ਡੇਰਾਬੱਸੀ : ਸੜਕ ’ਤੇ ਖੜ੍ਹੇ ਨੌਜਵਾਨ ਨੂੰ ਟੈਂਕਰ ਨੇ ਕੁਚਲਿਆ, ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ

ਏਜੰਸੀ

ਖ਼ਬਰਾਂ, ਪੰਜਾਬ

ਵਿਦੇਸ਼ ਜਾਣ ਦੀ ਕਰ ਰਿਹਾ ਸੀ ਤਿਆਰੀ

photo

 

ਡੇਰਾਬੱਸੀ : ਟੈਂਕਰ ਦੀ ਲਪੇਟ ਵਿਚ ਆ ਜਾਣ ਕਾਰਨ 18 ਸਾਲਾ ਨੌਜਵਾਨ ਦੀ ਮੌਕੇ ’ਤੇ ਹੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਕਰਨ ਸਿੰਘ ਵੱਜੋਂ ਹੋਈ ਹੈ।

ਮ੍ਰਿਤਕ ਕਰਨ ਸਿੰਘ ਚੰਡੀਗੜ੍ਹ 'ਚ ਆਈਲੈਟਸ ਕਰ ਰਿਹਾ ਸੀ। ਉਸ ਦੇ ਪਿਤਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਹ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ। ਉਹ ਆਪਣੀਆਂ ਕਲਾਸਾਂ ਲਾ ਕੇ ਵਾਪਸ ਪਿੰਡ ਆ ਰਿਹਾ ਸੀ। ਉਸ ਦਾ ਤਾਇਆ ਦਵਿੰਦਰ ਸਿੰਘ ਉਸ ਨੂੰ ਡੇਰਾਬੱਸੀ ਤੋਂ ਸੈਦਪੁਰਾ ਮੋਟਰਸਾਈਕਲ ’ਤੇ ਲੈ ਗਿਆ ਸੀ ਅਤੇ ਉਹ ਸਟੇਸ਼ਨਰੀ ਲੈਣ ਲਈ ਦੁਕਾਨਾਂ ਦੇ ਬਾਹਰ ਖੜ੍ਹਾ ਸੀ।

ਇਹ ਖ਼ਬਰ ਵੀ ਪੜ੍ਹੋ :ਪ੍ਰੀਖਿਆਵਾਂ ਦੇ ਦਿਨਾਂ 'ਚ ਸਿਹਤ ਦਾ ਧਿਆਨ ਰੱਖਣ ਲਈ ਇਨ੍ਹਾ ਗੱਲਾਂ ਨੂੰ ਰੱਖੋ ਯਾਦ! 

ਇਸੇ ਦੌਰਾਨ ਸ਼ਾਮ ਕਰੀਬ 7.30 ਵਜੇ ਬਰਵਾਲਾ ਵੱਲ ਜਾ ਰਹੇ ਦੇਹਰਾਦੂਨ ਨੰਬਰ ਪਲੇਟ ਵਾਲੇ ਆਕਸੀਜਨ ਟੈਂਕਰ ਨੇ ਕਰਨ ਨੂੰ ਆਪਣੀ ਲਪੇਟ 'ਚ ਲੈ ਲਿਆ। ਟੈਂਕਰ ਦਾ ਟਾਇਰ ਉਸ ਦੇ ਢਿੱਡ ਉਪਰੋਂ ਲੰਘ ਗਿਆ। ਰਾਹਗੀਰਾਂ ਨੇ ਉਸ ਨੂੰ ਡੇਰਾਬੱਸੀ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰ ਨੇ ਕਰਨ ਨੂੰ ਮ੍ਰਿਤਕ ਕਰਾਰ ਦਿੱਤਾ। 

ਇਹ ਖ਼ਬਰ ਵੀ ਪੜ੍ਹੋ :ਕਰਜ਼ੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਨੌਜਵਾਨ ਨੇ ਫ਼ਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ

ਉਸ ਦੇ ਪਿਤਾ ਨੇ ਵਿਦੇਸ਼ ਜਾਣ ਲਈ ਕੁੱਝ ਮਹੀਨੇ ਪਹਿਲਾਂ ਸੈਦਪੁਰਾ ਸਥਿਤ ਆਪਣਾ ਪਲਾਟ ਵੇਚ ਕੇ 18 ਲੱਖ ਰੁਪਏ ਇਕੱਠੇ ਕੀਤੇ ਸਨ ਪਰ ਇਕਲੌਤੇ ਪੁੱਤਰ ਦੀ ਮੌਤ ਨਾਲ ਸਾਰੀਆਂ ਤਿਆਰੀਆਂ ਅਤੇ ਸੁਫ਼ਨੇ ਮਿੱਟੀ ਵਿਚ ਮਿਲ ਗਏ। 

ਇਹ ਖ਼ਬਰ ਵੀ ਪੜ੍ਹੋ :ਡੇਰਾਬੱਸੀ : ਸੜਕ ’ਤੇ ਖੜ੍ਹੇ ਨੌਜਵਾਨ ਨੂੰ ਟੈਂਕਰ ਨੇ ਕੁਚਲਿਆ, ਮਾਪਿਆਂ ਦਾ ਇਕਲੌਤਾ ਪੁੱਤ ਸੀ ਮ੍ਰਿਤਕ

ਜਾਂਚ ਅਧਿਕਾਰੀ ਏ. ਐੱਸ. ਆਈ. ਸਤਵੀਰ ਸਿੰਘ ਅਨੁਸਾਰ ਪੁਲਿਸ ਨੇ ਦਵਿੰਦਰ ਸਿੰਘ ਦੇ ਬਿਆਨਾਂ ’ਤੇ ਟੈਂਕਰ ਚਾਲਕ ਨੂੰ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।