ਪਾਰਕਾਂ ਦਾ ਸੁੰਦਰੀਕਰਨ ਹੈ ਵਾਰਡ ਨੰ. 10 ਦੇ ਬਾਸ਼ਿੰਦਿਆਂ ਦੀ ਚਿਰੋਕਣੀ ਮੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਵਾਰਡ ਨੰਬਰ 10 ਦ ਵਸਿੰਦਿਆਂ ਦੀ ਚਿਰਕੋਣੀ ਮੰਗ ਹੈ ਕਿ ਵਾਰਡ ਅੰਦਰਲੇ ਪਾਰਕਾਂ ਵਿਚਲੇ ਦਰਖਤਾਂ ਦੀ ਛਗਾਂਈ ਹੋਵੇ, ਫੁੱਲਾਂ ਵਾਲੇ ਪੌਦੇ ਲਗਾ ਬਕਾਇਦਾ ਉਨ੍ਹਾਂ ਦੀ ਸਾਂਭ..

Park

ਐਸ.ਏ.ਐਸ. ਨਗਰ, 23 ਜੁਲਾਈ (ਪਰਦੀਪ ਸਿੰਘ ਹੈਪੀ): ਵਾਰਡ ਨੰਬਰ 10 ਦ ਵਸਿੰਦਿਆਂ ਦੀ ਚਿਰਕੋਣੀ ਮੰਗ ਹੈ ਕਿ ਵਾਰਡ ਅੰਦਰਲੇ ਪਾਰਕਾਂ ਵਿਚਲੇ ਦਰਖਤਾਂ ਦੀ ਛਗਾਂਈ ਹੋਵੇ, ਫੁੱਲਾਂ ਵਾਲੇ ਪੌਦੇ ਲਗਾ ਬਕਾਇਦਾ ਉਨ੍ਹਾਂ ਦੀ ਸਾਂਭ ਸੰਭਾਲ ਲਗਾਤਾਰ ਹੁੰਦੇ ਰਹੇ, ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।
ਇਹ ਗੱਲ ਵਾਰਡ ਨੰਬਰ 10 ਤੋਂ ਲਗਾਤਾਰ ਦੂਜੀ ਵਾਰ ਕੌਂਸਲਰ ਬਣੇ ਬੀਬੀ ਕੁਲਦੀਪ ਕੌਰ ਕੰਗ ਨੇ ਕਹੀ। ਅਕਾਲੀ ਕੌਂਸਲਰ ਦੇ ਨਾਲ ਨਾਲ ਇਸਤਰੀ ਅਕਾਲੀ ਦਲ ਜ਼ਿਲ੍ਹਾ ਮੋਹਾਲੀ ਦੇ ਪ੍ਰਧਾਨ ਅਤੇ ਚਾਈਲਡ ਰਾਈਟ ਪ੍ਰੋਟੈਕਸ਼ਨ ਕਮਿਸ਼ਨ ਆਫ਼ ਪੰਜਾਬ ਦੇ ਮੈਂਬਰ ਤੇ ਤੌਰ 'ਤੇ ਕਾਰਜਸ਼ੀਲ ਬੀਬੀ ਕੁਲਦੀਪ ਕੌਰ ਕੰਗ ਵਾਰਡ ਦੀ ਸਥਿਤੀ ਬਿਆਨਦਿਆਂ ਕਿਹਾ ਕਿ ਬਤੌਰ ਕੌਂਸਲਰ ਦੂਜੇ ਕਾਰਜਕਾਲ ਦੌਰਾਨ ਹੁਣ ਵਾਰਡ ਦਾ ਕੰਮ ਕਰਵਾਉਣ ਵਿਚ ਜ਼ਿਆਦਾ ਦਿਕਤ ਆ ਰਹੀ ਹੈ। ਕਿਉਂਕਿ ਮੋਹਾਲੀ ਹਲਕੇ ਦੇ ਵਿਧਾਇਕ ਬਲਵੀਰ ਸਿੰਘ  ਸਿੱਧੂ ਅਤੇ ਮੇਅਰ ਨਗਰ ਨਿਗਮ ਮੋਹਾਲੀ ਕੁਲਵੰਤ ਸਿੰਘ ਵਿਚ ਅੰਦਰੂਨੀ ਕਾਟੋਕਲੇਸ਼ ਚੱਲ ਰਿਹਾ ਹੈ। ਪਰ ਦੋਵੇਂ ਆਗੂਆਂ ਨੂੰ ਸੱਭ ਤੋਂ ਪਹਿਲਾਂ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਹੀ ਕਰਵਾਉਣ ਵਿਚ ਦਿਲਚਸਪੀ ਲੈਣੀ ਚਾਹੀਦੀ ਹੈ। ਵਿਕਾਸ ਕੰਮ ਸਿਰਫ਼ ਬਿਆਨਬਾਜ਼ੀ ਤਕ ਹੀ ਸੀਮਤ ਨਾ ਰੱਖੇ ਜਾਣ।
