ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਟੀ ਦੇਸ਼ ਦੇ ਉਪਰਲੇ-10 'ਸਰਵੋਤਮ' ਡਿਸਟੈਂਸ ਐਜੂਕੇਸ਼ਨ ਸੰਸਥਾਨਾਂ 'ਚ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਭਾਰਤ ਦੀ ਪ੍ਰਸਿੱਧ ਮੈਗਜ਼ੀਨ 'ਕਰਿਅਰ ਕਨੈਕਟ' ਨੇ ਲਵਲੀ ਪ੍ਰੋਫੈਸ਼ਨਲ ਯੂਨਿਵਰਸਟੀ ਨੂੰ ਭਾਰਤ ਦੇ ਡਿਸਟੈਂਸ ਐਜੂਕੇਸ਼ਨ ਦੇਣ ਵਾਲੇ ਟਾਪ-10 'ਸਰਵੋਤਮ' ਸੰਸਥਾਨਾਂ 'ਚ ਸ਼ਾਮਲ ਕੀਤਾ

Lovely Professional University

ਜਲੰਧਰ, 24 ਜੁਲਾਈ (ਮਨਵੀਰ ਸਿੰਘ ਵਾਲੀਆ) : ਭਾਰਤ ਦੀ ਪ੍ਰਸਿੱਧ ਮੈਗਜ਼ੀਨ 'ਕਰਿਅਰ ਕਨੈਕਟ' ਨੇ ਲਵਲੀ ਪ੍ਰੋਫੈਸ਼ਨਲ ਯੂਨਿਵਰਸਟੀ ਨੂੰ ਭਾਰਤ ਦੇ ਡਿਸਟੈਂਸ ਐਜੂਕੇਸ਼ਨ ਦੇਣ ਵਾਲੇ ਟਾਪ-10 'ਸਰਵੋਤਮ' ਸੰਸਥਾਨਾਂ 'ਚ ਸ਼ਾਮਲ ਕੀਤਾ ਹੈ। ਸਰਵੋਤਮ 4.5 ਸਟਾਰ ਦੇ ਨਾਲ ਰੈਂਕਿੰਗ ਪ੍ਰਾਪਤ ਕਰ ਕੇ ਐਲਪੀਯੂ ਰੈਂਕ ਕੀਤੇ ਗਏ ਟਾਪ 58 ਯੂਨਿਵਰਸਟੀਆਂ/ਸੰਸਥਾਨਾਂ 'ਚ ਗੁਣਵੱਤਾਪੂਰਨ ਡਿਸਟੈਂਸ ਐਜੁਕੇਸ਼ਨ ਪ੍ਰੋਗ੍ਰਾਮਾਂ ਦੀ ਪੇਸ਼ਕਸ਼ ਲਈ ਟਾੱਪ 'ਤੇ ਪਹੁੰਚਿਆ ਹੈ। ਇਹ ਸਰਵੋਤਮ ਰੈਕਿੰਗ ਜੁਲਾਈ 2017 ਦੇ ਨਵੀਨਤਮ ਅਡੀਸ਼ਨ ਵਾੱਲਯੂਮ 5, ਈਸ਼ੂ 10 'ਚ ਪ੍ਰਕਾਸ਼ਤ ਕੀਤਾ ਹੈ। ਐਲਪੀਯੂ ਦੇ ਡਿਸਟੈਂਸ ਐਜੂਕੇਸ਼ਨ ਪ੍ਰੋਗ੍ਰਾਮ ਸਾਰੇ ਉÎÎÎੱਤਰੀ ਖੇਤਰ 'ਚ ਨੰਬਰ ਇਕ ਦੇ ਰੈਂਕ 'ਤੇ ਐਲਾਨੇ ਗਏ ਹਨ। ਇਹ ਰੇਟਿੰਗ ਰਿਸਰਚ ਅਤੇ ਕਈ ਹੋਰ ਪੈਰਾਮੀਟਰਾਂ ਜਿਨ੍ਹਾਂ 'ਚ ਐਕ੍ਰੀਡਿਟੇਸ਼ਨ, ਇਮੇਜ਼, ਸਟੱਡੀ ਮੈਟੀਰੀਅਲ, ਪਲੇਸਮੈਂਟਸ ਆਦਿ ਸ਼ਾਮਲ ਹਨ, 'ਤੇ ਆਧਾਰਤ ਹੈ। ਐਲਪੀਯੂ ਨੇ ਕੁੱਝ ਸਮੇਂ 'ਚ ਹੀ ਅਪਣੇ ਡਿਸਟੈਂਸ ਐਜੁਕੇਸ਼ਨ ਪ੍ਰੋਗ੍ਰਾਮਾਂ ਲਈ ਕਈ ਟਾਪ ਰੈਂਕਿੰਗ ਪ੍ਰਾਪਤ ਕਰ ਲਈਆਂ ਹਨ।
