ਮੁੱਖ ਮੰਤਰੀ ਭਗਵੰਤ ਮਾਨ ਨੇ ਸਮੂਹ ਪੰਜਾਬੀਆਂ ਨੂੰ ਦਿੱਤੀ ਹੋਲੀ ਦੀ ਵਧਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ : ਇਹ ਤਿਉਹਾਰ ਤੁਹਾਡੇ ਜੀਵਨ ’ਚ ਖੁਸ਼ੀਆਂ ਦੇ ਸਭ ਰੰਗ ਲੈ ਕੇ ਆਵੇ

Chief Minister Bhagwant Mann extends Holi greetings to all Punjabis

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਮੂਹ ਪੰਜਾਬ ਵਾਸੀਆਂ ਅਤੇ ਦੇਸ਼ ਵਾਸੀਆਂ ਨੂੰ ਰੰਗਾਂ ਦੇ ਤਿਉਹਾਰ ਹੋਲੀ ਦੀਆਂ ਲੱਖ-ਲੱਖ ਮੁਬਾਰਕਾਂ ਦਿੱਤੀਆਂ । ਉਨ੍ਹਾਂ ਕਿਹਾ ਕਿ ਪਰਮਾਤਮਾ ਅੱਗੇ ਅਰਦਾਸ ਹੈ ਕਿ ਇਹ ਤਿਉਹਾਰ ਤੁਹਾਡੇ ਜੀਵਨ 'ਚ ਖੁਸ਼ੀਆਂ ਦੇ ਸਭ ਰੰਗ ਲੈ ਕੇ ਆਵੇ’’। ਉਨ੍ਹਾਂ ਕਿਹਾ ਕਿਹਾ ਰੰਗਾਂ ਦੇ ਇਸ ਤਿਉਹਾਰ ਨੂੰ ਸਭ ਰਲ-ਮਿਲ ਕੇ ਮਨਾਓ। ਤਿਉਹਾਰ ਨੂੰ ਸਾਨੂੰ ਪਿਆਰ-ਸਦਭਾਵਨਾ ਅਤੇ ਏਕਾ ਦਾ ਸੁਨੇਹਾ ਦਿੰਦੇ ਹਨ। ਤਿਉਹਾਰਾਂ ਨਾ ਸਾਡੇ ਜੀਵਨ ਅਤੇ ਸਮਾਜ ’ਚ ਏਕਾ ਮਜ਼ਬੂਤ ਹੁੰਦਾ ਹੈ।