ਇਸਤਰੀ ਅਕਾਲੀ ਦਲ ਜ਼ਿਲ੍ਹਾ ਪ੍ਰਧਾਨ ਬੀਬੀ ਕੁਲਦੀਪ ਕੌਰ ਕੰਗ ਵਾਰਡ ਨੰਬਰ 10 'ਚੋਂ 917 ਵੋਟਾਂ ਦੇ ਫ਼ਰਕ ਨਾਲ ਅਪਣੇ ਵਿਰੋਧੀ ਨੂੰ ਹਰਾ ਕੇ ਚੋਣ ਜਿੱਤੇ ਸਨ ਜੋ ਕਿ ਸਾਰੇ 50 ਕੌਂਸਲਰਾਂ ਦੀ ਜਿੱਤ ਦੇ ੰਅੰਕੜੇ 'ਚੋਂ ਵਧ ਹੇ। ਕੰਗ ਨੇ ਦਸਿਆ ਕਿ ਉਨ੍ਹਾਂ ਵਾਰਡ 'ਚ 24 ਲੱਖ ਦੇ ਕਰੀਬ ਪੇਬਰ ਬਲਾਕ ਲਗਾਏ ਹਨ, ਬੋਗਨਬਿਲਾਂ ਪਾਰਕ ਵਿਚ 12 ਲੱਖ ਦੇ ਕਰੀਬ ਲਾਗਤ ਨਾਲ 2016 ਹ'ਚ ਲਾਇਬ੍ਰੇਰੀ ਬਣਾਈ ਗਈ, ਜਿਸ ਦੇ ਕਾਰਪੋਰੇਸ਼ਨ ਅੰਦਰ ਆਉਣ ਤੋਂ ਬਾਅਦ ਬਕਾਇਦਾ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਲਾਇਬ੍ਰੇਰੀ ਨਾਲ ਸਬੰਧਤ ਕਮੇਟੀ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਦਸਿਆ ਕਿ ਵਾਰਡ ਵਿਚ ਸਥਿਤ ਇਕ ਕਨਾਲ ਦੀਆਂ ਕੋਠੀਆਂ 'ਚ 7 ਲੱਖ ਰੁਪਏ ਖ਼ਰਚ ਕਰ ਕੇ ਸੜਕਾਂ 'ਤੇ ਪ੍ਰੀਮਿਕਸ ਪਵਾਇਆ ਗਿਆ ਹੈ।
ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਹੋਵੇ ਸਥਾਈ ਹੱਲ: ਸੈਣੀ
ਵਾਰਡ ਨੰਬਰ 10 ਵਿਚਲੀ ਰੈਜੀਡੈਂਟ ਵੈਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਹਰਚਰਨ ਸਿੰਘ ਸੈਣੀ ਅਤੇ ਸੀਨੀਅਰ ਸਿਟੀਜ਼ਨ ਤੇ ਉਘੇ ਸਮਾਜ ਸੇਵੀ ਸੰਤ ਸਿੰਘ ਨੇ ਕਿਹਾ ਕਿ ਨਗਰ ਨਿਗਮ ਮੋਹਾਲੀ ਨੂੰ ਬਿਨਾਂ ਹੋਰ ਦੇਰੀ ਆਵਾਰਾ ਕੁੱਤਿਆਂ ਦੀ ਸਮੱਸਿਆ ਦਾ ਜਲਦੀ ਸਥਾਈ ਹੱਲ ਕਰਨਾ ਚਾਹੀਦਾ ਹੈ। ਕਿਉਂਕਿ ਆਵਾਰਾ ਕੁੱਤੇ ਵੱਡੇ ਵਡੇਰਿਆਂ ਤੋਂ ਇਲਾਵਾ ਕਈ ਛੋਟੇ ਬੱਚਿਆਂ ਨੂੰ ਕੱਟ ਚੁੱਕੇ ਹਨ ਤੇ ਆਵਾਰਾ ਕੁੱਤਿਆਂ ਤੋਂ ਖ਼ਾਸ ਕਰ ਕੇ ਛੋਟੇ ਬੱਚੇ ਤੇ ਉਨ੍ਹਾਂ ਦੇ ਮਾਪਿਆਂ ਵਿਚ ਸਹਿਮ ਦੀ ਸਥਿਤੀ ਬਣੀ ਹੋਈ ਹੈ। ਸੰਤ ਸਿੰਘ ਨੇ ਕਿਹਾ ਕਿ ਕੌਂਸਲਰ ਬੀਬੀ ਕੰਗ ਨੂੰ ਨਗਰ ਨਿਗਮ ਵਲੋਂ ਅਵਾਰਾ ਕੁਤਿਆ ਦੀ ਸਮੱਸਿਆ ਸਬੰਧੀ ਵੈਕਸੀਨੇਸਨ ਬਾਰੇ ਹੀ ਜਾਣਕਾਰੀ ਦੇ ਕੇ ਬੁੱਤਾ ਸਾਰਿਆ ਜਾ ਰਿਹਾ ਹੈ
ਪਾਰਕਾਂ 'ਚ ਵੀ ਲੱਗਣ ਐਲ.ਈ.ਡੀ. ਲਾਈਟਾਂ: ਪਰਵਿੰਦਰ ਸਿੱਧੂ
ੂਬੂਥ ਨੇਤਾ ਤੇ ਵਾਰਡ-10 ਦੇ ਵਾਸੀ ਪਰਵਿੰਦਰ ਸਿੱਧੂ ਨੇ ਵਾਰਡ ਦੀਆਂ ਸਮੱਸਿਆ ਸਬੰਧੀ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਕਾਂ ਨੂੰ ਖ਼ੂਬਰੂਰਤ ਬਣਾਏ ਜਾਣ ਦੇ ਨਾਲ ਨਾਲ ਵਾਰਡ ਦੀਆਂ ਅੰਦਰੂਨੀ ਸੜਕਾਂ ਵਾਂਗ ਹੀ ਜਲਦੀ ਤੋਂ ਜਲਦੀ ਪਾਰਕਾਂ ਵਿਚ ਵੀ ਐਲ. ਈ. ਡੀ. ਲਾਈਟਸ ਜ਼ਰੂਰੀ ਲਗਾਈਆਂ ਜਾਣੀਆਂ ਚਾਹੀਦੀਆਂ ਹਨ।
ਪਾਰਕਾਂ 'ਚ ਸੈਰਗਾਹ ਨਾਲ ਵਧਦਾ ਹੈ ਭਾਈਚਾਰੇ : ਕਾਮਨਾਂ ਵਡੇਰਾ
ਵਾਰਡ ਨੰਬਰ-10 ਨਿਵਾਸੀ ਵਿਦਿਆਰਥਣ ਕਾਮਨਾ ਵਡੇਰਾ ਨੇ 'ਰੋਜ਼ਾਨਾ ਸਪੋਕਸਮੈਨ' ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕਿਹਾ ਕਿ ਵਾਰਡ 'ਚ ਪੈਂਦੇ ਪਾਰਕਾਂ ਅੰਦਰ ਰੋਜ਼ਾਨਾ ਵਾਰਡ 80 ਫ਼ੀ ਸਦੀ ਦੇ ਲੋਕ ਸੈਰ ਕਰਦੇ ਹਨ। ਇਸ ਨਾਲ ਜਿਥੇ ਆਪਸੀ ਭਾਈਚਾਰਕ ਦੀ ਸਾਂਝ ਵਿਚ ਵੀ ਵਾਧਾ ਹੁੰਦਾ ਹੈ ਜੋ ਕਿ ਇਕ ਉਸਾਰੂ ਸਮਾਜ ਦੀ ਸਿਰਜਣਾ ਵਿਚ ਬੇਹੱਦਾ ਮਦਦਗਾਰ ਹੋ ਨਿਬੜਦਾ ਹੈ।
ਮੇਅਰ ਨਾਲ ਨਹੀਂ ਮੇਰੀ ਕੋਈ ਰੰਜਸ਼: ਬਲਬੀਰ ਸਿੱਧੂ