ਮੈਗਜ਼ੀਨ ਦੇ ਸੰਪਾਦਕ ਅਤੇ ਪ੍ਰਕਾਸ਼ਕ ਸਮੀਤਿ ਸੂਰੀ ਨੇ ਜਿਕਰ ਕੀਤਾ ਹੈ-'ਇਸ ਰੈਕਿੰਗ ਦੇ ਪਿੱਛੇ ਸਾਡਾ ਮੰਤਵ ਹੈ ਕਿ ਅਸੀਂ ਡਿਸਟੈਂਸ ਐਜੂਕੇਸ਼ਨ ਸੰਸਥਾਨਾਂ ਦਾ ਵੱਖਰੇ ਪੈਰਾਮੀਟਰਾਂ 'ਤੇ ਵਿਸ਼ਲੇਸ਼ਣ ਕਰੀਏ ਤਾਂ ਜੋ ਵਿਦਿਆਰਥੀਆਂ ਨੂੰ ਕਿਸੇ ਵੀ ਸੰਸਥਾਨ ਨੂੰ ਅਪਣੀ ਬੇਹਤਰ ਪਸੰਦ ਬਣਾਉਣ 'ਚ ਇਹ ਰੈਕਿੰਗ ਸਹਾਇਕ ਸਿੱਧ ਹੋ ਸਕੇ।
ਡਿਸਟੈਂਸ ਐਜੁਕੇਸ਼ਨ ਪ੍ਰਦਾਨ ਕਰਨ ਦੇ ਪ੍ਰਤੀ ਸਮਰਪਤ ਅਧਿਆਪਕਾਂ ਅਤੇ ਹੋਰ ਸਟਾਫ਼ ਮੈਂਬਰਾਂ ਨੂੰ ਉਨ੍ਹਾਂ ਦੁਆਰਾ ਕੀਤੀਆਂ ਗਈਆਂ ਅਣਥੱਕ ਕੋਸ਼ਿਸ਼ਾਂ ਅਤੇ ਪ੍ਰਾਪਤ ਹੋਈਆਂ ਸਫ਼ਲਤਾਵਾਂ ਲਈ ਵਧਾਈ ਦਿੰਦਿਆਂ ਐਲਪੀਯੂ ਦੇ ਚਾਂਸਲਰ ਸ੍ਰੀ ਅਸ਼ੋਕ ਮਿੱਤਲ ਨੇ ਕਿਹਾ ਕਿ 'ਅਸੀਂ ਡਿਸਟੈਂਸ ਐਜੂਕੇਸ਼ਨ ਦੇ ਵਿਦਿਆਰਥੀਆਂ ਨੂੰ ਗੁਣਵੱਤਾਪੂਰਨ ਅਤੇ ਆਸਾਨੀ ਨਾਲ ਪ੍ਰਾਪਤ ਹੋਣ ਵਾਲੀ ਸਿਖਿਆ ਰੈਗੁਲਰ ਵਿਦਿਆਰਥੀਆਂ ਦੇ ਸਮਾਨ ਹੀ ਪ੍ਰਦਾਨ ਕਰਦੇ ਹਾਂ ਅਤੇ ਡਿਸਟੈਂਸ ਐਜੂਕੇਸ਼ਨ ਦੇ ਵਿਦਿਆਰਥੀ ਰੈਗੁਲਰ ਵਿਦਿਆਰਥੀਆਂ ਦੀ ਤਰ੍ਹਾਂ ਹੀ ਯੂਨਿਵਰਸਟੀ ਦੀ ਸਾਰੀ ਗਤੀਵਿਧੀਆਂ 'ਚ ਭਾਗ ਲੈਂਦੇ ਹਨ ਤਾਂ ਜੋ ਉਹ ਅਪਣੇ ਅੰਦਰ ਦੀ ਪ੍ਰਤਿਭਾ ਨੂੰ ਉਜਾਗਰ ਕਰਨ ਦੇ ਮੌਕੇ ਪ੍ਰਾਪਤ ਕਰ ਸਕਣ। ਹਾਲ ਹੀ 'ਚ ਸਾਡੇ ਇੱਕ ਵਿਦਿਆਰਥੀ ਅਮਨਪ੍ਰੀਤ ਸਿੰਘ ਨੇ ਅੰਤਰ-ਰਾਸ਼ਟਰੀ ਲੈਵਲ 'ਤੇ ਬੇਹਤਰੀਨ ਸ਼ੂਟਰ ਸਿੱਧ ਹੋ ਕੇ ਦੇਸ਼ ਲਈ ਮਾਣ ਪ੍ਰਾਪਤ ਕੀਤਾ ਹੈ। ਆਈਐਸਐਸਐਫ ਵਰਲਡ ਕੱਪ ਸ਼ੂਟਿੰਗ ਕੰਪੀਟੀਸ਼ਨ 'ਚ ਐਮਬੀਏ ਦੇ ਇਸ ਵਿਦਿਆਰਥੀ ਨੇ ਸਿਲਵਰ ਮੈਡਲ ਪ੍ਰਾਪਤ ਕਰਨ ਦੇ ਬਾਅਦ ਦੇਸ਼ ਲਈ ਇਕ ਵਾਰ ਫਿਰ ਮਾਣ ਪ੍ਰਾਪਤ ਕੀਤਾ ਹੈ। ਇਸ ਵਾਰ ਉਸ ਨੇ ਚੈਕ ਰਿਪਬਲਿਕ 'ਚ 50 ਮੀਟਰ ਪਿਸਟਲ ਅੰਤਰ-ਰਾਸ਼ਟਰੀ ਟੀਮ ਇਵੈਂਟ 'ਚ ਗੋਲਡ ਮੈਡਲ ਪ੍ਰਾਪਤ ਕੀਤਾ ਹੈ।