ਸ਼ਹਿਰ ਦੀ ਖ਼ੂਬਸੂਰਤੀ ਬਰਕਰਾਰ ਰੱਖਣ ਲਈ ਲਗਾਏ ਜਾਣਗੇ ਹੋਰ ਦਰੱਖ਼ਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੰਡੀਗੜ੍ਹ, 21 ਜੁਲਾਈ (ਅੰਕੁਰ): ਪ੍ਰਸ਼ਾਸਨ ਸ਼ਹਿਰ ਦੀ ਹਰਿਆਲੀ ਨੂੰ ਕਾਇਮ ਰੱਖਣ ਲਈ ਸ਼ਹਿਰ ਵਿਚ ਹੋਰ ਦਰਖ਼ਤ ਲਗਾਉਣ ਜਾ ਰਹੀ ਹੈ।

Trees

 

ਚੰਡੀਗੜ੍ਹ, 21 ਜੁਲਾਈ (ਅੰਕੁਰ): ਪ੍ਰਸ਼ਾਸਨ ਸ਼ਹਿਰ ਦੀ ਹਰਿਆਲੀ ਨੂੰ ਕਾਇਮ ਰੱਖਣ ਲਈ ਸ਼ਹਿਰ ਵਿਚ ਹੋਰ ਦਰਖ਼ਤ ਲਗਾਉਣ ਜਾ ਰਹੀ ਹੈ। ਇਸ ਤੋਂ ਇਲਾਵਾ ਪੁਰਾਣੇ ਲਗੇ ਦਰਖ਼ਤਾਂ ਲਈ ਵੀ ਇਕ ਟੀਮ ਬਣਾ ਰਹੀ ਹੈ। ਚੰਡੀਗੜ੍ਹ ਪ੍ਰਸ਼ਾਸਨ ਦੇ ਇਕ ਸੀਨੀਅਰ ਦਸਿਆ ਕਿ ਚੰਡੀਗੜ੍ਹ ਦੇ ਦਰੱਖ਼ਤ ਪੁਰਾਣੇ ਹੋਣ ਦੇ ਨਾਲ-ਨਾਲ ਹੁਣ ਕਈ ਬੀਮਾਰੀਆਂ ਦੀ ਚਪੇਟ ਵਿਚ ਵੀ ਆ ਰਹੇ ਹਨ। ਇਹੀ ਕਾਰਨ ਹੈ ਕਿ ਸ਼ਹਿਰ ਲਗਾਤਾਰ ਅਪਣੀ ਹਰਿਆਲੀ ਗਵਾਉਂਦਾ ਜਾ ਰਿਹਾ ਹੈ ਪਰ ਇਸ ਸਾਲ ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਦੇ ਦਰੱਖ਼ਤਾਂ ਨੂੰ ਬਚਾਉਣ ਲਈ ਇਨ੍ਹਾਂ ਦਾ ਇਲਾਜ ਕਰਨ ਦਾ ਵੀ ਫ਼ੈਸਲਾ ਲਿਆ ਹੈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇਸ਼ ਦਾ ਸੱਭ ਤੋਂ ਗ੍ਰੀਨ ਸ਼ਹਿਰ ਵਿਚੋਂ ਇਕ ਹੈ, ਜਿਸ ਦੀ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਬੈਂਗਲੂਰ ਨੇ ਇਸ ਸਾਲ ਦੇਸ਼ ਦੀ ਗਰੀਨਰੀ 'ਤੇ ਇਕ ਸਟੱਡੀ ਕਰਵਾਈ ਸੀ। ਅਪਣੀ ਹਰਿਆਲੀ ਨੂੰ ਕਾਇਮ ਰੱਖਣ ਲਈ ਚੰਡੀਗੜ੍ਹ ਪ੍ਰਸ਼ਾਸਨ ਕੋਈ ਮੌਕਾ ਨਹੀਂ ਖੋਣਾ ਚਾਹੁੰਦਾ। ਸਰਵੇ ਵਿਚ 15 ਫ਼ੀਸਦੀ ਸ਼ਹਿਰ ਗ੍ਰੀਨ ਦਸਿਆ ਗਿਆ ਹੈ। ਫ਼ਾਰੇਸਟ ਐਂਡ ਵਾਇਲਡ ਲਾਇਫ ਡਿਪਾਰਟਮੈਂਟ ਨੇ ਸ਼ਹਿਰ ਨੂੰ ਗ੍ਰੀਨ ਹੋਰ ਗ੍ਰੀਨ ਬਣਾਉਣ ਦਾ ਸਾਰਾ ਢਾਂਚਾ ਤਿਆਰ ਕਰ ਲਿਆ ਹੈ। ਵਿਭਾਗ ਨੇ ਇਸ ਸਟੱਡੀ ਦੇ ਆਧਾਰ 'ਤੇ ਹੀ ਡਿਪਾਰਟਮੈਂਟ ਨੇ ਇਹ ਇਲਾਜ ਕਰਵਾਉਣ ਦਾ ਫ਼ੈਸਲਾ ਲਿਆ ਹੈ। ਚੰਡੀਗੜ੍ਹ ਨੂੰ ਹਰਿਆ-ਭਰਿਆ ਕਿਵੇਂ ਰਖਿਆ ਜਾਵੇ। ਚੰਡੀਗੜ੍ਹ ਪ੍ਰਸ਼ਾਸਨ ਹਰ ਸਾਲ ਸ਼ਹਿਰ ਵਿਚ ਲੱਖਾਂ ਬੂਟੇ ਲਗਾਉਂਦਾ ਹੈ ਪਰ ਉਨ੍ਹਾਂ ਕੋਲ ਅਜਿਹਾ ਕੋਈ ਡਾਟਾ ਨਹੀਂ ਹੁੰਦਾ ਕਿ ਕਿੰਨੇ ਬੂਟੇ ਖ਼ਰਾਬ ਹੋ ਜਾਂਦੇ ਹਨ ਪਰ ਇਸ ਬਾਰ ਪ੍ਰਸ਼ਾਸਨ ਇਸ ਦਾ ਪੂਰਾ ਡਾਟਾ ਰਖੇਗਾ।