ਮੋਹਾਲੀ  ਦੇ ਮੇਅਰ ਕੁਲਵੰਤ ਸਿੰਘ ਦੇ ਨਾਲ ਮੇਰੀ ਕੋਈ ਨਿਜੀ ਰੰਜਸ਼ ਜਾਂ ਝਗੜਾ ਨਹੀਂ ਹੈ ਜੇਕਰ ਇਸ ਬਾਰੇ ਕਿਸੇ। ੂਨੂੰ ਕੋਈ ਭੁਲੇਖਾ ਹੈ ਤਾਂ ਉਹ  ਮੇਰੇ ਨਾਲ ਗੱਲ ਕਰ ਲਵੇ। ਇਹ ਗੱਲ ਵਿਧਾਇਕ ਬਲਵੀਰ ਸਿੰਘ ਸਿੱਧੂ ਨੇ ਕਹੀ। ਵਿਧਾਇਕ ਸਿਧੂ ਨੇ ਕਿਹਾ ਕਿ ਉਹ ਸ਼ਹਿਰ ਵਾਸੀਆਂ ਦੀ ਸਮੱਸਿਆ ਨੂੰ ਸਮਾਂ ਰਹਿੰਦਿਆਂ ਹੱਲ ਕਰਨ ਵਿਚ ਵਿਸ਼ਵਾਸ ਰੱਖਦੇ ਹਨ ਤੇ ਸ਼ਹਿਰ ਵਿਚਲੇ ਵਿਕਾਸ ਕਾਰਜ ਤੇਜ਼ੀ ਨਾਲ ਹੋ ਰਹੇ ਹਨ।
ਸ਼ਹਿਰ ਦੇ ਵਿਕਾਸ ਕਾਰਜ ਲਗਾਤਾਰ ਜਾਰੀ : ਮੇਅਰ
ਮੋਹਾਲੀ ਦੇ ਮੇਅਰ ਕੁਲਵੰਤ ਸਿੰਘ ਨੇ ਗੱਲ ਕਰਦਿਆਂ ਕਿਹਾ ਕਿ ਸ਼ਹਿਰ ਦੇ ਵਿਕਾਸ ਕਾਰਜ ਲਗਾਤਾਰ ਜਾਰੀ ਹਨ। ਬਿਨਾ ਕਿਸੇ ਪੱਖਪਾਤ ਦੇ ਹਰ ਵਾਰਡ ਦਾ ਸਰਵਪੱਖੀ ਵਿਕਾਸ ਕੀਤਾ ਜਾ ਰਿਹਾ ਹੈ ਤੇ ਬਕਾਇਦਾ ਕੌਂਸਲਰਾਂ ਦੀ ਸਲਾਹ ਨਾਲ ਹੀ ਹਰ ਵਾਰਡ ਵਿਚਲੇ ਕੰਮ ਹੋ ਰਹੇ ਹਨ। ਕੁਲਵੰਤ ਸਿੰਘ ਨੇ ਕਿਹਾ ਕਿ ਵਿਧਾਇਕਾਂ ਨਾਲ ਕੋਈ ਰੋਣਾ ਨਹੀਂ ਹੈ । ਸਗੋਂ ਜੋ  ਕੰਮ ਸ਼ਹਿਰ ਦੇ ਵਿਕਾਸ ਨਾਲ ਸਬੰਧਤ ਹਨ। ਉਹ ਸਮੇਂ ਦੀ ਸਰਕਾਰ ਤੋਂ ਹੀ ਕਰਵਾਏ ਜਾ ਰਹੇ ਹਨ।
ਕਾਂਗਰਸ ਸਰਕਾਰ ਤੋਂ ਲੋਕਾਂ ਨੂੰ ਉਮੀਦਾਂ: ਮਨਿੰਦਰ ਸਿੰਘ ਮਨੀ
ਉਘੇ ਕਾਂਗਰਸੀ ਤੇ ਵਾਰਡ ਨੰਬਰ-10 ਨਿਵਾਸੀ ਮਨਿੰਦਰ ਸਿੰਘ ਮਨੀ ਨੇ ਕਿਹਾ ਕਿ ਵਾਰਡ ਵਿਚ ਕਾਫ਼ੀ ਕੰਘ ਹੋ ਰਹੇ ਹਨ ਤੇ ਬਿਨਾ ਕਿਸੇ ਪੱਖਪਾਤ ਦੇ ਸਰਵਪੱਖੀ ਵਿਕਾਸ ਜ਼ਰੂਰੀ ਹੈ। ਮਨੀ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਸਮਾਂ ਰਹਿੰਦਿਆਂ ਹੋਣਾ ਚਾਹੀਦਾ ਹੈ ਤੇ ਬਿਨਾਂ ਸ਼ੱਕ ਕਾਂਗਰਸ ਸਰਕਾਰ ਦੇ ਹੋਂਦ ਵਿਚ ਆਉਂਦਿਆਂ ਹੀ ਵਾਰਡ ਨੰਬਰ 10, ਸਮੇਤ ਸ਼ਹਿਰ ਵਿਚ ਚੱਲ ਰਹੇ ਵਿਕਾਸ ਕਾਰਜਾਂ ਵਿਚ ਤੇਜ਼ੀ ਆਈ ਹੈ।