ਲਵੀ ਦਿਉੜਾ ਦੇ ਕਤਲ ਦੀਆਂ ਤਾਰਾਂ ਜੁੜੀਆਂ ਅੰਮ੍ਰਿਤਸਰ ਜੇਲ ਨਾਲ
15 ਜੁਲਾਈ ਨੂੰ ਦੇਰ ਸ਼ਾਮ ਸਥਾਨਕ ਬਾਜਾ ਸੜਕ 'ਤੇ ਲੱਗੀ ਸਰਕਸ 'ਚ ਗੋਲੀਆਂ ਮਾਰ ਕੇ ਮਾਰੇ ਗਏ ਗੈਂਗਸਟਰ ਲਵੀ ਦਿਉੜਾ ਦੇ ਕਤਲ ਨਾਲ ਸਬੰਧਤ ਕੁੱਝ ਗੈਂਗਸਟਰਾਂ ਨੂੰ ਕੋਟਕਪੂਰਾ..
ਕੋਟਕਪੂਰਾ, 22 ਜੁਲਾਈ (ਗੁਰਿੰਦਰ ਸਿੰਘ) : 15 ਜੁਲਾਈ ਨੂੰ ਦੇਰ ਸ਼ਾਮ ਸਥਾਨਕ ਬਾਜਾ ਸੜਕ 'ਤੇ ਲੱਗੀ ਸਰਕਸ 'ਚ ਗੋਲੀਆਂ ਮਾਰ ਕੇ ਮਾਰੇ ਗਏ ਗੈਂਗਸਟਰ ਲਵੀ ਦਿਉੜਾ ਦੇ ਕਤਲ ਨਾਲ ਸਬੰਧਤ ਕੁੱਝ ਗੈਂਗਸਟਰਾਂ ਨੂੰ ਕੋਟਕਪੂਰਾ ਪੁਲਿਸ ਨੇ ਪੇਸ਼ੀ ਵਾਰੰਟ 'ਤੇ ਲਿਆਉਣ ਦਾ ਫ਼ੈਸਲਾ ਕੀਤਾ ਹੈ।
ਪਤਾ ਲੱਗਾ ਹੈ ਕਿ ਲਵੀ ਦਿਉੜਾ ਦੇ ਕਤਲ ਦੇ ਮਾਮਲੇ ਦੀਆ ਤਾਰਾਂ ਅੰਮ੍ਰਿਤਸਰ ਜੇਲ 'ਚ ਬੰਦ ਗੈਂਗਸਟਰ ਜਗਦੀਪ ਸਿੰਘ ਜੱਗੂ ਭਗਵਾਨਪੁਰੀਆ ਨਾਲ ਜੁੜ ਗਈਆਂ ਹਨ ਅਤੇ ਇਸ ਹਤਿਆਂ ਕਾਂਡ 'ਚ ਸ਼ਮੂਲੀਅਤ ਦੇ ਸ਼ੱਕ ਕਾਰਨ ਕੋਟਕਪੂਰਾ ਪੁਲਿਸ ਨੇ ਜੱਗੂ ਨੂੰ ਪੇਸ਼ੀ ਵਰੰਟ 'ਤੇ ਲਿਆਉਣ ਦੀ ਤਿਆਰੀ ਕਰ ਲਈ ਹੈ।
ਪੁਲਿਸ ਨੇ ਘਟਨਾ ਸਮੇਂ ਮੌਜੂਦ ਚਸ਼ਮਦੀਦਾਂ ਤੋਂ ਕੀਤੀ ਪੁੱਛ-ਪੜਤਾਲ ਤੋਂ ਬਾਅਦ ਅੰਮ੍ਰਿਤਸਰ ਜੇਲ 'ਚ ਬੰਦ ਪੰਜਾਬ ਦੇ ਨਾਮੀ ਗੈਂਗਸਟਰਾਂ ਸਮੇਤ ਤਿੰਨ ਵੱਡੇ ਗੈਂਗਸਟਰਾਂ ਨੂੰ ਵੀ ਮਾਮਲੇ 'ਚ ਸ਼ਾਮਲ ਕੀਤਾ ਹੈ। ਲਗਾਤਾਰ 7 ਦਿਨਾਂ ਤੋਂ ਚੱਲ ਰਹੀ ਜਾਂਚ ਦੌਰਾਨ ਭਾਵੇਂ ਪੁਲਿਸ ਅਜੇ ਤਕ ਇਕ ਵੀ ਨਾਮਜ਼ਦ ਹਤਿਆਰੇ ਤਕ ਨਹੀਂ ਪਹੁੰਚ ਸਕੀ ਪਰ ਘਟਨਾ ਸਮੇਂ ਲਵੀ ਦਿਉੜਾ ਦੇ ਨਾਲ ਮੇਲਾ ਵੇਖਣ ਗਏ ਉਸ ਦੇ ਸਾਥੀ ਕੋਲੋਂ ਕੀਤੀ ਪੁੱਛ-ਪੜਤਾਲ ਤੋਂ ਬਾਅਦ ਪੁਲਿਸ ਨੇ ਪਹਿਲਾਂ ਤੋਂ ਦਰਜ ਮਾਮਲੇ 'ਚ ਜਗਦੀਪ ਉਰਫ਼ ਜੱਗੂ, ਚੰਡੀਗੜ੍ਹ ਦੇ ਵਸਨੀਕ ਸੰਪਤ ਨਹਿਰਾ ਅਤੇ ਹਰਿਆਣੇ ਦੇ ਸ਼ਹਿਰ ਭਿਵਾਨੀ ਦੇ ਵਾਸੀ ਦੀਪਕ ਕੁਮਾਰ ਟੀਨੂੰ ਨੂੰ ਵੀ ਮਾਮਲੇ 'ਚ ਨਾਮਜ਼ਦ ਕੀਤਾ ਹੈ। ਸੰਪਤ ਨਹਿਰਾ ਨਾਮਵਰ ਗੈਂਗਸਟਰ ਲਾਰੰਸ ਬਿਸ਼ਨੋਈ ਦਾ ਕਰੀਬੀ ਮੰਨਿਆ ਜਾਂਦਾ ਹੈ ਜਦਕਿ ਦੀਪਕ ਕੁਮਾਰ ਟੀਨੂੰ ਪਿਛਲੇ ਮਹੀਨੇ 17 ਜੂਨ ਨੂੰ ਅੰਬਾਲਾ ਜੇਲ 'ਚੋਂ ਐਮ.ਆਰ.ਆਈ. ਕਰਵਾਉਣ ਲਈ ਪੰਚਕੂਲਾ ਦੇ ਸਿਵਲ ਹਸਪਤਾਲ 'ਚ ਲਿਆÀੁਂਦੇ ਸਮੇਂ ਫ਼ਰਾਰ ਹੋ ਗਿਆ ਸੀ।
ਸਥਾਨਕ ਸਿਟੀ ਥਾਣੇ ਦੇ ਮੁਖੀ ਮੁਖਤਿਆਰ ਸਿੰਘ ਨੇ ਜਗਦੀਪ ਸਿੰਘ ਜੱਗੂ ਨੂੰ ਅੰਮ੍ਰਿਤਸਰ ਜੇਲ 'ਚੋਂ ਪੇਸ਼ੀ ਵਾਰੰਟ 'ਤੇ ਲਿਆਉਣ ਦੀ ਪੁਸ਼ਟੀ ਕੀਤੀ। ਉਨ੍ਹਾਂ ਦਸਿਆ ਕਿ ਲਵੀ ਹੱਤਿਆ ਕਾਂਡ ਤੋਂ ਬਾਅਦ ਸੋਸ਼ਲ ਮੀਡੀਏ 'ਚ ਚੱਲ ਰਹੀ ਆਡੀਉ ਤੇ ਵੀਡੀਉ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਗੈਂਗਸਟਰਾਂ ਨੇ ਸੋਸ਼ਲ ਮੀਡੀਆ 'ਚ ਕਤਲ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਲਈ ਹੈ।