਲ ਗੈਂਗਰੇਪ ਮਾਮਲੇ ਵਿਚ 6 ਦੋਸ਼ੀਆਂ ਨੂੰ ਸਜ਼ਾ ਸੁਣਾ ਦਿੱਤੀ ਹੈ। ਇਹਨਾਂ 6 ਦੋਸ਼ੀਆਂ ਵਿਚੋਂ 5 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਅਤੇ ਇਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ ਤੇ ਇਸ ਵਿਚੋਂ ਇਕ ਦੋਸ਼ੀ ਨਾਬਾਲਗ ਸੀ ਜਿਸ ਨੂੰ 20 ਸਾਲ ਦੀ ਸਜ਼ਾ ਤੇ 50 ਹਜ਼ਾਰ ਦਾ ਜੁਰਮਾਨਾ ਲਗਾਇਆ ਗਿਆ ਹੈ।